ਕੈਨੇਡਾ ਦੀ ੳਨਟਾਰੀਉ ਪ੍ਰੋਵਿਨਸ਼ਨਿਲ ਪੁਲਿਸ ਵੱਲੋ ਨਸ਼ਿਆ ਨਾਲ ਦੋ ਪੰਜਾਬੀ ਗ੍ਰਿਫਤਾਰ

ਨਿਊਯਾਰਕ/ ੳਨਟਾਰੀਓ —ਬੀਤੇਂ ਦਿਨ ਕੈਨੇਡਾ ਦੇ ਸੂਬੇ ੳਨਟਾਰੀਉ ਦੀ ਪ੍ਰੋਵਿਨਸ਼ਨਿਲ ਪੁਲਿਸ ਵੱਲੋ ਬਰੈਂਪਟਨ ਤੇ ਵਾਟਰਲੂ ਦੇ ਰਹਿਣ ਵਾਲੇ  ਦੋ ਪੰਜਾਬੀਆ ਨੂੰ ਉਨਟਾਰੀੳ ਦੇ ਸ਼ਹਿਰ ਡਰਾਈਡਨ ( Dryden) ਵਿਖੇ ਹੈਰੋਇਨ  ਅਤੇ ਗੈਰਕਾਨੂੰਨੀ ਹਥਿਆਰ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਇੰਨਾ ਗ੍ਰਿਫਤਾਰ ਵਿਅਕਤੀਆਂ ਦੀ ੳਨਟਾਰੀਓ ਕੋਰਟ ਆਫ਼ ਜਸਟਿਸ ਡਰਾਈਡਨ ਵਿੱਚ 14 ਜੂਨ ਨੂੰ ਪੇਸ਼ੀ ਹੋਵੇਗੀ । ਗ੍ਰਿਫਤਾਰ ਅਤੇ ਚਾਰਜ਼ ਹੋਣ ਵਾਲਿਆ ਵਿੱਚ ਕੈਨੇਡਾ ਦੇ ਬਰੈਂਪਟਨ ਦੇ 26 ਸਾਲਾਂ ਸਰਬਜੀਤ ਸਿੰਘ ਅਤੇ ਵਾਟਰਲੂ ਦਾ ਰਹਿਣ ਵਾਲਾ ਇਕ 35 ਸਾਲਾਂ ਜਤਿੰਦਰ ਸਿੰਘ ਧਾਲੀਵਾਲ ਹਨ । ਇਹ ਦੋਨੇ ਲੰਘੇ ਐਤਵਾਰ ਵਾਲੇ ਦਿਨ ਡਰਾਈਡਨ ਸ਼ਹਿਰ ਵਿਖੇ ਇੱਕ ਟ੍ਰੈਫਿਕ ਸਟਾਪ ਸਮੇਂ ਪੁਲਿਸ ਨੇ ਗ੍ਰਿਫਤਾਰ ਕੀਤੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks