ਅਮਰੀਕਾ ਤੋ ਕੈਨੇਡਾ ਦਾਖਿਲ ਹੋਣ ਵੇਲੇ ਐੰਬਸੇਡਰ ਬ੍ਰਿਜ ਤੋਂ ਬਾਰਡਰ ਅਧਿਕਾਰੀਆਂ ਨੇ 30 ਕਿਲੋ ਕੋਕੀਨ ਬਰਾਮਦ, ਦੋ ਭਾਰਤੀ ਵਿਅਕਤੀ ਗ੍ਰਿਫਤਾਰ

(ਨਿਊਯਾਰਕ /ਵਿੰਡਸਰ)—ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਅਤੇ ਆਰਸੀਐਮਪੀ ਵੱਲੋ ਅਮਰੀਕਾ-ਕੈਨੇਡਾ ਬਾਰਡਰ ਤੇ ਅਮਰੀਕਾ ਤੋਂ ਕੈਨੇਡਾ ਚ ਦਾਖਲ ਹੋਣ ਵੇਲੇ ਇੱਕ ਕਮਰਸ਼ੀਅਲ ਟਰੱਕ ਚੋ 30 ਕਿਲੋ ਸ਼ਕੀ ਕੋਕੀਨ (suspected cocaine) ਬਰਾਮਦ ਕੀਤੀ ਗਈ ਹੈ ,ਇਸ ਮਾਮਲੇ ਚ ਦੋ ਜਣੇ ਗ੍ਰਿਫਤਾਰ ਕੀਤੇ ਗਏ ਹਨ। ਬਾਰਡਰ ਅਧਿਕਾਰੀਆ ਵੱਲੋ 1 ਅਗਸਤ ਵਾਲੇ ਦਿਨ ਅਮਰੀਕਾ ਤੋਂ ਕੈਨੇਡਾ ਚ ਦਾਖਲ ਹੋ ਰਹੇ ਟਰੱਕ ਦੇ ਕੈਬ ਦੀ ਕੀਤੀ ਸੈਕੰਡਰੀ ਇੰਸਪੈਕਸ਼ਨ ਦੌਰਾਨ ਇਹ ਬਰਾਮਦਗੀ ਕੀਤੀ ਗਈ ਹੈ । ਇਸ ਮਾਮਲੇ ਚ ਵਿਨੀਪੈਗ ਨਾਲ ਸਬੰਧਤ ਨਰਿੰਦਰ ਸਿੰਘ (50) ਅਤੇ ਹਰਪ੍ਰੀਤ ਸਿੰਘ (31) ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਦੋਵਾਂ ਕਥਿਤ ਦੋਸ਼ੀਆ ਦੀ ਵਿੰਡਸਰ ਕੋਰਟ ਚ ਪੇਸ਼ੀ 19 ਸਤੰਬਰ ਦੀ ਪਈ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ।

Install Punjabi Akhbar App

Install
×