ਦੋ ਰੋਜ਼ਾ ਵਰਚੁਅਲ ਇੰਟਰਨੈਸ਼ਨਲ ਅਖੰਡ ਕਾਨਫਰੰਸ ‘ਐਡੂਕੋਨ 2020’ ਸਫਲਤਾ ਪੂਰਵਕ ਹੋਈ ਮੁਕੰਮਲ

ਦੁਨੀਆਂ ਭਰ ਦੇ 124 ਖੋਜ ਵਿਦਵਾਨਾਂ ਨੇ ਹਿੱਸਾ ਲਿਆ, 10 ਉਪ ਵਿਸ਼ਿਆਂ ਤੇ ਖੋਜ ਪੱਤਰ ਕੀਤੇ ਗਏ ਪੇਸ਼

ਬਠਿੰਡਾ– ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਅਤੇ ਗਲੋਬਲ ਐਜੂਕੇਸ਼ਨਲ ਰਿਸਰਚ ਐਸੋਸੀਏਸ਼ਨ ਵੱਲੋਂ ਕਰਵਾਈ ਦੋ ਰੋਜ਼ਾ ਵਰਚੁਅਲ ਇੰਟਰਨੈਸ਼ਨਲ ਅਖੰਡ ਕਾਨਫਰੰਸ ‘ਐਡੂਕੋਨ 2020’ ਸਫਲਤਾ ਪੂਰਵਕ ਮੁਕੰਮਲ ਹੋ ਗਈ। ਕਾਨਫਰੰਸ ਦੇ ਸਮਾਪਤੀ ਸਮਾਰੋਹ ਦੌਰਾਨ ਯੂਨੀਵਰਸਿਟੀ ਗ੍ਰਾਂਟਸ ਕਮਿਸਨ ਦੇ ਚੇਅਰਮੈਨ ਪ੍ਰੋ: ਧੀਰੇਂਦਰਪਾਲ ਸਿੰਘ ਮੁੱਖ ਮਹਿਮਾਨ ਵਜੋਂ ਸਾਮਲ ਹੋਏ। ਦੱਖਣੀ ਬਿਹਾਰ ਕੇਂਦਰੀ :ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ: ਐੱਚ ਸੀ ਐੱਸ ਰਾਠੌਰ ਅਤੇ ਬੀ ਐੱਚ ਯੂ ਦੇ ਡਾਇਰਕੈਟਰ ਪ੍ਰੋ: ਬੀ ਕੇ ਤ੍ਰਿਪਾਠੀ ਨੇ ਇਸ ਸੈਸ਼ਨ ਵਿੱਚ ਕ੍ਰਮਵਾਰ ਸਨਮਾਨਿਤ ਮਹਿਮਾਨ ਅਤੇ ਵਿਸੇਸ਼ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ੇਸਨ ਦੇ ਸਰਪ੍ਰਸਤ ਪਦਮਸ੍ਰੀ ਡਾ: ਮਹਿੰਦਰ ਸ਼ੋਧਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਯੂਨਾਈਟਿਡ ਕਿੰਗਡਮ, ਕੈਨੇਡਾ, ਥਾਈਲੈਂਡ, ਯੂ ਐੱਸ ਏ, ਆਸਟਰੇਲੀਆ, ਭੂਟਾਨ ਤੇ ਭਾਰਤ ਦੇ ਪ੍ਰਸਿੱਧੀ ਪ੍ਰਾਪਤ ਸਿੱਖਿਆ ਸ਼ਾਸਤਰੀ, ਨੀਤੀ ਨਿਰਮਾਤਾ, ਵਿਦਵਾਨ ਅਤੇ ਖੋਜ ਕਰਤਾਵਾਂ ਨੇ ਬਰਾਬਰ ਦੀ ਗੁਣਵੱਤਾ ਵਾਲੀ ਸਿੱਖਿਆ ਦੇ ਟੀਚੇ ਨੂੰ ਪ੍ਰਾਪਤ ਕਰਨ ਵਜੋਂ ਇੱਕ ਰੋਡਮੈਪ ਤਿਆਰ ਕਰਨ ਬਾਰੇ ਵਿਚਾਰ ਵਟਾਂਦਰੇ ਕੀਤੇ।
