ਨਿਯਮਾਂ ਵਿੱਚ ਨਵੇਂ ਬਦਲਾਅ ਦੇ ਪ੍ਰਸਤਾਵ ਕਾਰਨ ਹੋਰ 2000 ਆਸਟ੍ਰੇਲੀਆਈ ਪਰਤ ਸਕਦੇ ਹਨ ਵਾਪਿਸ

(ਐਸ.ਬੀ.ਐਸ.) ਫੈਡਰਲ ਸਰਕਾਰ ਵੱਲੋਂ ਦਿੱਤੇ ਗਏ ਪ੍ਰਸਤਾਵ ਮੁਤਾਬਿਕ ਜੇ ਰਾਜਾਂ ਦੀਆਂ ਸਰਕਾਰਾਂ -ਰਾਜਾਂ ਅੰਦਰ ਹੋਟਲਾਂ ਵਿੱਚ ਹੋਣ ਵਾਲੇ ਕੁਆਰਨਟੀਨ ਵਾਸਤੇ ਆਪਣੀ ਸਮਰੱਥਾ ਵਧਾ ਲੈਣ ਤਾਂ ਹਰ ਹਫ਼ਤੇ 2000 ਦੇ ਕਰੀਬ ਵਾਧੂ ਅਜਿਹੇ ਲੋਕ ਜੋ ਕਿ ਕਰੋਨਾ ਦੀਆਂ ਪਾਬੰਧੀਆਂ ਕਾਰਨ ਬਾਹਰੀ ਦੇਸ਼ਾਂ ਵਿੱਚ ਫਸੇ ਹੋਏ ਹਨ, ਆਸਟ੍ਰੇਲੀਆ ਆਪਣੇ ਘਰ ਪਰਤ ਸਕਦੇ ਹਨ। ਡਿਪਟੀ ਪ੍ਰਧਾਨ ਮੰਤਰੀ ਅਤੇ ਟਰਾਂਸਪੋਰਟ ਮੰਤਰੀ -ਸ੍ਰੀ ਮਾਈਕਲ ਮੈਕਕੋਰਮੈਕ ਨੇ ਇਸ ਸਬੰਧ ਵਿੱਚ ਰਾਜਾਂ ਦੇ ਪ੍ਰੀਮੀਅਰਾਂ ਅਤੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਸਰਕਾਰ ਮੌਜੂਦਾ ਸਥਿਤੀ ਜਿਸ ਵਿੱਚ ਕਿ ਹਰ ਹਫ਼ਤੇ 4000 ਲੋਕ ਵੀ ਦੇਸ਼ ਪਰਤ ਸਕਦੇ ਹਨ -ਨੂੰ ਵਧਾ ਕੇ 6000 ਤੱਕ ਕਰਨ ਦੀ ਇੱਛੁਕ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵੇਲੇ 25,000 ਤੋਂ ਵੀ ਵੱਧ ਦੀ ਸੰਖਿਆ ਅਜਿਹੇ ਲੋਕਾਂ ਦੀ ਹੈ ਜੋ ਕਿ ਕੋਵਿਡ 19 ਦੇ ਕਾਰਨ ਬਾਹਰੀ ਦੇਸ਼ਾਂ ਵਿੱਚ ਫਸੇ ਹੋਏ ਹਨ। ਜ਼ਿਕਰਯੋਗ ਹੈ ਕਿ ਦੱਖਣੀ ਆਸਟ੍ਰੇਲੀਆ ਅਤੇ ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰਾਂ ਨੇ ਇਸ ਵਿੱਚ ਹਾਂ ਪੱਖੀ ਨਜ਼ਰੀਆ ਅਪਣਾਇਆ ਹੈ।

Install Punjabi Akhbar App

Install
×