
ਬੀਤੇ ਸਾਲ ਦੇਸ਼ ਅੰਦਰ ਲੱਗੀ ਬੁਸ਼ ਫਾਇਰ ਵਿੱਚ ਅੱਗ ਨਾਲ ਜੂਝਣ ਵਾਲੇ ਕਰਮਚਾਰੀਆਂ ਦੇ ਸਨਮਾਨ ਤਹਿਤ 2 ਡਾਲਰਾਂ ਦਾ ਇੱਕ ਸਿੱਕਾ ਜਾਰੀ ਕੀਤਾ ਗਿਆ ਹੈ। ਇਹ ਸਿੱਕਾ ਉਨ੍ਹਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆਂ ਆਪਣਾ ਫ਼ਰਜ਼ ਨਿਭਾਇਆ ਅਤੇ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕੀਤੀ।

ਸਿੱਕੇ ਦੇ ਇੱਕ ਪਾਸੇ ਇੱਕ ਗੋਲਾ ਬਣਾਇਆ ਗਿਆ ਹੈ ਜਿਸ ਵਿੱਚ ਅੱਗ ਬੁਝਾਊ ਕਰਚਾਰੀਆਂ ਦੀ ਕਾਰਗੁਜ਼ਾਰੀ ਦਰਸਾਈ ਗਈ ਹੈ ਅਤੇ ਇਹ ਚਿੱਤਰ ਦਰਸਾੳਂਦਾ ਹੈ ਕਿ ਕਿਵੇਂ ਅੱਗ ਬੁਝਾਊ ਕਰਮਚਾਰੀ ਆਪਣਾ ਫਰਜ਼ ਨਿਭਾਉਂਦੇ ਹਨ ਅਤੇ ਜੰਗਲੀ ਜਾਂ ਹੋਰ ਅੱਗਾਂ ਉਪਰ ਕਾਬੂ ਪਾਉਣ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ। ਰਾਇਲ ਆਸਟ੍ਰੇਲੀਆ ਟਕਸਾਲ ਵੱਲੋਂ ਬਣਾਇਆ ਗਿਆ ਉਕਤ ਸਿੱਕਾ ਅਜਿਹੀ ਮਿਸਾਲ ਦੀ ਨਿਸ਼ਾਨੀ ਹੈ ਜਿਸ ਰਾਹੀਂ ਸਮਰਪਣ ਭਾਵਨਾ ਦਾ ਇਜ਼ਹਾਰ ਹੁੰਦਾ ਹੈ ਅਤੇ ਲੋਕਾਂ ਨੂੰ ਆਪਣੇ ਫਰਜ਼ ਪ੍ਰਤੀ ਵਚਨਬੱਧ ਹੋਣ ਲਈ ਪ੍ਰੇਰਨਾ ਵੀ ਮਿਲਦੀ ਹੈ।