ਅਦਾਲਤ ਵਲੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ‘ਚ ਇਕ ਬਰੀ

delhi-anti-sikh-riots-1984

1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਜਿਸ ਵਿਚ ਭੀੜ ਨੇ ਉੱਤਰੀ ਦਿੱਲੀ ਵਿਚ ਗੁਰਦੁਆਰਾ ਪੁਲਬਨਗਾਸ਼ ਨੂੰ ਅੱਗ ਲਾ ਕੇ ਤਿੰਨ ਵਿਅਕਤੀਆਂ ਨੂੰ ਮਾਰ ਦਿੱਤਾ ਸੀ ਦੇ ਇਕੋ ਇਕ ਦੋਸ਼ੀ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ । ਅਦਾਲਤ ਨੇ ਕਿਹਾ ਕਿ ਸੀ. ਬੀ. ਆਈ. ਉਸ ਦੀ ਉਥੇ ਮੌਜੂਦਗੀ ਸਾਬਤ ਕਰਨ ਵਿਚ ਨਾਕਾਮ ਰਹੀ ਹੈ। ਮਾਮਲੇ ਵਿਚ ਕਥਿਤ ਸ਼ਮੂਲੀਅਤ ਲਈ ਕਾਂਗਰਸ ਦੇ ਸੀਨੀਅਰ ਆਗੂ ਜਗਦੀਸ਼ ਟਾਈਟਲਰ ਦਾ ਨਾਂਅ ਵੀ ਸਾਹਮਣੇ ਆਇਆ ਸੀ ਪ੍ਰੰਤੂ ਸੀ. ਬੀ. ਆਈ. ਨੇ ਕਿਹਾ ਸੀ ਕਿ ਉਸ ਦੇ ਖਿਲਾਫ ਠੋਸ ਸਬੂਤ ਮੌਜੂਦ ਨਹੀਂ ਹੈ, ਇਸ ਪਿੱਛੋਂ ਅਦਾਲਤ ਨੇ ਅੱਗੋਂ ਜਾਂਚ ਕਰਨ ਦਾ ਹੁਕਮ ਦਿੱਤਾ ਸੀ ਜਿਹੜੀ ਅਜੇ ਜਾਰੀ ਹੈ। ਵਧੀਕ ਸੈਸ਼ਨ ਜੱਜ ਸੰਜੇ ਬਾਂਸਲ ਨੇ ਕਿਹਾ ਕਿ ਸੀ. ਬੀ. ਆਈ. ਦਾ ਮਾਮਲਾ ਬਹੁਤ ਕਮਜ਼ੋਰ ਹੈ ਅਤੇ ਉਨ੍ਹਾਂ ਨੇ ਸੁਰੇਸ਼ ਕੁਮਾਰ ਉਰਫ ਪੰਨੇਵਾਲਾ ਨੂੰ ਕਤਲ, ਦੰਗਾ ਕਰਨ, ਲੋਕਾਂ ਨਾਲ ਮਿਲ ਕੇ ਧਰਮ ਦਾ ਨਿਰਾਦਰ ਕਰਨ ਲਈ ਪੂਜਾ ਦੇ ਸਥਾਨ ਨੂੰ ਨੁਕਸਾਨ ਪਹੁੰਚਾਉਣ ਸਮੇਤ ਵੱਖ ਵੱਖ ਦੋਸ਼ਾਂ ਚੋਂ ਦੋਸ਼ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਦੋਸ਼ੀ ਦੀ ਪਛਾਣ ਵਿਚ ਫਰਕ ਸੀ ਅਤੇ ਰਿਕਾਰਡ ਤੋਂ ਹੀ ਖੁਲਾਸਾ ਹੋਇਆ ਕਿ ਮੁਦਈ ਪੱਖ ਦੰਗਾਕਾਰੀ ਦੇ ਸਹੀ ਨਾਂਅ ਬਾਰੇ ਸਪਸ਼ਟ ਨਹੀਂ ਸੀ। ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਇਸ ਸਿੱਟੇ ‘ਤੇ ਪਹੁੰਚਣਾ ਅਸੰਭਵ ਹੈ ਕਿ ਦੰਗਾਕਾਰੀ ਦਾ ਅਸਲ ਨਾਂ ਕੀ ਸੀ। ਮਾਨਯੋਗ ਜੱਜ ਨੇ ਇਹ ਵੀ ਕਿਹਾ ਕਿ ਮੁਦਈ ਪੱਖ ਦਾ ਮਾਮਲਾ ਬਹੁਤ ਜ਼ਿਆਦਾ ਕਮਜ਼ੋਰ ਸੀ ਅਤੇ ਉਹ ਸ਼ੱਕ ਦੀ ਸੂਈ ਤੋਂ ਬਿਨਾਂ ਦੋਸ਼ਾਂ ਨੂੰ ਸਾਬਤ ਕਰਨ ‘ਚ ਨਾਕਾਮ ਰਿਹਾ। ਇਸ ਮਾਮਲੇ ਵਿਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਇਕ ਹਜ਼ਾਰ ਤੋਂ ਵੀ ਵੱਧ ਵਿਅਕਤੀਆਂ ਦੀ ਭੀੜ ਨੇ ਉੱਤਰੀ ਦਿੱਲੀ ਦੇ ਗੁਰਦੁਆਰਾ ਪੁਲਬਨਗਾਸ਼ ਨੂੰ ਅੱਗ ਲਾ ਕੇ ਤਿੰਨ ਸਿੱਖਾਂ ਸਰਦਾਰ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਨੂੰ ਮਾਰ ਦਿੱਤਾ ਸੀ।