ਸਮਾਪਤੀ ਸਮਾਰੋਹ ਦੀ ਸੁਰੂਆਤ ਡੀਨ ਇੰਚਾਰਜ ਅਕਾਦਮਿਕ ਪ੍ਰੋ: ਆਰ ਕੇ ਵੁਸੀਰਿਕਾ ਦੇ ਸੁਆਗਤੀ ਭਾਸ਼ਣ ਨਾਲ ਹੋਈ। ਇਸ ਉਪਰੰਤ ਰਿਪੋਰਟ ਪੇਸ਼ ਕਰਦਿਆਂ ਕਾਨਫਰੰਸ ਦੇ ਕਨਵੀਨਰ ਪ੍ਰੋ: ਐੱਸ ਕੇ ਬਾਵਾ ਨੇ ਦੱਸਿਆ ਕਿ ਇਸ ਕਾਨਫਰੰਸ ਦੌਰਾਨ ਦੁਨੀਆਂ ਭਰ ਦੇ 124 ਖੋਜ ਵਿਦਵਾਨਾਂ ਨੇ ਹਿੱਸਾ ਲਿਆ, 10 ਉਪ ਵਿਸ਼ਿਆਂ ਤੇ ਖੋਜ ਪੱਤਰ ਪੇਸ਼ ਕੀਤੇ ਗਏ। ਕਾਨਫਰੰਸ ਦੌਰਾਨ ਪ੍ਰਬੰਧਕੀ ਟੀਮ ਨੇ ਐੱਨ ਈ ਪੀ 2020 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀਆਂ ਸਿਫਾਰਸਾਂ ਦੀ ਰੂਪ ਰੇਖਾ ਤਿਆਰ ਕੀਤੀ ਹੈ ਜੋ ਲਾਭਦਾਇਕ ਸਿੱਧ ਹੋਣਗੀਆਂ।
ਯੂ ਜੀ ਸੀ ਦੇ ਚੇਅਰਮੈਨ ਪ੍ਰੋ: ਧੀਰੇਂਦਰ ਪਾਲ ਸਿੰਘ ਨੇ ਸੰਬੋਧਨ ਕਰਦਿਆਂ ਸਮਾਜ ਦੀ ਭਲਾਈ ਲਈ ਸਿੱਖਿਆ ਪ੍ਰਣਾਲੀ ਵਿੱਚ ਪ੍ਰਭਾਵਸ਼ਾਲੀ ਤਬਦੀਲੀ ਲਿਆਉਣ ਲਈ ਨਵੀਨਤਾਕਾਰੀ ਸੋਚ ਨੂੰ ਅਪਣਾਉਣ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਸਮਾਜਿਕ ਹਿੰਸਾ ਹਮੇਸ਼ਾ ਵਿਸ਼ਵ ਸਾਂਤੀ, ਆਰਥਿਕ ਵਿਕਾਸ ਅਤੇ ਨਿਰੰਤਰ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਲਈ ਖਤਰਾ ਰਹੀ ਹੈ। ਉਹਨਾਂ ਦੱਸਿਆ ਕਿ ਸਵਾਮੀ ਵਿਵੇਕਾਨੰਦ, ਮਹਾਤਮਾ ਗਾਂਧੀ ਤੇ ਨੈਲਸਨ ਮੰਡੇਲਾ ਆਦਿ ਨੇਤਾਵਾਂ ਨੇ ਇਸ ਵਿਚਾਰ ਨੂੰ ਅੱਗੇ ਵਧਾਇਆ ਕਿ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਉਪਕਰਣ ਹੈ, ਜਿਸਦੀ ਵਰਤੋਂ ਦੁਨੀਆਂ ਨੂੰ ਬਦਲਣ ਲਈ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਐੱਨ ਟੀ ਪੀ 2020 ਦਾ ਉਦੇਸ਼ ਅਜਿਹੇ ਨਾਗਰਿਕਾਂ ਨੂੰ ਸਿਰਜਣਾ ਹੈ, ਜੋ ਸਵੈ ਨਿਰਭਰ ਭਾਰਤ ਬਣਾਉਣ ਅਤੇ ਵਿਸ਼ਵ ਸਾਂਤੀ ਬਹਾਲ ਕਰਨ ਵਿੱਚ ਯੋਗਦਾਨ ਪਾਉਣਗੇ ਅਤੇ ਭਾਰਤ ਨੂੰ ਗਿਆਨ ਦੀ ਮਹਾਂਸ਼ਕਤੀ ਵਜੋਂ ਮੁੜ ਸਥਾਪਤ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਨਗੇ।