2017 ਦੀਆਂ ਸਿੱਖ ਖੇਡਾਂ ਦੀ ਮੇਜ਼ਬਾਨੀ ਸਾਊਥ ਆਸਟ੍ਰੇਲੀਆ ਹਿੱਸੇ

ਆਸਟ੍ਰੇਲੀਅਨ ਸਿੱਖ ਖੇਡਾਂ ਦੀ ਮੇਜ਼ਬਾਨੀ ਇਕ ਬਾਰ ਫੇਰ ਐਡੀਲੇਡ ਦੇ ਹਿੱਸੇ ਆਈ ਹੈ ਹੁਣ ਤੋਂ ਪੂਰੇ ਦੋ ਸਾਲਾਂ ਬਾਅਦ ਯਾਨੀ ਕਿ 2017 ਦੇ ਈਸਟਰ ਉਤੇ ਇਹਨਾਂ ਖੇਡਾਂ ਦਾ ਆਯੋਜਨ ਸਾਊਥ ਆਸਟ੍ਰੇਲੀਆ ‘ਚ ਕੀਤਾ ਜਾਵੇਗਾ। ਭਾਈਚਾਰਕ ਖੇਡਾਂ ਹੋਣ ਕਾਰਨ ਹੁਣ ਤੱਕ ਇਹ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ਹੀ ਕਾਮਯਾਬ ਹੁੰਦੀਆਂ ਰਹੀਆਂ ਹਨ। ਇਸ ਤੋਂ ਪਹਿਲਾਂ 2011 ਵਿਚ ਇਹ ਖੇਡਾਂ ਐਡੀਲੇਡ ਅਤੇ 2006 ਵਿਚ ਰਿਵਰਲੈਂਡ ਵਿਖੇ ਕਰਵਾਈਆਂ ਗਈਆਂ ਸਨ। ਮੁੱਢੋਂ ਚਲੀ ਆ ਰਹੀ ਰੀਤ ਮੁਤਾਬਿਕ ਦੋ ਸਾਲ ਪਹਿਲਾ ਇਹ ਜ਼ੁੰਮੇਵਾਰੀ ਅਗਲੇ ਸ਼ਹਿਰ ਨੂੰ ਸੌਂਪ ਦਿੱਤੀ ਜਾਂਦੀ ਹੈ। ਇਸ ਬਾਰ ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਦੀ ਮੀਟਿੰਗ ਵਿਚ ਇਹ ਖੇਡਾਂ ਐਡੀਲੇਡ ਨੂੰ ਦਿੱਤੀਆਂ ਗਈਆਂ। ਇਸ ਮੌਕੇ ਤੇ ਪੰਜਾਬ ਲਾਇਨਜ਼ ਫੁੱਟਬਾਲ ਕਲੱਬ, ਐਡੀਲੇਡ ਸਿੱਖਜ਼ ਹਾਕੀ ਕਲੱਬ ਅਤੇ ਪੰਜਾਬੀ ਕਲਚਰ ਐਸੋਸੀਏਸ਼ਨ ਵੱਲੋਂ ਸਾਂਝੇ ਰੂਪ ‘ਚ ਇਹਨਾਂ ਨੂੰ ਕਰਵਾਉਣ ਦੀ ਜ਼ੁੰਮੇਵਾਰੀ ਮੰਗੀ, ਜਿਸ ਦਾ ਸਮਰਥਨ ਗੁਰੂ ਨਾਨਕ ਦਰਬਾਰ ਤੋਂ ਮਹਾਂਬੀਰ ਸਿੰਘ ਗਰੇਵਾਲ ਅਤੇ ਸਰਬੱਤ ਖ਼ਾਲਸਾ ਵੱਲੋਂ ਅਜੀਤ ਸਿੰਘ ਨਿੱਝਰ ਨੇ ਮੌਕੇ ਤੇ ਦਿੱਤਾ। ਹੁਣ ਜਦੋਂ ਇਹ ਜ਼ੁੰਮੇਵਾਰੀ ਸਾਡੇ ਹਿੱਸੇ ਆ ਗਈ ਹੈ ਤਾਂ ਲੋੜ ਹੈ ਇਸ ਨੂੰ ਤਨਦੇਹੀ ਅਤੇ ਇੱਕਜੁੱਟਤਾ ਨਾਲ ਨਿਭਾਉਣ ਦੀ। ਅਕਸਰ ਹੀ ਇਹੋ ਜਿਹੇ ਕਾਰਜਾਂ ਵੇਲੇ ਸਾਡੇ ‘ਚ ਕੁਝ ਵਿਚਾਰਕ ਮਤਭੇਦ ਹੋ ਜਾਂਦੇ ਹਨ। ਜਿਹੜੇ ਕਿ ਸਾਰੇ ਕਾਰਜ ਨੂੰ ਪ੍ਰਭਾਵਿਤ ਕਰ ਦਿੰਦੇ ਹਨ। ਮੇਰੀ ਸੋਚ ਮੁਤਾਬਿਕ ਇਹਨਾਂ ਖੇਡਾਂ ਲਈ ਸਾਨੂੰ ਹੁਣ ਤੋਂ ਉਪਰਾਲੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਸਾਊਥ ਆਸਟ੍ਰੇਲੀਆ ਵੱਸਦੇ ਸਾਡੇ ਭਾਈਚਾਰੇ ਦੇ ਹਰ ਇਨਸਾਨ ਨੂੰ ਆਪਣਾ ਨਿਸ਼ਕਾਮ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਧੜੇਬੰਦੀਆਂ ਤੋਂ ਉੱਚੇ ਉੱਠ ਕੇ ਇਕ ਕਾਮਯਾਬ ਕਾਰਜ ਕਰਕੇ ਦੁਨੀਆ ਨੂੰ ਦਿਖਾ ਦੇਣਾ ਚਾਹੀਦਾ ਹੈ ਕਿ ਅਸੀਂ ਕੀ-ਕੀ ਕਰ ਸਕਦੇ ਹਾਂ। ਨਵੇਂ ਆਏ ਭਾਈਚਾਰੇ ਨੂੰ ਪੁਰਾਣੇ ਵੱਸਦੇ ਭਾਈਚਾਰੇ ਦਾ ਸਤਿਕਾਰ ਤੇ ਉਨ੍ਹਾਂ ਨੂੰ ਬਣਦਾ ਥਾਂ ਇਹਨਾਂ ਖੇਡਾਂ ‘ਚ ਦੇਣਾ ਚਾਹੀਦਾ ਹੈ ਤੇ ਪੁਰਾਣੇ ਭਾਈਚਾਰੇ ਨੂੰ ਨਵੇਂ ਆਇਆਂ ਨੂੰ ਇਹਨਾਂ ਖੇਡਾਂ ਦਾ ਹਿੱਸਾ ਬਣਾ ਕੇ ਆਪਣੀ ਤਾਕਤ ਵਧਾਉਣੀ ਚਾਹੀਦੀ ਹੈ। ਸੋ ਇਸੇ ਆਸ ਨਾਲ ਸਾਊਥ ਆਸਟ੍ਰੇਲੀਆ ‘ਚ ਚੱਲਦੀਆਂ ਸਾਰੀਆਂ ਸੰਸਥਾਵਾਂ ਅਤੇ ਗੁਰੂ-ਘਰਾਂ ਨੂੰ ਬੇਨਤੀ ਹੈ ਕਿ ਉਹ ਇਹਨਾਂ ਖੇਡਾਂ ਦੇ ਬਹਾਨੇ ਇਕ ਪਲੇਟਫ਼ਾਰਮ ‘ਤੇ ਇਕਠੇ ਹੋਣ ਤਾਂ ਕਿ ਦੁਨੀਆ ਮੂਹਰੇ ਇਕ ਉਧਾਰਨ ਪੇਸ਼ ਕੀਤੀ ਜਾ ਸਕੇ। ਇਕ ਹੋਰ ਮਸਲਾ ਜਿਸ ਤੇ ਗੱਲ ਕਰਨੀ ਬਣਦੀ ਹੈ ਉਹ ਇਹ ਹੈ ਕਿ ਸਿੱਖ ਸਰਵਿਸਿਜ਼ ਆਸਟ੍ਰੇਲੀਆ ਵੱਲੋਂ ਇਥੇ ਵੱਸਦੇ ਸਾਰੇ ਭਾਈਚਾਰਿਆਂ ਨੂੰ ਸਿੱਖ ਧਰਮ ਦੇ ਫ਼ਲਸਫ਼ੇ ਤੋਂ ਜਾਣੂ ਕਰਵਾਉਣ ਲਈ ਜੋ ਪਿਛਲੇ ਦੋ ਸਾਲਾਂ ਤੋਂ ਉਪਰਾਲੇ ਸ਼ੁਰੂ ਕੀਤੇ ਗਏ ਹਨ ਉਹ ਕਾਬਲੇ ਤਾਰੀਫ਼ ਹਨ। ਦੋਨੋਂ ਬਾਰ ਮੈਨੂੰ ਇਸ ਸਮਾਗਮ ‘ਚ ਸ਼ਾਮਿਲ ਹੋਣ ਦਾ ਸੁਭਾਗ ਮਿਲਿਆ। ਪਰ ਇਸ ਬਾਰ ਥੋੜ੍ਹੀ ਜਿਹੀ ਨਮੋਸ਼ੀ ਇਸ ਗੱਲ ਨਾਲ ਹੋਈ ਕਿ ਬਹੁਤ ਦਿਲੋ-ਜਾਨ ਨਾਲ ਪ੍ਰਬੰਧਕਾਂ ਨੇ ਇਹ ਕਾਰਜ ਕੀਤਾ ਤੇ ਬਹੁਤ ਸਾਰੇ ਬੁਲਾਰੇ ਨੇ ਇਸ ਦੌਰਾਨ ਵਧੀਆ ਸੁਨੇਹੇ ਦਿੱਤੇ ਪਰ ਨੋਟ ਕਰਨ ਵਾਲੀ ਗੱਲ ਇਹ ਸੀ ਕਿ ਇਸ ਦੌਰਾਨ ਸਾਰੇ ਹਾਲ ਵਿਚ ਏਨਾ ਕੁ ਰੌਲਾ ਸੀ ਕੀ ਮਾਨਯੋਗ ਸਪੀਕਰ ਨੇ ਆਪਣੇ ਭਾਸ਼ਣ ਤੋਂ ਬਾਅਦ ਇਸ ਗੱਲ ਦਾ ਗਿਲਾ ਕੀਤਾ ਕਿ ਬਹੁਤ ਘੱਟ ਲੋਕਾਂ ਨੇ ਮੈਨੂੰ ਸੁਣਿਆ। ਸੋ ਬੇਨਤੀ ਇਹੀ ਹੈ ਕਿ ਇਹ ਉਪਰਾਲੇ ਸਾਡੇ ਸੰਸਕਾਰ ਦੂਜਿਆਂ ਨਾਲ ਸਾਂਝੇ ਕਰਨ ਲਈ ਕੀਤੇ ਜਾਂਦੇ ਹਨ। ਪਰ ਮਹਿਮਾਨ ਜੇ ਇਹ ਕਹਿ ਰਹੇ ਹਨ ਤਾਂ ਲਗਦਾ ਸਾਨੂੰ ਹਾਲੇ ਹੋਰ ਸੁਧਾਰ ਦੀ ਲੋੜ ਹੈ। ਸੰਗਤਾਂ ਨੂੰ ਚਾਹੀਦਾ ਹੈ ਕਿ ਖ਼ਾਸ ਕਰ ਕੇ ਹਾਲ ਵਿਚ ਪ੍ਰੋਗਰਾਮ ਦੇਖਦਿਆਂ ਸੁਣਦਿਆਂ ਚੁੱਪ ਦਾ ਦਾਨ ਬਖ਼ਸ਼ਿਆ ਜਾਵੇ ਤਾਂ ਕਿ ਪ੍ਰਬੰਧਕਾਂ ਦੀ ਮਿਹਨਤ ਦਾ ਮੁੱਲ ਅਤੇ ਮਕਸਦ ਹੱਲ ਹੋ ਸਕ

Install Punjabi Akhbar App

Install
×