19 ਵਾਂ ਸ਼ਹੀਦੀ ਖੇਡ ਮੇਲਾ 6 ਤੇ 7 ਜੂਨ 2015

Griffith games poster 2015.cdrਗਰਿਫਿਤ ਗੁਰ ਘਰ ਦੀ ਪ੍ਰਬੰਧਕੀ ਕਮੇਟੀ ਵੱਲੋ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਹੁਣ ਤੱਕ ਸਿੱਖ ਕੋਮ ਦੀ ਆਨ ਤੇ ਸ਼ਾਨ ਲਈ ਸ਼ਹੀਦ ਹੋਏ ਸਮੂਹ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਗੁਰੂ ਘਰ ਗਰਿਫਿਤ ਵਿਖੇ 5 ਜੂਨ 2015 ਨੂੰ ਸ਼ਹੀਦੀ ਸਮਾਗਮ ਕਰਵਾਏ ਜਾ ਰਹੇ ਹਨ । ਬੁਧਵਾਰ 3 ਜੂਨ ਨੂੰ ਸਵੇਰੇ 9.00 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਤੇ 5 ਜੂਨ ਨੂੰ ਸਵੇਰੇ 10.00 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਉਪਰੰਤ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਗੁਰੂ ਘਰ ਗਰਿਫਿਤ ਦਾ ਹਜੂਰੀ ਰਾਗੀ ਗਿਆਨੀ ਗੁਰਨਾਮ ਸਿੰਘ ਦਾ ਜਥਾ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰੇਗਾ ਅਤੇ ਗਿਆਨੀ ਗੁਰਨਾਮ ਸਿੰਘ ਮਨਿਹਾਲਾ ਦਾ ਕਵੀਸ਼ਰੀ ਜਥਾ ਸੰਗਤਾਂ ਨੂੰ ਕਵੀਸ਼ਰੀ ਵਾਰਾਂ ਨਾਲ ਨਿਹਾਲ ਕਰੇਗਾ । ਇਸੇ ਤਰਾਂ ਹੀ 6 ਜੂਨ ਸ਼ਾਮ ਨੂੰ ਵੀ ਗੁਰੂ ਘਰ ਵਿੱਚ 6 ਤੋ 9 ਵਜੇ ਤੱਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਗੁਰੂ ਘਰ ਗਰਿਫਿਤ ਦਾ ਹਜੂਰੀ ਰਾਗੀ ਗਿਆਨੀ ਗੁਰਨਾਮ ਸਿੰਘ ਦਾ ਜਥਾ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰੇਗਾ ਅਤੇ ਗਿਆਨੀ ਗੁਰਨਾਮ ਸਿੰਘ ਮਨਿਹਾਲਾ ਦਾ ਕਵੀਸ਼ਰੀ ਜਥਾ ਸੰਗਤਾਂ ਨੂੰ ਕਵੀਸ਼ਰੀ ਵਾਰਾਂ ਨਾਲ ਨਿਹਾਲ ਕਰੇਗਾ ਤੇ ਬੁਲਾਰੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ । ਇਸੇ ਤਰਾਂ ਗੁਰਦਵਾਰਾ ਸਿੰਘ ਸਭਾ ਗਰਿਫਿਤ ਦੀ ਪ੍ਰਬੰਧਕੀ ਕਮੇਟੀ ਵੱਲੋ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ 19 ਵਾਂ ਸ਼ਹੀਦੀ ਖੇਡ ਮੇਲਾ 6 ਤੇ 7 ਜੂਨ 2015 ਨੂੰ Ted Scobbie Oval , Collina , Griffith ਵਿੱਚ ਕਰਵਾਇਆ ਜਾ ਰਿਹਾ ਹੈ । ਇਸ ਸ਼ਹੀਦੀ ਖੇਡ ਮੇਲੇ ਵਿੱਚ ਕਬੱਡੀ , ਫੁਟਬਾਲ ਸੀਨੀਅਰ ਤੇ ਜੂਨੀਅਰ , ਰੱਸਾਕਸ਼ੀ , ਮਿਊਜੀਕਲ ਚੇਅਰ , ਵਾਲੀਬਾਲ ਸ਼ੂਟਿੰਗ , ਬੱਚਿਆਂ ਦੀਆਂ ਦੋੜਾ ਗਤਕਾ ਤੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ ਅਤੇ ਸ਼ਹੀਦੀ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ । ਵਿਸ਼ੇਸ਼ ਨੋਟ —ਹਰ ਸਾਲ ਦੀ ਤਰਾਂ ਦਰਸ਼ਕਾਂ ਲਈ ਦੋਵੇਂ ਦਿਨ ਖੇਡ ਦੇ ਮੈਦਾਨ ਵਿੱਚ ਲੰਗਰ ਤੇ ਚਾਹ-ਪਾਣੀ ਦਾ ਮੁਫਤ ਪ੍ਰਬੰਧ ਹੋਵੇਗਾ ।

ਵਿਸ਼ੇਸ਼ ਬੇਨਤੀ —— ਗੁਰੂ ਘਰ ਦੇ ਪ੍ਰਬੰਧਕਾਂ ਵੱਲੋ ਇਹ ਬੇਨਤੀ ਵਿਸ਼ੇਸ਼ ਤੋਰ ਤੇ ਆਈ ਹੈ ਕਿ ਕੋਈ ਵੀ ਇਨਸਾਨ ਸ਼ਹੀਦਾਂ ਦੇ ਸਤਿਕਾਰ ਨੂੰ ਧਿਆਨ ਵਿੱਚ ਰੱਖਦਿਆ ਹੋਇਆ ਸ਼ਰਾਬ ਪੀ ਕੇ ਜਾਂ ਹੋਰ ਕੋਈ ਵੀ ਨਸ਼ਾਂ ਕਰਕੇ ਖੇਡ ਦੇ ਮੈਦਾਨ ਵਿੱਚ ਨਾ ਆਵੇ ।

ਹੋਰ ਜਾਣਕਾਰੀ ਲਈ ਸੰਪਰਕ ਕਰੋ : ਹਰਨੇਕ ਸਿੰਘ ਧਨੋਆ—-0427-770-652; ਅਨੂਪ ਸਿੰਘ ਨਾਗਰਾ—–0421-339-350; ਮਨਜੀਤ ਸਿੰਘ ਖੈੜ੍ਹਾ——0403-193-126

Install Punjabi Akhbar App

Install
×