ਕੈਨੇਡਾ ’ਚ ਇਕ ਐਸਯੂਵੀ ਅਤੇ ਟਰੈਕਟਰ ਟ੍ਰੇਲਰ ਵਿਚਕਾਰ ਹੋਏ ਸੜਕ ਹਾਦਸੇ ’ਚ ਦੋ ਪੰਜਾਬੀ ਨੋਜਵਾਨਾਂ ਦੀ ਮੋਤ

ਨਿਊਯਾਰਕ/ ਬਰੈਂਪਟਨ-ਬੀਤੀ ਰਾਤ ਕੈਨੇਡਾ ਦੇ ਹਾਈਵੇਅ 401 ਤੇ ਗੁਲਫ  ਲਾਇਨ ਦੇ ਲਾਗੇ ਅਤੇ ਹਾਈਵੇਅ 6 ਦੇ ਵਿਚਾਲੇ ਇਕ ਐਸਯੂਵੀ ਅਤੇ ਟਰੈਕਟਰ ਟਰੇਲਰ ਵਿਚਕਾਰ ਹੋਏ ਸੜਕ ਹਾਦਸੇ ਵਿੱਚ ਦੋ ਪੰਜਾਬੀ ਮੂਲ ਦੇ ਬਰੈਪਟਨ ਨਿਵਾਸੀ ਨੋਜਵਾਨਾਂ ਦੀ ਮੋਤ ਹੋ ਗਈ ਜਿੰਨਾਂ ਦੀ ਪਹਿਚਾਣ  ਦੇ ਗੁਰਪ੍ਰੀਤ ਸਿੰਘ ਸੰਘਾ (22) ਸਾਲ ਅਤੇ ਕੈਲੇਡਨ ਸਿਟੀ ਦਾ ਰਹਿਣ ਵਾਲਾ ਨੋਜਵਾਨ ਮੰਨਤ ਖੰਨਾ ਸਪੁੱਤਰ ਦੀਪ ਖੰਨਾ ਜੋ ਕਿ ਇਕ ਟਰਾਂਸਪੋਰਟਰ ਹੈ। ਉਸ ਦੇ ਇਕਲੌਤੇ ਪੁੱਤਰ ਦੀ ਮੌਤ  ਹੋ ਗਈ। ਜਦ ਕਿ ਟਰੱਕ ਟ੍ਰੇਲਰ ਦਾ ਡਰਾਈਵਰ ਸੁਰੱਖਿਅਤ ਹੈ। ਇਹ ਦਰਦਨਾਕ  ਘਟਨਾ ਬੀਤੀ ਰਾਤ ਦੇ  08: 30 ਵਜੇ ਦੇ ਕਰੀਬ ਵਾਪਰੀ, ਹਾਦਸੇ ਦੋਰਾਨ ਹਾਈਵੇਅ ਰਾਤ ਬੰਦ ਕਰਨ ਤੋ ਬਾਅਦ ਸਵੇਰੇ ਖੋਲਿਆ ਗਿਆ!      

Install Punjabi Akhbar App

Install
×