25 ਸਾਲ ਪੁਰਾਣੇ ਫਰਜੀ ਪੁਲਿਸ ਮੁਕਾਬਲੇ ਦੀ ਦਾਸਤਾਨ

fake7_1459770306ਭਾਰਤ ਅੰਦਰ ਝੂਠੇ ਪੁਲਿਸ ਮੁਕਾਬਲਿਆੰ ਨੰੂ ਇੱਕ ਤਰਾੰ ਨਾਲ ਕਨੰੂਨੀ ਮਾਨਤਾ ਮਿਲੀ ਹੋਈ ਹੈ.ਉਹੀ ਫਰਜੀ ਮੁਕਾਬਲੇ ਸਾਹਮਣੇ ਆਉਦੇ ਹਨ ਜਿਹਵੇ ਮੀਡੀਆ ਜਾ ਮਨੁੱਖੀ ਹੱਕਾੰ ਦੇ ਅਲੰਬਰਦਾਰਾੰ ਦੀ ਬਲੌਤ ਜੱਗ ਜਾਹਰ ਹੋ ਜਾੰਦੇ ਹਨ.ਇਸ ਵਰਤਾਰੇ ਦਾ ਮੁੱਢ ਅਜਾਦੀ ਤੋੰ ਤੁਰੰਤ ਬਾਅਦ ਤਿਲੰਗਾਨਾ ਦੇ ਕਿਰਤੀ ਕਿਸਾਨਾੰ ਵਲੋੰ ਸ਼ੁਰੂ ਕੀਤੇ ਹਥਿਆਰਬੰਦ ਵਿਦਰੋਹ ਦੌਰਾਨ ਬੱਝ ਗਿਆ ਸੀ,ਜਿਹੜਾ ਤਿਲੰਗਾਨਾ ਘੋਲ ਦੇ ਨਾਮ ਹੇਠ ਇਤਿਹਾਸ ਦੇ ਸਫਿਆੰ ਉੱਤੇ ਦਰਜ ਹੈ.ਭਾਰਤ ਦੀਆੰ ਹਥਿਆਰਬੰਦ ਫੋਰਸਾੰ ਵਲੋੰ ਇਸ ਘੋਲ ਨੰੂ ਬੜੀ ਹੀ ਬੇਕਿਰਕੀ ਨਾਲ ਕੁਚਲ ਦਿੱਤਾ ਗਿਆ ਸੀ.ਇਸ ਉਪਰੰਤ ਸਮੇੰ ਸਮੇੰ ਦੇਸ਼ ਦੇ ਵਖ ਵਖ ਹਿਸਿਆੰ ਵਿੱਚ ਉਠਦੇ ਰਹੇ ਅਤੇ ਉੱਠ ਰਹੇ ਹਥਿਆਰਬੰਦ ਅਤੇ ਗੈਰ ਹਥਿਆਰਬੰਦ ਅੰਦੋਲਨਾੰ ਨੰੂ ਦਬਾਉਣ ਲਈ ਕੇੰਦਰ ਅਤੇ ਰਾਜ ਸਰਕਾਰਾੰ ਕਨੰੂਨ ਤੋੰ ਪਰੇ ਜਾ ਕੇ ਝੂਠੇ ਪੁਲਿਸ ਮੁਕਾਬਲਿਆੰ ਦਾ ਸਹਾਰਾ ਲੈੰਦੀਆੰ ਆ ਰਹੀਆੰ ਹਨ.ਇਹਨਾੰ ਵਿੱਚ ਪੰਜਾਬ ਸਮੇਤ ਉੱਤਰ ਪੂਰਬੀ ਸੂਬੇ,ਜੰਮੂ ਕਸ਼ਮੀਰ ਅਤੇ ਮਾਉਵਾਦ ਤੋੰ ਪਰਭਾਵਿਤ ਰਾਜ ਸ਼ਾਮਿਲ ਹਨ.ਬਾਕੀ ਰਾਜਾੰ ਦੀ ਗੱਲ ਛੱਡ ਕੇ ਇੱਥੇ ਪੰਜਾਬੀਆੰ ਖਾਸ ਕਰਕੇ ਸਿੱਖਾੰ ਦੇ ਬਣਾਏ ਝੂਠੇ ਮੁਕਾਬਲਿਆੰ ਦੀ ਗੱਲ ਕਰਾੰਗੇ.