ਪੰਜਾਬ ਗੈਂਗਸਟਰਾਂ ਦੇ ਮਾਮਲੇ……

ਵਿੱਕੀ ਗੋਂਡਰ ਦੀ ਮੌਤ ਤੋਂ ਬਾਅਦ ਗੈਂਗਸਟਰਾਂ ਦੇ ਮਾਮਲੇ ਤੇ ਕਾਫੀ ਵੀਰ ਆਪਣੇ ਹਾਂ ਤੇ ਨਾਹ ਪੱਖੀ ਵਿਚਾਰ ਲਿਖ ਰਹੇ ਨੇ । ਸੋਚਿਆ…ਮੈਂ ਕਿਉਂ ਪਿੱਛੇ ਰਹਾਂ….. । ਪੰਜਾਬ ਚ ਕਿਸੇਗੈਂਗਸਟਰ ਦੀ ਮੌਤ ਤੋਂ ਬਾਅਦ ਅਕਸਰ ਇਹ ਗੱਲਾਂ ਸੁਣਨ ਪੜਨ ਨੂੰ ਮਿਲਦੀਆਂ ਨੇ ਕਿ ਅਗਲਾ ਸਰਕਾਰ ਦੀ ਧੱਕੇਸ਼ਾਹੀ ਤੋਂ ਅੱਕ ਕੇ ਗੈਂਗਸਟਰ ਬਣਿਆ ਸੀ ..! ਵਧੀਆ ਖਿਡਾਰੀ ਸੀ,ਸਲੈਕਟ ਨੀ ਹੋਇਆ । ਜਾਂ ਫਿਰ ਫਲਾਨੇ ਥਾਂ ਉਹਦੇ ਨਾਲ ਕਾਨੂੰਨ ਨੇ ਧੱਕਾ ਕੀਤਾ ..! ਚਲੋ ਠੀਕ ਆ ਕਾਨੂੰਨ ਨੇ ਧੱਕੇਸ਼ਾਹੀ ਕੀਤੀ ਹੋਊ, ਅਗਲਾ ਗੈਂਗਸਟਰ ਬਣ ਗਿਆ । ਹਥਿਆਰ ਚੱਕ ਲਏ । ਪਰ ਕੀ ਕੋਈ ਇਹ ਦੱਸ ਸਕਦੇ ਕਿ ਗੈਂਗਸਟਰ ਬਣਨ ਤੋਂ ਬਾਅਦ ਉਹ ਕਿਹੜੀ ਸਰਕਾਰੀ ਧੱਕੇਸ਼ਾਹੀ ਦੇ ਖਿਲਾਫ ਲੜਦਾ ਰਿਹਾ  ? ਵੱਡੀ ਗੱਲ ਕਿ ਖਿਡਾਰੀ ਹੀ ਕਿਉਂਗੈਂਗਸਟਰ ਬਣਦੇ ਨੇ ? ਜਦਕਿ ਦੂਜਾ ਪਾਸਾ ਵੇਖੀਏ ਤਾਂ ਉਹਦੇ ਤੇ, ਲੁੱਟਾਂ ਖੋਹਾਂ, ਅਗਵਾ ਕਰਕੇ ਫਿਰੌਤੀਆਂ ਮੰਗਣੀਆਂ, ਸੁਪਾਰੀ ਲੈ ਕੇ ਕਤਲ ਕਰਨੇ, ਆਪਸੀ ਗੈਂਗਵਾਰਾਂ ਚ ਇਕ ਦੂਜੇ ਨੂੰਮਾਰਨ ਤੱਕ  ਦੇ ਠਾਣਿਆਂ ਚ ਕਈ ਪਰਚੇ ਦਰਜ ਹੁੰਦੇ ਨੇ । ਕੀ ਇਹ ਸਭ  ਸਰਕਾਰੀ ਧੱਕੇਸ਼ਾਹੀ ਦੀ  ਖਿਲਾਫਤ ਕਰਨ ਲਈ ਕੀਤਾ ਜਾਂਦਾ ? ਜੇ ਇਹ ਵੀ ਮੰਨ ਲਈਏ ਕਿ ਪੁਲਿਸ ਨੇਝੂਠੇ ਪਰਚੇ ਦਰਜ ਕੀਤੇ ਹੋਣਗੇ ਤਾਂ ਫਿਰ ਵੀ ਸਵਾਲ ਇਹ ਆ ਕਿ ਜਿਨ੍ਹਾ ਕਰਕੇ ਹਥਿਆਰ ਚੁੱਕੇ, ਉਹਨਾਂ ਖਿਲਾਫ ਉਹਨੇ ਵਰਤੇ ਕਦੋਂ ? ਸੱਚ ਇਹ ਆ ਕਿ ਅੱਜਕੱਲ ਪੰਜਾਬ ਦੀ ਅੱਧੀ ਜਵਾਨੀ ਤੇ ਫੋਕੀ ਸ਼ੌਹਰਤ, ਇੱਜਤ, ਹਥਿਆਰਾਂ ਦੀ ਨੋਕ ਤੇ ਸੌਖਿਆਂ ਪੈਸਾ ਕਮਾਉਣਾ, ਖਾਸ ਤੌਰ ਤੇ ਆਪਣਾ ਨਾਮ ਬਣਾਉਣਾ, ਕਿ ਹਰ ਕੋਈ ਸਾਨੂੰ ਜਾਣੇ, ਸਾਡੇ ਨਾਂ ਦੀ ਦਹਿਸ਼ਤਹੋਵੇ, ਵੱਡਿਆਂ ਵੱਡਿਆਂ  ਚ ਸਾਡਾ ਨਾਂ ਬੋਲੇ, ਇਸ ਤਰਾਂ ਦਾ ਇਕ ਭੂਤ ਸਵਾਰ ਹੋਇਆ ਪਿਆ । ਤੇ ਹੈਰਾਨੀ ਦੀ ਗੱਲ ਆ ਕਿ ਇਸ ਸਭ ਕਾਸੇ ਲਈ ਮੌਤ ਨੂੰ ਵੀ ਗਲ ਲਾਉਣ ਲਈਤਿਆਰ ਨੇ । ਪਰ ਪਿੱਛੇ ਪਰਿਵਾਰ ਦਾ ਜੋ ਹਾਲ ਹੁੰਦਾ ਇਸ ਵੱਲ ਧਿਆਨ ਕੌਣ ਦੇਵੇ  ? ਗੈਂਗਸਟਰ ਸ਼ੇਰਾ ਖੁੱਬਣ ਦੀ ਮੌਤ ਤੋਂ ਬਾਅਦ ਏ ਬੀ ਪੀ ਸਾਂਝਾ ਨਿਊਜ ਦੇ ਰਿਪੋਟਰ ਵੀਰਯਾਦਵਿੰਦਰ ਕਰਫਿਊ ਵੱਲੋਂ ਸ਼ੇਰੇ ਦੇ ਮਾਤਾ ਪਿਤਾ ਨਾਲ ਇਕ ਇੰਟਰਵਿਊ ਕੀਤੀ ਗਈ ਸੀ ..! ਜਿਸ ਵਿਚ ਸ਼ੇਰੇ ਦਾ ਪਿਤਾ ਕਹਿੰਦਾ ….. ” ਕਿ ਮੈਨੂੰ ਡੀ ਐਸ ਪੀ ਨੇ ਸ਼ੇਰੇ ਬਾਬਤ ਬੁਲਾਇਆ ਤੇ ਬੜੇ ਪਿਆਰ ਨਾਲ ਕਿਹਾ ਕਿ ਸ਼ੇਰੇ ਨੂੰ ਜਾਂ ਤਾਂ ਕੋਈ ਹੋਰ ਮਾਰ ਦੇਵੇਗਾ ਜਾਂ ਫਿਰ ਪੁਲਿਸ ਮਾਰ ਦੇਵੇਗੀ ! ਮੈਂ ਕਿਹਾ – ਜੀ ਮੈਂ ਫਿਰਕੀ ਵੱਸ ਏ ? ਅਖੇ ਨਹੀ ਤੁਸੀਂ ਸਮਝਾਉ ਉਹਨੂੰ । ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀ ਕਿੱਥੇ ਹੈ ਜੇ ਤੁਹਾਨੂੰ ਪਤਾ ਤਾਂ ਮੈਨੂੰ ਅੱਗੇ ਲਾਉ ਸਾਡੇ ਪਰਿਵਾਰ ਦੇ ਛੇ ਜੀਆਂ ਨੂੰ ਅੱਗੇ ਲਾਉ ਜੇ ਗੋਲੀਵੱਜੂ ਵੀ ਤਾਂ ਸਾਡੇ ਹੀ ਪਹਿਲਾਂ ਵੱਜੇਗੀ । ਅਖੇ ਸਾਨੂੰ ਤਾਂ ਨਹੀ ਪਤਾ ਜੇ ਪਤਾ ਹੋਵੇ ਤਾਂ ਫੜ ਲਈਏ । ਮੈਂ ਕਿਹਾ ਜੀ ਫਿਰ ਇਕ ਕੰਮ ਹੋਰ ਕਰੋ .. ਮੇਰਾ ਮੂੰਹ ਕਾਲਾ ਕਰੋ ਤੇ ਗਲ ਚ ਇਕਫੱਟੀ ਪਾ ਕਾ ਇਹ ਲਿਖ ਦਿਉ ਕਿ ਜਿਨ੍ਹਾਂ ਦੀਆਂ ਔਲਾਦਾਂ ਮਾੜੀਆਂ ਹੁੰਦੀਆਂ ਉਹਨਾ ਦੇ ਮਾਪਿਆਂ ਦਾ ਆਹ ਹਾਲ ਹੁੰਦਾ ।ਜੇ ਮੇਰੇ ਕਰਕੇ ਕਿਸੇ ਦਾ ਬੱਚਾ ਗਲਤ ਲਾਈਨ ਤੇ ਜਾਂਦਾਸੁਧਰ ਗਿਆ ਤਾਂ ਮੈ ਸਮਝਾਂਗਾ ਕਿ ਚਲੋ ਆਪਣਾ ਨਹੀ ਸੰਭਾਲ ਸਕਿਆ, ਕਿਸੇ ਦਾ ਈ ਸੰਭਲ ਗਿਆ, ਮੇਰੇ ਮਨ ਨੂੰ ਸੰਤੁਸ਼ਟੀ ਮਿਲੇਗੀ ।” ਅੱਗੇ ਉਸਦੇ ਪਿਤਾ ਇਕ ਗੱਲ ਹੋਰ ਦਸਦੇ ਨੇ ਕਿ ਸ਼ੇਰੇ ਦੀ ਛੋਟੀ ਭੈਣ ਦਾ ਆਪਣੇ ਭਰਾ ਨਾਲ ਬਹੁਤ ਪਿਆਰ ਸੀ । ਇਕ ਪਲ ਵੀ ਇਹਦਾ ਵਿਸਾਹ ਨਹੀ ਖਾਂਦੀ ਸੀ । ਇਹਦੇ ਬਾਅਦ ਤਾਂਵਿਚਾਰੀ ਦਿਮਾਗੋ ਵੀ ਥੋੜੀ ਹਿੱਲ ਗਈ ਸੀ, ਸੁੱਤੀ ਪਈ ਵੀਰੇ ਵੀਰੇ ਕਰਦੀ ਰਹਿੰਦੀ ਸੀ । ਉਸਦੀ ਮਾਂ ਦਾ ਕਹਿਣਾ ਹੈ ਕਿ ਸ਼ੇਰੇ ਦਾ ਕਮਰਾ ਅਸੀਂ ਅੱਜ ਵੀ ਸਜਾਉਣੇ ਆ ..! ਉਹਦੇ ਬੈੱਡ ਦੀ ਚਾਦਰ ਬਦਲ ਦਈ ਦੀ ਆ ..! ਗਰਮੀਆਂ ਵੇਲੇ ਗਰਮੀਆ ਵਾਲੇ ਕੱਪੜੇ ਕੱਢ ਕੇ ਰੱਖਦੇਈ ਦੇ ਨੇ ਤੇ ਸਰਦੀਆਂ ਵਿਚ ਸਰਦੀਆਂ ਵਾਲੇ ..! ਸਿਰਫ ਕੱਲੇ ਸ਼ੇਰੇ ਦੇ ਘਰ ਦਾ ਇਹ ਹਾਲ ਨਹੀ ਸਗੋਂ ਏ ਬੀ ਪੀ ਸਾਂਝਾ ਵੱਲੋਂ ਜਿੰਨੇ ਵੀ ਗੈਂਗਸਟਰਾਂ ਦੇ ਘਰ ਜਾ ਕੇ ਉਹਨਾ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਹੈ ਉਹ ਸਾਰੀ ਹੀਭਾਵੁਕ ਕਰ ਦੇਣ ਵਾਲੀ ਹੈ ।