ਅਗਾਮੀ 35ਵੀਆਂ ਸਿੱਖ ਖੇਡਾਂ ਲਈ ਕਮੇਟੀ ਦੀ ਹੋਈ ਪਲੇਠੀ ਮੀਟਿੰਗ 

(ਬ੍ਰਿਸਬੇਨ) – ਸਮੁੱਚੇ ਵਿਸ਼ਵ ਦੇ ਪੰਜਾਬੀ ਭਾਈਚਾਰੇ ਦੀ ਪਹਿਚਾਣ ਬਣ ਚੁੱਕੀਆਂ ਆਸਟਰੇਲੀਅਨ ਸਿੱਖ ਖੇਡਾਂ ਹਾਲ ਹੀ ਵਿਚ ਨਿਊ ਸਾਊਥ ਵੇਲਜ ਦੇ ਇਤਿਹਾਸਕ ਕਸਬੇ ਕਾਫ਼ਸ ਹਾਰਬਰ (ਵੂਲਗੂਲਗਾ) ਵਿਖੇ ਸਫਲਤਾਪੂਰਨ ਸੰਪੰਨ ਹੋਈਆਂ। ਅਗਾਮੀ 35ਵੀਆਂ ਸਿੱਖ ਖੇਡਾਂ ਸੂਬਾ ਕੂਈਨਜਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਹੋ ਰਹੀਆਂ ਹਨ। ਇਹਨਾਂ ਖੇਡਾਂ ਦੀ ਤਿਆਰੀ ਲਈ ਬਣਾਈ ਗਈ ਕਮੇਟੀ ਦੀ ਪਲੇਠੀ ਮੀਟਿੰਗ ਸਟੇਟ ਕਮੇਟੀ ਦੇ ਪ੍ਰਧਾਨ ਦਲਜੀਤ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਅਤੇ ਨੈਸ਼ਨਲ ਕਮੇਟੀ ਦੇ ਕਲਚਰਲ ਕੋਆਰਡੀਨੇਟਰ ਮਨਜੀਤ ਬੋਪਾਰਾਏ ਦੀ ਦੇਖ-ਰੇਖ ਵਿਚ ਕਮੇਟੀ ਦੇ ਸੈਕਟਰੀ ਜਗਦੀਪ ਸਿੰਘ ਭਿੰਡਰ ਦੇ ਸੱਦੇ ‘ਤੇ ਆਯੋਜਿਤ ਕੀਤੀ ਗਈ। ਮਨਜੀਤ ਬੋਪਾਰਾਏ ਨੇ ਸਵਾਗਤੀ ਸ਼ਬਦਾਂ ਨਾਲ ਸਿੱਖ ਖੇਡਾਂ ਦੀ ਕਾਰਜਪ੍ਰਣਾਲੀ ਅਤੇ ਹੋਰ ਪਹਿਲੂਆਂ ‘ਤੇ ਚਾਨਣਾ ਪਾਇਆ। ਪ੍ਰਧਾਨ ਦਲਜੀਤ ਸਿੰਘ ਧਾਮੀ ਨੇ ਖੇਡ ਸਥਲਾਂ ਬਾਬਤ ਚਰਚਾ ਅਤੇ ਮੈਂਬਰਾਂ ਤੋਂ ਰਾਇ ਮੰਗੀ। ਮਨਵਿੰਦਰਜੀਤ ਕੌਰ ਨੇ ਸਭਿਆਚਾਰਕ ਪੱਖ ਤੋਂ ਆਪਣੇ ਉਸਾਰੂ ਸੁਝਾਅ ਦਿੱਤੇ। ਗੈਰੀ ਕੰਗ ਨੇ ਆਪਣੇ ਤਜਰਬਿਆਂ ਨਾਲ ਸਾਂਝ ਪਾਉਂਦਿਆਂ ਹਰ ਸੰਭਵ ਸਹਾਇਤਾ ਦਾ ਵਾਇਦਾ ਕੀਤਾ। ਰਣਦੀਪ ਜੌਹਲ ਨੇ ਖੇਡਾਂ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੇ ਸੁਝਾਅ ਦਿੱਤੇ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਊਧਮ ਸਿੰਘ, ਨਵਜੋਤ ਸਿੰਘ, ਅਮਰਦੀਪ ਸਿੰਘ ਗਿੱਲ, ਸਿਮਰਨਜੀਤ ਸਿੰਘ, ਬਲਰਾਜ ਸਿੰਘ ਸੰਧੂ, ਅਮਨਦੀਪ ਸਿੰਘ, ਸੁਖਦੇਵ ਸਿੰਘ ਵਿਰਕ, ਸੰਦੀਪ ਸਿੰਘ, ਜਗਦੀਪ ਭਿੰਡਰ, ਮਨਵਿੰਦਰਜੀਤ ਕੌਰ ਚਾਹਲ, ਪਵਿੱਤਰ ਕੁਮਾਰ ਨੂਰੀ, ਜਗਦੇਵ ਸਿੰਘ ਕਲੇਰ, ਰਣਦੀਪ ਸਿੰਘ ਜੌਹਲ, ਗੁਰਮੀਤ ਕੰਗ, ਸਰਬਜੀਤ ਸੋਹੀ, ਜਤਿੰਦਰ ਨਿੱਜਰ ਨੇ ਮੀਟਿੰਗ ‘ਚ ਸ਼ਿਰਕਤ ਕੀਤੀ। ਨੁਮਾਇੰਦਿਆਂ ਵੱਲੋਂ ਮੀਡੀਆ ਦੇ ਕਾਰਜਾਂ ਨੂੰ ਸਲਾਹਿਆ ਗਿਆ।

Install Punjabi Akhbar App

Install
×