ਕੈਨੇਡੀਅਨ ਬਾਰਡਰ ਅਧਿਕਾਰੀਆਂ ਵੱਲੋ 1000 ਕਿਲੋਗ੍ਰਾਮ ਅਫੀਮ ਜ਼ਬਤ

ਨਿਊਯਾਰਕ/ ਬੀ.ਸੀ —ਕੈਨੇਡੀਅਨ ਬਾਰਡਰ ਅਧਿਕਾਰੀਆਂ(CBSA) ਨੇ ਬ੍ਰਿਟਿਸ਼ ਕੋਲੰਬੀਆ ਵਿਖੇ ਸਮੁੰਦਰੀ ਰਸਤੇ ਰਾਹੀਂ ਕੰਟੇਨਰਾ ਚ ਲੁਕੋ ਕੇ ਲਿਆਂਦੀ ਜਾ ਰਹੀ 1000 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਸ ਬਰਾਮਦਗੀ ਦਾ ਬਾਜ਼ਾਰ ਮੁੱਲ 10 ਮਿਲੀਅਨ ਡਾਲਰ ਬਣਦਾ ਹੈ। ਸੀਬੀਐੱਸਏ ਦੀ ਮੈਟਰੋ ਵੈਨਕੂਵਰ ਸਮੁੰਦਰੀ ਆਪ੍ਰੇਸ਼ਨ ਯੂਨਿਟ ਨੇ ਦੋ ਕੰਟੇਰਨਰਾ ਦੀ ਜਾਂਚ ਦੌਰਾਨ 1000 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਹੈ । ਇਸ ਮਾਮਲੇ ਵਿੱਚ 5 ਜਣੇ ਗ੍ਰਿਫਤਾਰ ਹੋਏ ਹਨ ਜਿਨਾਂ ਵਿੱਚ ਇੱਕ ਬੀਸੀ ਅਤੇ ਚਾਰ ੳਨਟਾਰੀਉ ਦੇ ਹਨ ,6ਵਾਂ ਮੌਕੇ ਤੋ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ, ਹਾਲੇ ਕੋਈ ਚਾਰਜ਼ ਨਹੀਂ ਲਾਏ ਗਏ ਹਨ ਤੇ ਆਰਸੀਐਮਪੀ ਮਾਮਲੇ ਦੀ ਜਾਂਚ ਕਰ ਰਹੀ ਹੈ ।

Install Punjabi Akhbar App

Install
×