ਯੂ ਟਿਊਬ ਤੇ ਇਹ ਸਾਰੀਆਂ ਵੀਡੀਉਜ ਵੇਖ ਸਕਦੇ ਹੋ ..! ਉਪਰੋਕਤ ਗੱਲਾਂ ਲਿਖਣ ਦਾ ਮਕਸਦ ਤੁਹਾਨੂੰ ਭਾਵੁਕ ਕਰਨਾ ਨਹੀ ਸਗੋਂ ਉਹਨਾਂ ਨੌਜਵਾਨਾ ਨੂੰਬੇਨਤੀ ਹੈ ਜੋ ਇਸ ਰਾਹ ਤੁਰੇ ਹੋਏ ਨੇ ਜਾਂ ਤੁਰਨ ਦੀ ਤਿਆਰੀ ਕਰ ਰਹੇ ਨੇ …ਕਿ ਵੀਰਿਉ , ਅਜਿਹੇ ਰਸਤੇ ਤੁਰਨ ਤੋਂ ਪਹਿਲਾਂ ਆਪਣੇ ਮਾਂ ਬਾਪ ਵੱਲ ਜਰੂਰ ਵੇਖ ਲਿਉ । ਇਕ ਵਾਰਆਪਣੇ ਘਰ ਚ ਬਚਪਨ ਤੋਂ ਲੈ ਕੇ ਜਵਾਨੀ ਤਕ ਗੁਜਾਰਿਆ ਸਮਾਂ ਯਾਦ ਕਰ ਲਿਉ ਕਿ ਕਿੰਨੇ ਚਾਵਾਂ ਲਾਡਾਂ ਨਾਲ ਉਹਨਾਂ ਨੇ ਤੁਹਾਨੂੰ ਪਾਲਿਆ ਹੋਵੇਗਾ ਤੇ ਇਸ ਅਹਿਸਾਨ ਦੇ ਬਦਲੇ ਚਤੁਸੀਂ ਉਹਨਾਂ ਨੂੰ ਕੀ ਦੇ ਰਹੇ ਔ, “ਜਿੰਦਗੀ ਭਰ ਦਾ ਨਰਕ”। ਮੋਏ ਪੁੱਤਾਂ ਦੀਆਂ ਯਾਦਾਂ ਨੂੰ ਸੀਨੇ ਨਾਲ ਲਾ ਕੇ ਮਾਂ ਬਾਪ ਦਾ ਜੀਣਾ, ਨਰਕ ਹੀ ਤਾਂ ਹੁੰਦਾ ਹੈ । ਤੁਸੀਂ ਭਾਵੇਂ ਗੈਂਗਸਟਰ ਹੋਂ ਜਾਂਹੋਰ ਕੁਝ ਪਰ ਆਪਣੇ  ਮਾਂ ਪਿਉ ਲਈ ਸਿਰਫ ਉਹ ਬੱਚੇ ਹੀ ਹੁੰਨੇ ਔ ਜਿਸਨੂੰ ਉਹ ਬਚਪਨ ਚ ਲਾਡ ਪਿਆਰ ਲਡਾਉਂਦੇ ਰਹੇ ਨੇ । ਜਿਆਦਾ ਨਹੀ ਤਾਂ ਵੀਰ ਮਿੰਟੂ ਗੁਰੂਸਰੀਆ ਤੇ ਲੱਖਾਸਿਧਾਣਾ ਦੀ ਹੁਣ ਦੀ ਜਿੰਦਗੀ ਵੱਲ ਵੇਖ ਕੇ ਈ ਕੁਝ ਸਿੱਖ ਲਉ ..! ਪਰ ਹਾਂ ਜੇ ਮਰਨ ਦਾ ਜਿਆਦਾ ਹੀ ਸ਼ੌਂਕ ਹੈ ਤਾਂ ਫਿਰ ਅਜਿਹੀ ਮੌਤ ਮਰਿਉ ਕਿ ਤੁਹਾਡੀ ਮੌਤ, ਜੁਲਮ ਖਿਲਾਫ ਲੜਕੇ ਸ਼ਹੀਦ ਹੋਣ ਵਾਲਿਆਂ ਦੇ ਨਾਵਾਂ ਦੀ ਸੂਚੀ ਅਤੇ ਢਾਡੀ ਵਾਰਾਂ ਤੇ ਕਵੀਸ਼ਰੀਆਂ ਦਾ ਹਿੱਸਾ ਬਣ ਸਕੇ ।  ਕੁਲਜੀਤ ਖੋਸਾ…

