17ਵਾਂ ਦਿਵਾਲੀ ਮੇਲਾ 20 ਤੇ 21 ਅਕਤੂਬਰ ਨੂੰ

  • ਆਕਲੈਂਡ ਕੌਂਸਿਲ ਦੀ ਦਿਵਾਲੀ ਪ੍ਰੋਮੋਸ਼ਨ ਦੇ ਵਿਚ ਪੰਜਾਬ ਦਾ ਲੋਕ ਨਾਚ ‘ਭੰਗੜਾ’ ਚੱਲ ਰਿਹੈ ਮੋਹਰੀ
  • ਮੇਜਰ ਪਾਰਟਨਰ ਹੈ ਰੀਅਲ ਇਸਟੇਟ ਕੰਪਨ ‘ਹਾਰਕੋਰਟਸ’
(ਪ੍ਰੋਮੋਸ਼ਨ ਤਸਵੀਰ ਦੇ ਵਿਚ ਛਾਇਆ ਭੰਗੜਾ)
(ਪ੍ਰੋਮੋਸ਼ਨ ਤਸਵੀਰ ਦੇ ਵਿਚ ਛਾਇਆ ਭੰਗੜਾ)

ਆਕਲੈਂਡ 28 ਅਗਸਤ  – ਭਾਰਤ ਦੇ ਵਿਚ ਦਿਵਾਲੀ ਦਾ ਤਿਉਹਾਰ ਭਾਵੇਂ 7 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ ਪਰ ਆਕਲੈਂਡ ਕੌਂਸਿਲ ਨੇ ਦੋ ਹਫਤੇ ਪਹਿਲਾਂ ਹੀ 20 ਅਤੇ 21 ਅਕਤੂਬਰ ਮਨਾਉਣ ਲਈ ਕਮਰ ਕੱਸੇ ਕਰ ਲਏ ਹਨ। ਭਾਰਤ ਦੇ ਇਕ ਵੱਡੇ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਣ ਵਾਲਾ ਮੇਲਾ ਹਰ ਸਾਲ ਆਪਣਾ ਘੇਰਾ ਵਧਾਉਣ ਲੱਗਿਆ ਹੈ ਤੇ 17ਵੇਂ ਸਾਲ ਵਿਚ ਦਾਖਲ ਹੋ ਗਿਆ ਹੈ। ਸੰਨ 2002 ਦੇ ਵਿਚ ਪਹਿਲੀ ਵਾਰ ਇਹ ਮੇਲਾ ਕਰਵਾਇਆ ਗਿਆ ਸੀ। ਸਭਿਆਚਾਰਕ ਵੰਨਗੀਆਂ ਦੇ ਵਿਚ ਭਾਵੇਂ ਭਾਰਤ ਦੇ ਬਹੁਤ ਸਾਰੇ ਰਾਜਾਂ ਦੇ ਨ੍ਰਿਤ ਸ਼ਾਮਿਲ ਹੁੰਦੇ ਹਨ ਪਰ ਇਸ ਵਾਰ ਪੰਜਾਬ ਦਾ ਲੋਕ ਨਾਚ ‘ਭੰਗੜਾ’ ਕੌਂਸਿਲ ਦੀ ਪ੍ਰੋਮੋਸ਼ਨ ਦੇ ਵਿਚ ਮੋਹਰੀ ਚੱਲ ਕੇ ਇੰਜਣ ਦਾ ਕੰਮ ਕਰ ਰਹੇ ਹਨ। ਦੋ ਪੰਜਾਬੀ ਗਭਰੂਆਂ ਗੁਰਨੀਤ ਸਿੰਘ ਅਤੇ ਲੱਕੀ ਸੈਣੀ ਦੇ ਭੰਗੜੇ ਦੀ ਤਸਵੀਰ ਅੱਜਕੱਲ੍ਹ ਆਕਲੈਂਡ ਕੌਂਸਿਲ ਦੇ ਦੀਵਾਲੀ ਵਾਲੇ ਵੈਬਸਾਈਟ ਪੰਨੇ ਉਤੇ ਸਭ ਤੋਂ ਉਪਰ ਲਗਾਈ ਗਈ ਹੈ। ਇਸ ਦਿਵਾਲੀ ਮੇਲੇ ਦੀ ਤਰੀਕ ਦਾ ਰਸਮੀ ਐਲਾਨ ਬੀਤੇ ਦਿਨੀਂ ਆਕਲੈਂਡ ਦੇ ਮੇਅਰ ਸ੍ਰੀ ਫਿਲ ਗੌਫ ਨੇ ਕੀਤਾ ਸੀ। ਪਿਛਲੇ ਸਾਲਾਂ ਦੇ ਅੰਕੜੇ ਦਸਦੇ ਹਨ 50,000 ਤੋਂ ਵੱਧ ਲੋਕ ਇਸ ਦਿਵਾਲੀ ਮੇਲੇ ਦੇ ਵਿਚ ਸ਼ਿਰਕਤ ਕਰਦੇ ਹਨ। ਹਰ ਸਾਲ ਭਾਰਤ ਅਤੇ ਬਾਲੀਵੁੱਡ ਫਿਲਮ ਉਦਯੋਗ ਤੋਂ ਕਈ ਵੱਡੇ ਕਲਾਕਾਰ ਇਸ ਮੇਲੇ ਦੇ ਵਿਚ ਸ਼ਾਮਿਲ ਹੋਣ ਆਉਂਦੇ ਹਨ।

Welcome to Punjabi Akhbar

Install Punjabi Akhbar
×