1962 ਦੇ ਵਿਚ ਇਥੇ ਇਕ ਅਜਿਹਾ ਕਾਨੂੰਨ ‘ਮਾਓਰੀ ਕਮਿਊਨਿਟੀ ਡਿਵੈਲਪਮੈਂਟ ਐਕਟ’ ਬਣਿਆ ਸੀ ਜੋ ਕਿ ਮਾਓਰੀ ਲੋਕਾਂ ਦੇ ਇਕੱਠ ਦੇ ਵਿਚ ਸ਼ਰਾਬ (ਅਲਕੋਹਲ) ਵੰਡਣ ਉਤੇ ਰੋਕ ਲਗਾਉਂਦਾ ਸੀ। ਮਾਓਰੀ ਵਾਰਡਨ ਨੂੰ ਇਹ ਹੱਕ ਸੀ ਕਿ ਉਹ ਦੋਸ਼ੀ ਦੀ ਕਾਰ ਦੀਆਂ ਚਾਬੀਆਂ ਜ਼ਬਤ ਕਰ ਸਕਦੇ ਸਨ ਜਾਂ ਫਿਰ ਉਨ੍ਹਾਂ ਨੂੰ ਬਾਰ ਆਦਿ ਚੋਂ ਬਾਹਰ ਕੱਢ ਸਕਦੇ ਸਨ। ਵਲਿੰਗਟਨ ਦੇ ਇਕ ਵਕੀਲ ਨੇ ਇਸਨੂੰ ਭੇਦਭਾਵ ਵਾਲਾ ਅਤੇ ਇਕੱਲੇ ਮਾਓਰੀ ਲੋਕਾਂ ਉਤੇ ਲਾਗੂ ਹੋਣ ਵਾਲਾ ਕਾਨੂੰਨ ਦੱਸਿਆ ਹੈ। ਮਾਓਰੀ ਪਾਰਟੀ ਦੇ ਇਕ ਨੇਤਾ ਨੇ ਵੀ ਇਸ ਗੱਲ ਉਤੇ ਸਹਿਮਤੀ ਦਿੱਤੀ ਹੈ ਕਿ ਇਹ ਕਾਨੂੰਨ ਆਊਟ ਆਫ ਡੇਟਡ (ਮਿਆਦ ਪੁਗਾ ਚੁੱਕਾ) ਹੈ।