ਕੈਲੀਫੋਰਨੀਆ ਦੇ ਸ਼ਹਿਰ ਸੈਂਟੀ ਦੇ ਸੰਤਾਨਾ ਹਾਈ ਸਕੂਲ ਦੇ ਨੇੜੇ ਛੋਟੇ ਜਹਾਜ਼ ਦੇ ਘਰਾਂ ਦੇ ਨਾਲ ਟਕਰਾਉਣ ਕਾਰਨ ਇਕ ਭਾਰਤੀ ਡਾਕਟਰ ਸਮੇਤ ਦੋ ਲੋਕਾਂ ਦੀ ਮੌਤ

ਵਾਸ਼ਿੰਗਟਨ —ਬੀਤੇਂ ਦਿਨ ਸੋਮਵਾਰ ਦੁਪਹਿਰ ਨੂੰ ਅਮਰੀਕਾ ਦੇ ਸੈਂਟੀ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ।  ਜਿਸ ਨਾਲ ਦੋ ਘਰਾਂ ਅਤੇ ਇੱਕ ਯੂਪੀਐਸ ਡਿਲਿਵਰੀ ਟਰੱਕ ਤਬਾਹ ਹੋ ਗਏ, ਜਿਸ ਕਾਰਨ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਜਿੰਨਾਂ ਚ’ ਯੂਪੀਐਸ ਦਾ ਇਕ ਡਰਾਈਵਰ ਅਤੇ ਜਹਾਜ ਦੇ ਪਾਇਲਟ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਟਵਿਨ-ਇੰਜਣ ਵਾਲਾ ਇਹ  ਜਹਾਜ਼ ਕੈਂਪਸ ਦੇ ਪੂਰਬੀ ਕਿਨਾਰੇ ‘ਤੇ, ਸੈਂਟਾਨਾ ਹਾਈ ਸਕੂਲ ਦੇ ਫੁੱਟਬਾਲ ਮੈਦਾਨ ਦੇ ਗ੍ਰੀਨਕੈਸਲ ਅਤੇ ਜੇਰੇਮੀ ਦੀਆ ਗਲੀਆਂ ਦੇ ਨੇੜੇ ਜਾ ਡਿੱਗਿਆ। ਜਿਸ ਨੇ ਇਕ  ਡਿਲੀਵਰੀ ਟਰੱਕ ਅਤੇ ਦੋ ਘਰਾਂ ਨੂੰ ਨਸ਼ਟ ਕਰ ਦਿੱਤਾ।ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ ਦੇ ਅਨੁਸਾਰ, ਸੇਸਨਾ ਸੀ 340 ਦੁਪਹਿਰ 12:15 ਵਜੇ ਦੇ ਕਰੀਬ ਕ੍ਰੈਸ਼ ਹੋ ਗਿਆ ਸੀ। ਐਫਏਏ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ।ਸੈਂਟੀ ਦੇ ਡਿਪਟੀ ਫਾਇਰ ਚੀਫ ਜਸਟਿਨ ਮਾਤੁਸ਼ਿਤਾ ਦੇ ਅਨੁਸਾਰ, ਜਹਾਜ਼ ਨੂੰ ਯੂਮਾ, ਏਰੀਜ਼ ਤੋਂ ਮੋਂਟਗੋਮਰੀ-ਗਿਬਸ ਐਗਜ਼ੀਕਿਟਿਵ ਫੀਲਡ-ਜਿਸਨੂੰ ਆਮ ਤੌਰ ਤੇ ਮੋਂਟਗੋਮਰੀ ਫੀਲਡ ਕਿਹਾ ਜਾਂਦਾ ਹੈ-ਕੇਅਰਨੀ ਮੇਸਾ ਵਿੱਚ ਭੇਜਿਆ ਗਿਆ ਸੀ। ਜੋ  ਮੋਂਟਗੋਮਰੀ ਫੀਲਡ ਈਸਟ ਕਾਉਂਟੀ ਕ੍ਰੈਸ਼ ਸਾਈਟ ਤੋਂ ਲਗਭਗ 11 ਮੀਲ ਪੱਛਮ ਵਿੱਚ ਹੈ। ਐੱਫਏਏ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ ਕਰ ਰਹੇ ਹਨ ।ਹਾਦਸੇ ਵਿੱਚ ਤਬਾਹ ਹੋਏ ਘਰਾਂ ਵਿੱਚ ਕਿਸੇ ਦੀ ਮੌਤ ਨਹੀਂ ਹੋਈ।ਇਸ ਹਾਦਸੇ ਨੇ ਆਲੇ -ਦੁਆਲੇ ਦੇ ਘਰਾਂ ਦੇ ਸ਼ੀਸ਼ੇ ਹਿੱਲ ਗਏ।ਅਤੇ ਜਹਾਜ਼ ਦਾ ਮਲਬਾ 12 ਘਰਾਂ ਪਾਇਆ ਗਿਆ, ਜਿਨ੍ਹਾਂ’ ਚ ਦੋ ਘਰ ਸੜ ਗਏ ਹਨ।ਯੂਪੀਐਸ ਦੇ ਅਧਿਕਾਰੀਆਂ ਨੇ ਇੱਕ ਕਿ ਅਸੀਂ  ਡਲਿਵਰੀ ਡਰਾਈਵਰ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਕੰਪਨੀ ਨੇ ਕਿਹਾ, “ਅਸੀਂ ਆਪਣੇ ਕਰਮਚਾਰੀ ਦੇ ਜਾਣ ਤੋਂ ਬਹੁਤ ਦੁਖੀ ਹਾਂ, ਅਤੇ ਉਸਦੇ ਪਰਿਵਾਰ ਅਤੇ ਦੋਸਤਾਂ ਦੇ ਪ੍ਰਤੀ ਸਾਡੀ ਡੂੰਘੀ ਹਮਦਰਦੀ ਪ੍ਰਗਟ ਕਰਦੇ ਹਾਂ,” ਕੰਪਨੀ ਨੇ ਕਿਹਾ ਕਿ ਉਹ ਅਧਿਕਾਰੀਆਂ ਨੂੰ ਉਨ੍ਹਾਂ ਦੀ ਜਾਂਚ ਵਿੱਚ ਸਹਿਯੋਗ ਦੇ ਰਹੀ ਹੈ।ਹਸਪਤਾਲ ਦੇ ਮੁੱਖ ਮੈਡੀਕਲ ਅਫਸਰ ਭਰਤ ਲਾਗੂ ਨੇ ਇਸ ਹਾਦਸੇ ਬਾਰੇ ਇਕ ਬਿਆਨ ਵਿੱਚ ਕਿਹਾ ਕਿ ਇਹ ਛੋਟਾ ਜਹਾਜ ਯੂਮਾ ਖੇਤਰੀ ਮੈਡੀਕਲ ਸੈਂਟਰ ਦੇ ਇਕ ਭਾਰਤੀ ਮੂਲ ਦੇ ਡਾ: ਸੁਗਾਤਾ ਦਾਸ ਦੀ ਮਲਕੀਅਤ ਸੀ ਜਿੰਨਾਂ ਦੀ  ਜਹਾਜ ਹਾਦਸੇ ਦੋਰਾਨ ਮੌਤ ਹੋ ਗਈ।

Install Punjabi Akhbar App

Install
×