ਇਹ ਉਸ ਸਮੇੰ ਦੀ ਕਥਾ ਹੈ ਜਦੋੰ ਸੋਸ਼ਿਲ ਮੀਡੀਆ ਅਜੇ ਹੋੰਦ ਵਿੱਚ ਨਹੀੰ ਆਇਆ ਸੀ.ਸੂਚਨਾ ਤਕਨੀਕ ਦੇ ਬੇਹੱਦ ਸ਼ਕਤੀਸ਼ਾਲੀ ਹੋ ਜਾਣ ਨਾਲ ਭਾਵੇੰ ਇਸ ਵਰਤਾਰੇ ਨੰੂ ਠੱਲ ਪਈ ਹੈ ਪਰ ਫੇਰ ਵੀ ਇਹ ਵਰਤਾਰਾ ਬਾ-ਦਸਤੂਰ ਜਾਰੀ ਹੈ.ਘੱਟ ਗਿਣਤੀਆੰ ਖਿਲਾਫ ਹੋਏ ਇਕ ਤਰਫਾ ਨਰ-ਸੰਘਾਰ ਇੱਕ ਵੱਖਰਾ ਵਿਸ਼ਾ ਹੈ.ਪੰਜਾਬ ਅੰਦਰ ਉੱਠੇ ਹਥਿਆਰਬੰਦ ਸੰਘਰਸ਼ ਦੌਰਾਨ ਭਾਵੇੰ ਕੁੱਝ ਤੱਤਾੰ ਵਲੋੰ ਮਹਿਜ ਫਿਰਕੂਪੁਣੇ ਦਾ ਮੁਜਾਹਰਾ ਕਰਦਿਆੰ ਅਨੇਕਾੰ ਬੇਦੋਸ਼ਿਆੰ ਨੰੂ ਮੌਤ ਦੇ ਘਾਟ ਉਤਾਰਿਆ ਉੱਥੇ ਪੰਜਾਬ ਪੁਲਿਸ ਸਮੇਤ ਕੇੰਦਰੀ ਫੋਰਸਾੰ ਨੇ ਵੀ ਘੱਟ ਨਹੀੰ ਗੁਜਾਰੀ.ਦੇਸ਼ ਦੇ ਵੱਖ ਵੱਖ ਹਿੱਸਿਆੰ ਤੋੰ ਪੁਲਿਸ ਹਿਰਾਸਤ ਵਿੱਚ ਹੋ ਰਹੀਆੰ ਮੌਤਾੰ ਦੀਆੰ ਰੀਪੋਰਟਾੰ ਅਕਸਰ ਛਪਦੀਆੰ ਹੀ ਰਹਿੰਦੀਆੰ ਹਨ.ਪਰ ਨਿਰਦੋਸ਼ਾੰ ਨੰੂ ਗੋਲੀ ਜਾ ਤਸ਼ਦਦ ਕਰ ਕੇ ਫੋਰਸਾੰ ਵੋਲੋੰ ਮਾਰ ਦੇਣਾ ਅਸਭਿਅਕ ਸਮਾਜ ਦੀ ਹੀ ਨਿਸ਼ਾਨੀ ਹੋ ਸਕਦੀ ਹੈ.ਅਪਰੇਸ਼ਨ ਨੀਲਾ ਤਾਰਾ ਤੋੰ ਬਾਅਦ ਭਾਰਤੀ ਫੋਰਸਾੰ ਨੰੂ ਅਜਿਹੇ ਅਖਤਿਆਰ ਮਿਲ ਗਏ ਜਿਹਨਾੰ ਦੀ ਬਦੌਲਤ ਉਹਨਾੰ ਨੇ ਦੋਸ਼ੀਆੰ ਦੇ ਨਾਲ ਨਾਲ ਨਿਰਦੋਸ਼ ਸਿੱਖ ਦਿਸਦੇ ਬੱਚਿਆੰ ਦਾ ਰੱਜ ਕੇ ਸ਼ਿਕਾਰ ਖੇਡਿਆ. ਇਹ ਵੀ ਪੰਜਾਬ ਦੀ ਤਰਾਸਦੀ ਹੈ ਕਿ ਉਸ ਸਮੇੰ ਖਾਲੜਾ ਵਰਗੇ ਖੋਜੀ ਪੱਤਰਕਾਰ ਸਟੇਟ ਜਬਰ ਦਾ ਸ਼ਿਕਾਰ ਹੋਏ.ਮਾਨਵੀ ਹੱਕਾੰ ਲਈ ਜੂਝ ਰਹੇ ਲੋਕਾੰ ਦੀ ਇਸ ਧਾਰਨਾ ਨੰੂ ਦਰ-ਕਿਨਾਰ ਕਰ ਦਿੱਤਾ ਗਿਆ ਕਿ ਕਿਸੇ ਬੇਗੁਨਾਹ ਨੂ ਫਾੰਸੀ ਦੇਣ ਨਾਲੋੰ ਚੰਗਾ ਹੈ ਕਿ ਸੌ ਗੁਨਹਗਾਰਾੰ ਨੰੂ ਮੁਆਫ ਕਰ ਦਿੱਤਾ ਜਾਵੇ.ਇਸ ਖੂੰਨੀ ਖੇਡ ਦੀ ਲਪੇਟ ਵਿੱਚ ਉਹ ਵੀ ਆ ਗਏ ਜੋ ਪੰਜਾਬ ਦੀ ਖੈਰ ਮੰਗਦੇ ਸਨ ਉਹਨਾੰ ਵਿੱਚ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ,ਕਾ.ਗਿਆਨ ਸਿੰਘ ਸੰਘਾ,ਸੁਮੀਤ ਅਤੇ ਜੈਮਲ ਪੱਡਾ ਸਮੇਤ ਅਨੇਕਾੰ ਰਾਜਸੀ ਕਾਰਕੁੰਨਾੰ,ਪੱਤਰਕਾਰਾੰ ਅਤੇ ਲੇਖਕਾ ਦਾ ਜਿਕਰ ਕੀਤਾ ਜਾ ਸਕਦਾ ਹੈ ਪੰਜਾਬ ਦੀ ਰੂਹ ਨੰੂ ਇੱਕ ਤਰਾੰ ਨਾਲ ਤਾਰ ਤਾਰ ਕਰ  ਕੇ ਰੱਖ ਦਿੱਤਾ ਗਿਆ.ਮੁੱਕਦੀ ਗੱਲ ਇਹ ਕਿ ਝੂਠੇ ਪੁਲਿਸ ਮੁਕਾਬਲਿਆੰ ਦੀ ਅੱਗ ਅਜੇ ਵੀ ਮੀਡੀਆ ਅੰਦਰ ਸੁਲਗ ਰਹੀ ਹੈ.ਸੀ ਬੀ ਆਈ ਜਾੰਚ ਤੋੰ ਇਹ ਤੱਥ ਸਾਹਮਣੇ ਆਏ ਹਨ ਕਿ ਪੀਲੀ ਭੀਤ ਵਿਖੇ ਜਿਹਨਾੰ 3 ਵੱਖ ਵੱਖ ਪੁਲਿਸ ਮੁਕਾਬਲਿਆੰ ਵਿੱਚ 10 ਸਿੱਖਾੰ ਨੰੂ ਅੱਤਵਾਦੀ ਕਹਿ ਕੇ ਕਤਲ ਕੀਤਾ ਗਿਆ ਸੀ ਉਹ ਅੱਤਵਾਦੀ ਨਹੀ ਮਹਿਜ ਧਾਰਮਿਕ ਯਾਤਰੀ ਸਨ .ਪੂਰੇ 25 ਸਾਲ ਬਾਅਦ 47 ਪੁਲਿਸੀਆੰ ਨੰੂ ਕੋਰਟ ਨੇ ਉਮਰ ਕੈਦ ਦੀ
‘ਤਹਿਲਕਾ’ ਮੈਗਜੀਨ ਨੇ ਲੰਬੀ ਚੌੜੀ ਤਹਿਕੀਕਾਤ ਤੋੰ ਬਾਅਦ “ਫਰਜ ਕਾ ਐਨਕਾਊੰਟਰ” ਸਿਰਲੇਖ ਹੇਠ ਇੱਕ ਸਟੋਰੀ ਪਰਕਾਸ਼ਿਤ ਕੀਤੀ ਹੈ ਜਿਸ ਅਨੁਸਾਰ 25 ਸਿੱਖ ਯਾਤਰੀਆੰ ਦਾ ਗਰੱੁਪ ਮਹਾੰਰਾਸ਼ਟਰ,ਅਤੇ ਮੱਧਪਰਦੇਸ਼ ਰਾਜਾੰ ਵਿੱਚ ਸਥਿਤ ਗੁਰਧਾਮਾੰ ਦੇ ਦਰਸ਼ਨ ਕਰ ਕੇ ਇੱਕ ਬੱਸ ਰਾਹੀੰ ਨਾਨਕਮਤਾ ਵਲ ਆ ਰਿਹਾ ਸੀ.ਬੱਸ ਵਿੱਚ ਦੋ ਬਜੁਰਗਾੰ ਸਮੇਤ 13 ਪੁਰਸ਼,9 ਔਰਤਾੰ ਅਤੇ 3 ਬੱਚੇ (ਕੁੱਲ 25) ਸਵਾਰ ਸਨ.ਇਹ ਸਾਰੇ ਯਾਤਰੀ ਗੁਰਦਾਸਪੁਰ ਅਤੇ ਪੀਲੀ ਭੀਤ ਦੇ ਵਸਨੀਕ ਸਨ.ਬੱਸ ਵਿੱਚ ਸਵਾਰ ਇੱਕ ਔਰਤ ਬਲਵਿੰਦਰ ਕੌਰ ਨੇ ਤਹਿਲਕਾ ਨੰੂ ਦੱਸਿਆ ਕਿ ਜਦੋੰ 12 ਜੁਲਾਈ,1991 ਨੰੂ ਸਵੇਰ ਵੇਲੇ ਬੱਸ ਨੈਨੀਤਾਲ ਤੋੰ 125 ਕਿ.ਮੀ. ਦੂਰ ਬਦਾਊੰ ਜਿਲੇ (ਯੂ ਪੀ) ਅੰਦਰ ਪੈੰਦੇ ਕਛਲਾ ਘਾਟ ਵਿਖੇ ਪਹੁੰਚੀ ਤਾੰ ਯੂਪੀ ਪੁਲਿਸ ਦੀ ਇੱਕ ਵੈਨ ਨੇ ਬੱਸ ਨੰੂ ਰੋਕ ਲਿਆ.ਬਲਵਿੰਦਰ ਕੌਰ ਅਨੁਸਾਰ ਉਹ ਉਸ ਸਮੇੰ 7 ਮਹੀਨੇ ਦੀ ਗਰਭਵਤੀ ਸੀ.ਇੱਕ ਹੋਰ ਔਰਤ ਵੀ ਗਰਭਵਤੀ ਸੀ.ਪੁਲਿਸ ਦਾ ਵਤੀਰਾ ਬੇਹੱਦ ਜਾਬਰਾਨਾ ਸੀ.ਉਹਨਾੰ ਨੇ ਸਾਰੇ ਮਰਦ ਮੈੰਬਰਾੰ ਨੰੂ ਜਬਰਦਸਤੀ ਬੱਸ ਵਿੱਚੋੰ ਬਾਹਰ ਕੱਢ ਲਿਆ ਅਤੇ ਉਹਨਾੰ ਦੀਆੰ ਪੱਗਾੰ ਉਤਾਰ ਕੇ ਪੱਗਾੰ ਨਾਲ ਹੀ ਪਿੱਛੇ ਕਰਕੇ ਹੱਥ ਬੰਨ ਲਏ. 2 ਬਜੁਰਗਾੰ ਨੰੂ ਬੱਸ ਵਿੱਚ ਵਾਪਸ ਭੇਜ ਦਿੱਤਾ ਗਿਆ.ਬੱਚੇ ਅਤੇ ਔਰਤਾੰ ਰੋ ਰਹੇ ਸਨ.ਉਨਾੰ ਵਲੋੰ ਕੀਤੇ ਗਏ ਤਰਲਿਆੰ ਦਾ ਪੁਲਿਸ ਤੇ ਕੋਈ ਅਸਰ ਨਾ ਹੋਇਆ.ਵੈਨ ਤੋੰ ਇਲਾਵਾ ਹੋਰ ਵੀ ਗੱਡੀਆੰ ਸਨ.10 ਯਾਤਰੂਆੰ ਨੰੂ ਪੁਲਿਸ ਨੇ ਗੱਡੀਆੰ ਵਿੱਚ ਬਿਠਾ ਲਿਆ.ਇਹਨਾੰ ਵਿੱਚ ਨਵ ਵਿਆਹੁਤਾ ਬਲਵਿੰਦਰ ਕੌਰ ਦਾ ਪਤੀ ਅਤੇ ਦਿਉਰ ਵੀ ਸ਼ਾਮਿਲ ਸਨ.