ਅਮਰੀਕਾ ਵਿੱਚ ਪੱਛਮੀ ਆਸਟੇ੍ਲੀਆ ਦੇ 2 ਵਿਦਿਆਰਥੀਆ ਨੂੰ ਗੋਲੀ ਮਾਰੀ

image-06-04-16-07-19

ਕਾਰਟਿਨ ਯੂਨੀਵਰਸਿਟੀ ਪਰਥ ਦੇ ਖਖਨ ਵਿਭਾਗ ਦੇ ਵਿਦਿਆਰਥੀ ਨੁਮਾਇੰਦਗੀ ਦੇ ਹਿੱਸੇ ਦੇ ਤੌਰ ਤੇ ਮੋਨਟਾਨਾ ਵਿਖੇ 38ਵੀਂ ਅੰਤਰ-ਰਾਸ਼ਟਰੀ ਯੂਨੀਵਰਸਿਟੀ ਮਾਈਨਿੰਗ ਖੇਡ ਮੁਕਾਬਲੇ ਵਿੱਚ ਭਾਗ ਲੈਣ ਲਈ ਗਏ ਸੀ । ਅਮਰੀਕਾ ਵਿੱਚ ਨਯੂ ਆਰਲੀਯਨਸ ਵਿੱਚ ਛੁੱਟੀਆਂ ਦੌਰਾਨ ਪੱਛਮੀ ਆਸਟ੍ਰੇਲੀਆ ਦੇ 2 ਵਿਦਿਆਰਥੀਆ ਨੂੰ ਕੁਝ ਅਣਪਛਾਤਿਆਂ ਵੱਲੋਂ ਗੋਲੀ ਮਾਰੀ ਗਈ । ਡੋਬਰਾਹ ਟੈਰੀ ਉਪ-ਕੁਲਪਤੀ ਕਾਰਟਿਨ ਯੂਨੀਵਰਸਿਟੀ ਨੇ ਕਿਹਾ ਦੋਨੋ ਵਿਦਿਆਰਥੀ ਜੇਰੇ ਇਲਾਜ ਲਈ ਹਸਪਤਾਲ ਵਿੱਚ ਹਨ ਅਤੇ ਸਥਿਰ ਹਾਲਤ ਵਿੱਚ ਹੋਣ ਦੀ ਰਿਪੋਰਟ ਕੀਤੀ ਗਈ ।
ਪੋ੍ਫੈਸਰ ਟੈਰੀ ਨੇ ਕਿਹਾ ਦੋਨੋ ਵਿਦਿਆਰਥੀਆ ਦੇ ਪਰਿਵਾਰ ਸੰਪਰਕ ਵਿੱਚ ਹਨ ਅਤੇ ਮਾਈਨ ਸਕੂਲ ਦੇ ਡਾਈਰੈਕਟਰ ਸੈਮ ਸਪਰਿੰਗ ਦੁਆਰਾ ਦੋਨੋ ਪਰਿਵਾਰਾਂ ਨੂੰ ਵਿਦਿਆਰਥੀਆ ਦੀ ਮਾਨਸਿਕ ਸਹਾਇਤਾ ਤੇ ਦੇਖ-ਭਾਲ਼ ਲਈ ਅਮਰੀਕਾ  ਭੇਜਣ ਦਾ ਪ੍ਰਬੰਧ ਕੀਤਾ । ਉਹਨਾਂ ਕਿਹਾ ਇਹ ਘਟਨਾ ਸਾਡੇ ਤੇ ਸੰਬੰਧਿਤ ਪਰਿਵਾਰਾਂ ਲਈ ਬਹੁਤ ਦੁੱਖ ਭਰੀ ਹੈ ।

Install Punjabi Akhbar App

Install
×