ਣਾ ਹੋਵੇਗਾ। ਇਸ ਮੌਕੇ ਜੀ ਈ ਆਰ ਏ ਭਾਰਤ ਦੇ ਪ੍ਰਧਾਨ ਪ੍ਰੋ: ਐੱਸ ਪੀ ਮਲਹੋਤਰਾ ਨੇ ਪ੍ਰੋ: ਵਸੁਧਾ ਕਾਮਤ ਸਾਬਕਾ ਵਾਈਸ ਚਾਂਸਲਰ ਐੱਸ ਐੱਨ ਡੀ ਟੀ ਮਹਿਲਾ ਯੂਨੀਵਰਸਿਟੀ ਮੁੰਬਈ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਤ ਨਾਲ ਸਨਮਾਨਿਤ ਕੀਤਾ।
ਵਾਈਸ ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਸੰਬੋਧਨ ‘ਚ ਕਿਹਾ ਕਿ ਇਹ ਅੰਤਰਰਾਸ਼ਟਰੀ ਕਾਨਫਰੰਸ ਸਾਰਿਆਂ ਲਈ ਲਾਭਦਾਇਕ ਸਿੱਧ ਹੋਈ ਹੈ। ਇਸ ਮੋਕੇ ਰਜਿਸਟਰਾਰ ਸ੍ਰੀ ਕੰਵਲਪਾਲ ਸਿੰਘ ਮੁੰਦਰਾ ਨੇ ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਭਾਗੀਦਾਰਾਂ ਦੀ ਸਲਾਘਾ ਕੀਤੀ। ਉ ਸਮਦੂ ਚੇਤਰੀ ਭੂਟਾਨ, ਡਾ: ਐੱਸ ਪਾਸੀ ਭਾਰਤ, ਪ੍ਰੋ: ਜੇ ਐੱਸ ਰਾਜਪੂਰ, ਪ੍ਰੋ: ਵਸੁਧਾ ਕਾਮਤ ਮੁੰਬਈ, ਪ੍ਰੋ: ਯੂਜੀਨ ਕੈਨੇਡਾ, ਪ੍ਰੋ: ਸੀ ਬੀ ਸਰਮਾ, ਪ੍ਰੋ: ਅਭੈ ਜੇਰੇ, ਪ੍ਰੋ: ਜੇ ਐੱਸ ਢਿੱਲੋਂ ਯੂ ਕੇ, ਪ੍ਰੋ: ਰਾਧਿਕਾ ਅਯੰਗਰ ਯੂ ਐੱਸ ਏ, ਪ੍ਰੋ: ਰਜਨੀਸ ਜੈਨ, ਪ੍ਰੋ: ਰਘੂ ਏਚੇਮਪੱਤੀ ਮਿਸ਼ੀਗਨ, ਪ੍ਰੋ: ਐਮ ਏ ਸਿੱਦੀਕੀ, ਪ੍ਰੋ: ਸਰੋਜ ਸਰਮਾਂ ਦਿੱਲੀ, ਸ੍ਰੀਮਤੀ ਮਾਨਵੀ ਗਾਂਧੀ ਆਸਰੇਲੀਆ ਦਾ ਇਸ ਕਾਨਫਰੰਸ ਵਿੱਚ ਅਕਾਦਮਿਕ ਭਾਗੀਦਾਰੀ ਰਾਹੀਂ ਸਾਰਥਕ ਯੋਗਦਾਨ ਦੇਣ ਲਈ ਵਿਸੇਸ਼ ਧੰਨਵਾਦ ਕੀਤਾ।
 
 

Install Punjabi Akhbar App

Install
×