ਬੱਸ ਵਿੱਚ ਵੀ ਕੁੱਝ ਪੁਲਿਸ ਮੁਲਾਜਮ ਸਵਾਰ ਹੋ ਗਏ ਅਤੇ ਬੱਸ ਨੰੂ ਗੱਡੀਆੰ ਦੇ ਪਿੱਛੇ ਚਲਣ ਦਾ ਹੁਕਮ ਦਿੱਤਾ.ਪੁਲਿਸ ਦਾ ਵਤੀਰਾ ਇੰਨਾ ਭੈਅ ਭੀਤ ਕਰਨ ਵਾਲਾ ਸੀ ਕਿ ਉਹਨਾੰ ਨੰੂ ਕੁਸਕਣ ਤੱਕ ਨਹੀੰ ਦਿੱਤਾ ਜਾ ਰਿਹਾ ਸੀ.ਰਾਤ ਦੇ 10 ਵਜੇ ਤੱਕ ਉਹਨਾੰ ਨੰੂ ਜੰਗਲੀ ਰਸਤਿਆੰ ਤੇ ਘੁਮਾਉੰਦੇ ਰਹੇ.ਇਸ ਦੌਰਾਨ ਉਹਨਾੰ ਨੰੂ ਨਾ ਤਾੰ ਪਿਸ਼ਾਬ ਕਰਨ ਦਿੱਤਾ ਗਿਆ ਨਾ ਪਾਣੀ ਪੀਣ ਦਿੱਤਾ ਗਿਆ.10 ਵਜੇ ਉਹਨਾੰ ਨੰੂ ਪੀਲੀ ਭੀਤ ਦੇ ਗੁਰਦਵਾਰੇ ਕੋਲ ਉਤਾਰ ਕੇ ਧਮਕੀ ਦਿੱਤੀ ਕਿ ਚੁੱਪ ਚਾਪ ਗੁਰਦਵਾਰੇ ਰਾਤ ਕੱਟ ਕੇ ਸਵੇਰੇ ਚਲੇ ਜਾਇਉ.ਇਹਨਾੰ ਨੰੂ ਤਫਤੀਸ਼ ਕਰ ਕੇ ਛੱਡ ਦਿੱਤਾ ਜਾਵੇਗਾ.ਇਸ ਦਰਦਨਾਕ ਘਟਨਾ ਤੋੰ ਬਾਅਦ ਉਹ ਕਦੇ ਵੀ ਆਪਣੇ ਪਤੀ ਅਤੇ ਦਿਉਰ ਦਾ ਮੂੰਹ ਨਾ ਤੱਕ ਸਕੀ. ਇਹ ਉਹ ਸਮਾੰ  ਸੀ ਜਦੋੰ ਮਿੰਨੀ ਪੰਜਾਬ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਸਮੁੱਚਾ ਤਰਾਈ ਖੇਤਰ ਅੱਤਵਾਦ ਦੀ ਗਰਿਫਤ ਵਿੱਚ ਆ ਚੁੱਕਾ ਸੀ.ਦਿਨ ਢਲਣ ਤੋੰ ਪਹਿਲਾੰ ਹੀ ਪੂਰੇ ਤਰਾਈ ਖੇਤਰ ਅੰਦਰ ਸੁੰਨ ਪਸਰ ਜਾੰਦੀ ਸੀ.ਕਤਲਾੰ,ਡਾਕਿਆੰ ਅਤੇ ਖੋਹਾੰ ਦਾ ਬੋਲ ਬਾਲਾ ਸੀ.ਵਾਰਦਾਤਾੰ ਦਰ ਵਾਰਦਾਤਾੰ ਹੋ ਰਹੀਆੰ ਸਨ.ਪੁਲਿਸ ਉੱਤੇ ਤਰਾਈ ਖੇਤਰ ਅੰਦਰ ਅਮਨ ਬਹਾਲੀ ਲਈ ਦਬਾਅ ਪਾਇਆ ਜਾ ਰਿਹਾ ਸੀ.ਪੁਲਿਸ ਨੇ ਮਾਮਲੇ ਦੀ ਜੜ ਤੱਕ ਜਾਣ ਦੀ ਥਾੰ ਕੋੇਝੇ ਹੱਥ ਕੰਡੇ ਅਪਨਾਉਣੇ ਅਰੰਭ ਕਰ ਦਿੱਤੇ ਸਨ.