ਸੰਗੀਤਕਾਰ ਕੋਨਰ ਟੋਲਸਟ ਦੀ ਮੌਤ ਦਾ ਰਾਜ਼ ਖੋਲ੍ਹਣ ਵਾਲੇ ਨੂੰ 1 ਮਿਲੀਅਨ ਡਾਲਰ ਦਾ ਇਨਾਮ

ਸਤੰਬਰ 18, 2015 ਦੀ ਇੱਕ ਸ਼ਾਮ, ਉਸ ਸਮੇਂ 21 ਸਾਲਾਂ ਦਾ ਕੋਨਰ ਟੋਲਸਨ (ਪੇਸ਼ੇ ਵੱਜੋਂ ਗਾਇਕ ਅਤੇ ਸੰਗੀਤਕਾਰ) ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਖਾਤਰ ਬਰਾਈਟਨ ਸ਼ਹਿਰ ਵਿੱਚ ਇੱਕ ਪਾਰਟੀ ਤੇ ਗਿਆ ਸੀ। ਇਸ ਤੋਂ ਬਾਅਦ ਅਗਲੇ ਦਿਨ ਉਹ ਆਪਣੇ ਹੀ ਘਰ ਵਿੱਚ ਗੱਲਾ ਘੁੱਟਣ ਕਾਰਨ ਮ੍ਰਿਤ ਪਾਇਆ ਗਿਆ ਸੀ। ਮੈਲਵਰਨ (ਪੂਰਬ) ਵਿਖੇ ਜਿੱਥੇ ਉਸਦੀ ਮ੍ਰਿਤ ਦੇਹ ਪਾਈ ਗਈ ਸੀ ਉਹ ਉਸਦਾ ਆਪਣਾ ਬੰਗਲੇ ਦਾ ਪਿਛਵਾੜਾ ਸੀ ਅਤੇ ਉਸਦੇ ਬੰਗਲੇ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ। ਉਸਦੀ ਮੌਤ ਜਾਂ ਕਤਲ ਪਿੱਛੇ ਦੇ ਰਾਜ਼ ਵਾਲੀ ਗੁੱਥੀ ਨੂੰ ਸੁਲਝਾਉਣ ਵਿੱਚ ਮਦਦ ਕਰਨ ਵਾਲੇ ਲਈ ਪੁਲਿਸ ਨੇ 1 ਮਿਲੀਅਨ ਡਾਲਰਾਂ ਦੇ ਇਨਾਮ ਦੀ ਘੋਸ਼ਣਾ ਕੀਤੀ ਹੈ।
ਪੁਲਿਸ ਵੱਲੋਂ ਮੌਕੇ ਦੀ ਤਹਿਕੀਕਾਤ ਅਤੇ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਆਇਆ ਸੀ ਕਿ ਉਸਦੀ ਮੌਤ ਅੱਗ ਲੱਗਣ ਤੋਂ ਪਹਿਲਾਂ, ਗਲਾ ਘੋਟਣ ਕਾਰਨ ਹੋਈ ਸੀ ਅਤੇ ਬਾਅਦ ਵਿੱਚ ਉਸਦੀ ਮ੍ਰਿਤਕ ਦੇਹ ਨੂੰ ਬੰਗਲੇ ਸਮੇਤ ਅੱਗ ਲਗਾ ਦਿੱਤੀ ਗਈ ਸੀ। ਹੋਰ ਉਸਦੇ ਸਰੀਰ ਤੇ ਕੋਈ ਵੀ ਚੋਟ ਆਦਿ ਦੇ ਨਿਸ਼ਾਨ ਨਹੀਂ ਪਾਏ ਗਏ ਸਨ ਅਤੇ ਇਹ ਵੀ ਸਾਫ ਹੈ ਕਿ ਉਸ ਰਾਤ ਉਸਨੇ ਕੋਈ ਵੀ ਸ਼ਰਾਬ ਆਦਿ ਦਾ ਸੇਵਨ ਨਹੀਂ ਕੀਤਾ ਸੀ।
ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਉਕਤ ਘਟਨਾ ਬਾਰੇ ਵਿੱਚ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨੂੰ 1800 333 000 ਤੇ ਕਾਲ ਕਰਕੇ ਇਤਲਾਹ ਕਰੇ ਅਤੇ ਜਾਂ ਫੇਰ ਪੁਲਿਸ ਦੀ ਵੈਬਸਾਈਟ ਉਪਰ ਵਿਜ਼ਿਟ ਵੀ ਕੀਤਾ ਜਾ ਸਕਦਾ ਹੈ।

Install Punjabi Akhbar App

Install
×