ਵਾਸ਼ਿੰਗਟਨ ਡੀ.ਸੀ ਵਿਖੇ ਪਾਕਿਸਤਾਨੀ ਉਬੇਰ ਈਟਸ ਡਰਾਈਵਰ ਦੇ ਕਤਲ ਲਈ 14 ਸਾਲਾ ਦੀ ਲੜਕੀ ਨੂੰ ਸਜ਼ਾ ਸੁਣਾਈ ਗਈ

(ਮੁਹੰਮਦ ਅਨਵਰ)

ਵਾਸ਼ਿੰਗਟਨ —ਇਸ ਸਾਲ ਦੀ  ਲੰਘੀ 23 ਮਾਰਚ ਨੂੰ ਵਾਸ਼ਿੰਗਟਨ ਡੀ.ਸੀ ਵਿਖੇਂ ਇਕ ਪਾਕਿਸਤਾਨੀ ਮੂਲ ਦੇ ਮੁਹੰਮਦ ਅਨਵਰ (66) ਸਾਲਾ ਦੇ ਸਪ੍ਰਿੰਗਫੀਲਡ ਵਰਜੀਨੀਆ ਵਿਖੇਂ ਰਹਿੰਦੇ, ਅਤੇ ਵਾਸਿੰਗਟਨ ਡੀ.ਸੀ ਵਿਖੇਂ ਉਬੇਰ ਈਟਸ ਦੀ ਡਲਿੱਵਰੀ ਕਰਦਾ ਸੀ । ਉਸ ਦੀ ਦੋ ਲੜਕੀਆਂ ਵੱਲੋਂ ਕਾਰਜੈਕਿੰਗ ਦੀ ਕੋਸ਼ਿਸ਼ ਦੌਰਾਨ ਮੌਤ ਹੋ ਗਈ ਸੀ।  ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਕ 14 ਸਾਲਾ ਦੀ ਲੜਕੀ ਨੇ  ਵਾਸ਼ਿੰਗਟਨ, ਡੀ.ਸੀ. ਚ’  ਕਾਰਜੈਕਿੰਗ ਵਿੱਚ ਉਸ ਦੀ ਭੂਮਿਕਾ ਲਈ ਉਸ ਨੂੰ ਨਾਬਾਲਗ ਨਜ਼ਰਬੰਦੀ ਵਿੱਚ ਰੱਖਣ ਦੇ ਨਾਲ ਅਦਾਲਤ ਵੱਲੋ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜਿਕਰਯੋਗ ਹੈ ਕਿ ਇੰਨਾਂ ਵੱਲੋ ਇਸ ਸਾਲ ਮਾਰਚ ਨੂੰ ਇਕ ਪਾਕਿਸਤਾਨੀ ਮੂਲ ਦੇ  66 ਸਾਲਾ ਉਬੇਰ ਈਟਸ ਦੀ ਡਲੀਵਰੀ ਕਰਦੇ ਡਰਾਈਵਰ ਮੁਹੰਮਦ ਅਨਵਰ ਦੀ ਮੌਤ ਹੋ ਗਈ ਸੀ। ਅਤੇ ਇੰਨਾਂ ਲੜਕੀਆ ਵੱਲੋਂ ਗੰਨ ਪੁਆਇੰਟ ਤੇ ਮੁਹੰਮਦ ਅਨਵਰ ਦੀ ਮੌਤ ਹੋ ਗਈ ਸੀ ਅਤੇ ਦੂਜੀ ਲੜਕੀ  ਨੂੰ ਅਦਾਲਤ ਨੇ ਕਤਲ ਲਈ ਦੋਸ਼ੀ ਮੰਨਿਆ  ਹੈ।ਅਤੇ  ਜਦੋ  ਉਸ ਦੀ ਉਮਰ  21 ਸਾਲ ਦੀ ਹੋਣ ਤੱਕ ਉਸ ਨੂੰ ਨਬਾਲਿਗਾ ਦੀ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਜਾਵੇਗਾ। 14 ਸਾਲਾ ਲੜਕੀ ਹੁਣ ਇੱਕ ਨਾਬਾਲਗ ਨਜ਼ਰਬੰਦੀ ਕੇਂਦਰ ਵਿੱਚ 7  ਸਾਲਾਂ ਲਈ ਹੈ।ਜੋ ਉਸ ਸਮੇਂ 13 ਸਾਲਾਂ ਦੀ ਸੀ ਇੰਨਾਂ ਵਿੱਚੋਂ ਇਕ 15 ਸਾਲਾ ਦੀ  ਉਸ ਦੀ ਸਾਥਣ ਲੜਕੀ ਨੇ ਮੁਹੰਮਦ ਅਨਵਰ ਉੱਤੇ ਨੈਸ਼ਨਲ ਪਾਰਕਸ ਨੇੜੇ  ਕਾਰਜੈਕਿੰਗ ਦੋਰਾਨ ਬੰਦੂਕ ਨਾਲ ਹਮਲਾ ਕੀਤਾ  ਸੀ। ਜਿਸ ਨੂੰ   ਵੀਡੀਓ ‘ ਰਾਹੀਂ ਪੁਲਿਸ ਨੇ  ਫੜਿਆ ਸੀ, ਜਿਸ ਤੋਂ ਪਹਿਲਾਂ ਉਹ ਉਸ  ਦੀ ਕਾਰ ਲੈ  ਕੇ ਭੱਜ ਗਈ ਸੀ। ਵੱਡੀ ਲੜਕੀ, ਜੋ ਉਸ ਸਮੇਂ 15 ਸਾਲ ਦੀ ਸੀ, ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਤਲ ਲਈ ਉਸ ਨੂੰ ਦੋਸ਼ੀ ਮੰਨਿਆ ਗਿਆ ਹੈ। ਅਤੇ ਪਿਛਲੇ ਮਹੀਨੇ ਉਸ ਦੀ ਛੋਟੀ ਸਾਥਣ ਦੀ ਤਰ੍ਹਾਂ ਉਸ ਨੂੰ ਵੀ ਸਜ਼ਾ ਸੁਣਾਈ ਗਈ ਸੀ। ਇਸਤਗਾਸਾ ਧਿਰਾਂ ਨਾਲ ਕੀਤੀ ਗਈ ਅਪੀਲ ਦੇ ਹਿੱਸੇ ਵਜੋਂ ਲੜਕੀਆਂ ਖ਼ਿਲਾਫ਼ ਦਰਜ ਹੋਰ ਦੋਸ਼ਾਂ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ।

Welcome to Punjabi Akhbar

Install Punjabi Akhbar
×
Enable Notifications    OK No thanks