ਸੁੱਕੀ ਨਾਲ ਗਿੱਲੀ ਵੀ ਜਲ ਰਹੀ ਸੀ.ਲੋਕ ਚੱਕੀ ਦੇ ਦੋ ਪੁੜਾੰ ਵਿਚਕਾਰ ਪਿੱਸ ਰਹੇ ਸਨ.ਇੱਕ ਤਰਾੰ ਨਾਲ ਪੰਜਾਬ ਦੇ ਹਾਲਾਤ ਤਰਾਈ ਵਿੱਚ ਸ਼ਿਫਟ ਹੋ ਗਏ ਸਨ.ਪੁਲਿਸ ਅਧਿਕਾਰੀ ਤਰੱਕੀਆੰ ਦੀ ਦੌੜ ਵਿੱਚ ਕਨੂੰਨ ਨੰੂ ਜੇਬ ਵਿੱਚ ਪਾਈ ਘੁੰਮਦੇ ਸਨ.ਇਸ ਤਰਾੰ ਦੇ ਮਹੌਲ ਵਿੱਚ13-7-1991 ਨੰੂ ਪੀਲੀਭੀਤ ਦੇ ਤੱਤਕਾਲੀਨ ਪੁਲਿਸ ਮੁਖੀ ਆਰ ਡੀ ਤਿਵਾੜੀ ਨੇ ਮੀਡੀਆ ਨੰੂ ਦੱਸਿਆ ਕਿ 3 ਵੱਖ ਵੱਖ ਮੁਠਭੇੜਾੰ ਦੌਰਾਨ ਖਾਲਿਸਤਾਨ ਲਿਬਰੇਸ਼ਨ ਆਰਮੀ ਦੇ ਕਮਾੰਡਰ ਬਲਜੀਤ ਸਿੰਘ ਸਮੇਤ 11 ਅੱਤਵਾਦੀਆੰ ਨੰੂ ਮਾਰ ਦਿੱਤਾ ਗਿਆ ਹੈ.ਮਾਰਿਆ ਗਿਆ ਬਲਜੀਤ ਸਿੰਘ ਬਲਵਿੰਦਰ ਕੌਰ ਦਾ ਪਤੀ ਸੀ.ਤਹਿਲਕਾ ਵਲੋੰ ਇਹਨਾੰ 11 ਬਦਨਸੀਬਾੰ ਦੀ ਲਿਸਟ ਤੋੰ ਇਲਾਵਾ ਹੋਰ ਵੀ ਖੁਲਾਸੇ ਕੀਤੇ ਗਏ ਹਨ ਪਰ ਲੇਖ ਦੀ ਸੀਮਤਾਈ ਸਭ ਕੁੱਝ ਲਿਖਣ ਦੀ ਆਗਿਆ ਨਹੀ ਦਿੰਦੀ.ਜਦੋੰ ਇਸ ਵਾਰੇ ਸਚਾਈ ਸਾਹਮਣੇ ਆਉਣ ਲੱਗੀ ਤਾੰ ਤੱਤਕਾਲੀਨ ਪਰਸਿੱਧ ਵਕੀਲ ਆਰ ਐਸ ਸੋਢੀ ਨੇ ਜਨ ਹਿੱਤ ਪਟੀਸ਼ਨ ਪਾ ਕੇ ਪੂਰੇ ਮਾਮਲੇ ਦੀ ਜਾੰਚ ਸੀ ਬੀ ਆਈ ਤੋੰ ਕਰਾਉਣ ਦੀ ਮੰਗ ਕੀਤੀ.12 ਮਈ,1992 ਨੰੂ ਸੁਪਰੀਮ ਕੋਰਟ ਦੇ ਆਦੇਸ਼ਾੰ ਤੇ ਸੀ ਬੀ ਆਈ ਨੇ ਜਾੰਚ ਸ਼ੁਰੂ ਕਰ ਕੀਤੀ ਅਤੇ ਉੱਤਰ ਪਰਦੇਸ਼ ਪੁਲਿਸ ਦੇ 57 ਕਰਮਚਾਰੀਆੰ ਉੱਤੇ ਦੋਸ਼ ਆਇਦ ਕੀਤੇ.12 ਜੂਨ,1995 ਨੰੂ ਸੀ ਬੀ ਆਈ ਨੇ 55 ਕਰਮਚਾਰੀਆੰ ਖਿਲਾਫ ਚਾਰਜਸ਼ੀਟ ਦਾਇਰ ਕਰ ਦਿੱਤੀ.