ਨੈਲਸਨ ਵਿਖੇ 29 ਸਾਲਾ ਭਾਰਤੀ ਮਹਿਲਾ ਦੀ ਤਾਹੂਨਾਨੂਈ ਬੀਚ ਵਿਖੇ ਪਾਣੀ ‘ਚ ਡੁੱਬਣ ਨਾਲ ਮੌਤ

ਔਕਲੈਂਡ -ਬੀਚ ਉਤੇ ਪਾਣੀ ਅੰਦਰ ਵੜ ਕੇ ਖੁਸ਼ੀ ਲੱਭਣ ਗਏ ਲੋਕਾਂ ਲਈ ਸ਼ਾਇਦ ਮੁਸ਼ਕਿਲ ਵੇਲੇ ਤੈਰਾਕੀ…

ਆਪਣਿਆਂ ਦਾ ਨਾਂਅ ਲੈ ਕੇ ਆਪਣਿਆਂ ਦੀ ਲੁੱਟ

ਭਾਰਤੀ ਹਾਈ ਕਮਿਸ਼ਨ ਦਾ ਜਾਅਲੀ ਨਾਂਅ ਵਰਤ ਕੇ ਫੋਨ ਕਾਲਾਂ ਰਾਹੀਂ ਪੈਸੇ ਬਟੋਰਨ ਵਾਲਾ ਗਰੋਹ ਸਰਗਰਮ…

ਕਿਉਂ ਹੁੰਦਾ ਹੈ ਹਾਰਟ ਅਟੈਕ

ਮਿਹਨਤ ਕਰਨ ਵਾਲਿਆਂ ਦੇ ਮੁਕਾਬਲੇ ਵੱਡੇ ਆਦਮੀ ਕਹਾਉਣ ਵਾਲਿਆਂ ਨੂੰ ਦਿਲ ਦੀਆਂ ਬਿਮਾਰੀਆਂ ਜਿਹੇ ਰੋਗ ਵਧੇਰੇ…

ਆਸਟ੍ਰੇਲੀਆ ਡੇਅ ਦੀ ਤਾਰੀਖ ਬਦਲਣ ਦੀ ਲੋੜ: ਨਵਦੀਪ ਸਿੰਘ

ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਦੀ ਭਾਵਨਾਵਾਂ ਦੀਆਂ ਕਦਰ ਕਰਦਿਆਂ, ਆਸਟ੍ਰੇਲੀਆ ਡੇਅ ਦੀ ਤਾਰੀਖ ਨੂੰ 26 ਜਨਵਰੀ…

ਭਗਤ ਰਵਿਦਾਸ ਜੀ ਦੇ ਜਨਮ ਦਿਨ ‘ਤੇ ਵਿਸ਼ੇਸ਼

ਭਗਤ ਰਵਿਦਾਸ, ਗੁਰੂ ਰਵਿਦਾਸ ਜਾਂ ਸਤਿਗੁਰੂ ਰਵਿਦਾਸ ਭਗਤ ਰਵਿਦਾਸ ਜੀ ਦਾ ਜਨਮ ਅਜਿਹੇ ਸਮੇਂ ਹੋਇਆ ਜਦੋਂ…

31 ਜਨਵਰੀ ਨੂੰ ਅਵਾਰਾ ਪਸ਼ੂ ਇਕੱਠੇ ਕਰਕੇ ਡੀ ਸੀ ਦਫਤਰ ਅੱਗੇ ਲੱਗੇਗਾ ਧਰਨਾ- ਬੀ ਕੇ ਯੂ ਸਿੱਧੂਪੁਰ

ਫਰੀਦਕੋਟ — ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਬਲਾਕ ਸਾਦਿਕ ਨੇ ਬਲਾਕ ਪ੍ਰਧਾਨ ਹਰਜਿੰਦਰ ਸਿੰਘ ਸਾਦਿਕ ਦੀ ਪ੍ਰਧਾਨਗੀ…

ਕੌਆਰਡੀਨੇਸ਼ਨ ਕਮੇਟੀ ਵਲੋਂ ਹੰਸਰਾ ਸਮੇਤ ਟਰਾਂਟੋ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ

ਨਿਊਯਾਰਕ – ਘੱਟ ਗਿਣਤੀ ਕੌਮਾਂ ਬਾਰੇ ਇੱਕ ਗੱਲ ਮਸ਼ਹੂਰ ਹੈ ਕਿ ਇਸ ਵਿੱਚ ਏਕਤਾ ਅਸੰਭਵ ਜਿਹੀ…

ਗੈਂਗਸਟਰ ਸਭਿਆਚਾਰ ਦੇ ਪਰਦੇ ਪਿੱਛੇ ਦਾ ਸੱਚ

– ਪੰਜਾਬ ਦੇ ਭਵਿੱਖ ਨੂੰ ਤਬਾਹੀ ਵੱਲ ਲੈ ਕੇ ਜਾਣ ਦੇ ਅਸਲ ਗੁਨਾਹਗਾਰ ਕੌਣ? ਇਹ ਗੱਲ…

ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਯਾਰੀ ਦੀ ਟੀਮ ਪਹੁੰਚੀ ਦਰਬਾਰ ਸਾਹਿਬ

  ਫਿਲਮ ਦੀ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਅਯਾਰੀ ਦੇ ਕਲਾਕਾਰ ਅਤੇ ਟੀਮ ਮੈਂਬਰਾਂ ਨੇ ਦਰਬਾਰ…