ਇਸ ਸਮੇੰ ਤੱਕ 2 ਮੁਲਾਜਮਾੰ ਦੀ ਮੌਤ ਹੋ ਚੁੱਕੀ ਸੀ.ਸੀ ਬੀ ਆਈ ਦੇ ਖਾਸ ਜੱਜ ਮਾਨਯੋਗ ਲੱਲੂ ਸਿੰਘ ਨੇ ਇਸ ਮੁੱਠ ਭੇੜ ਵਾਰੇ ਫੈਸਲਾ ਕਰਦਿਆੰ ਲਿਖਿਆ ਹੈ ਕਿ ‘ਆਊਟ ਆਫ ਰੀਟਰਨ’ ਪਦ ਉਨਤੀਆੰ ਦੀ ਚਾਹਤ ਵਿੱਚ ਪੁਲਿਸ ਵਾਲਿਆੰ ਨੇ 11 ਨਿਰਦੋਸ਼ਾੰ ਦਾ ਕਤਲ ਕਰ ਦਿੱਤਾ.ਇਸ ਮਾਮਲੇ ਦੀ ਪੈਰਵੀ ਕਰਨ ਵਾਲੇ ਸੀ ਬੀ ਆਈ ਦੇ ਵਕੀਲ  ਸਤੀਸ਼ ਜਾਇਸਵਾਲ ਦਾ ਕਹਿਣਾ ਹੈ ਕਿ,”25 ਸਾਲ ਦੇ ਲੰਬੇ ਸੰਘਰਸ਼ ਤੋੰ ਬਾਅਦ ਪੀੜਤਾੰ ਨੰੂ ਨਿਆੰ ਦਿੰਦੇ ਹੋਏ ਅਦਾਲਤ ਨੇ ਇਤਿਹਸਕ ਫੈਸਲਾ ਸੁਣਾਇਆ ਹੈ.ਦੋਸ਼ੀਆੰ ਨੰੂ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ ਅਤੇ ਉਹਨਾੰ ਤੋੰ ਵਸੂਲੀ ਜਾਣ ਵਾਲੀ ਜੁਰਮਾਨਾ ਰਾਸ਼ੀ ਿਵਚੋੰ ਹਰ ਪੀੜਤ ਪਰਿਵਾਰ ਨੰੂ 14 ਲੱਖ ਰੁਪਏ ਦਿੱਤੇ ਜਾਣ ਦੇ ਨਿਰਦੇਸ਼ ਦਿੱਤੇ ਹਨ”.ਭਾਵੇੰ ਇਸ ਫੈਸਲੇ ਦਾ ਵੱਖ ਵੱਖ ਹਲਕਿਆੰ ਵਲੋੰ ‘ਦੇਰ ਆਇਦ ਦਰੁਸਤ ਆਇਦ’ ਕਹਿ ਕੇ ਸਵਾਗਤ ਕੀਤਾ ਗਿਆ ਹੈ ਪਰ ਕੁਦਰਤੀ ਿੲਨਸਾਫ ਦਾ ਤਕਾਜਾ ਮੰਗ ਕਰਦਾ ਹੈ ਕਿ ਸੰਗੀਨ ਮਾਮਲਿਆੰ ਵਿੱਚ ਪੀੜਤਾੰ ਨੰੂ ਜਲਦੀ ਤੋੰ ਜਲਦੀ ਇਨਸਾਫ ਮਿਲੇ ਕਿਉ ਕਿ ਇਨਸਾਫ ਕਰਨ ਵਿੱਚ ਦੇਰੀ ਕਰਨਾ ਇਨਸਾਫ ਦੇਣ ਤੋੰ ਇਨਕਾਰ ਕਰਨ ਦੇ ਬਰਾਬਰ ਮੰਨਿਆ ਜਾੰਦਾ ਹੈ.

ਹਰਜਿੰਦਰ ਸਿੰਘ ਗੁਲਪੁਰ
9872238981

Install Punjabi Akhbar App

Install
×