9/11 ਦੀ 17ਵੀਂ ਵਰ੍ਹੇਗੰਢ ਮੌਕੇ ਯੁਨਾਈਟਿਡ ਸਿੱਖਸ ਵੱਲੋਂ ਵਰਲਡ ਟਰੇਡ ਸੈਂਟਰ ਵਿੱਖੇ ਕੀਤੀ ਸ਼ੋਕ ਸਭਾ ਵਿੱਚ ਸ਼ਮੂਲੀਅਤ 

IMG_9201

ਨਿਊਯਾਰਕ , 13 ਸਤੰਬਰ  — ਬੀਤੇ ਦਿਨ ਅਮਰੀਕਾ ਦੀ ਧਰਤੀ ਤੇ ਵਾਪਰੇ ਅੱਤਵਾਦੀ ਹਮਲੇ 9/11 ਦੀ 17ਵੀਂ ਵਰ੍ਹੇਗੰਢ ਮੌਕੇ ਅੱਜ ਜਿੱਥੇ ਅਮਰੀਕਾ ਭਰ ਵਿੱਚ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ ਗਿਆ ਉੱਥੇ ਸਥਾਿਨਕ 9/11 ਮੈਮੋਰੀਅਲ ਵਿਖੇ ਵੱਡੀ ਗਿਣਤੀ ਵਿੱਚ ਅਮਰੀਕੀਆਂ ਨੇ ਪਹੁੰਚ ਕੇ ਵਿਛੜੀਆਂ ਰੂਹਾਂ ਨੂੰ ਯਾਦ ਕੀਤਾ ਅਤੇ ਅਮਨ, ਸ਼ਾਂਤੀ, ਸ਼ਾਂਝੀਵਾਲਤਾ ਦਾ ਸੁਨੇਹਾ ਦਿੱਤਾ। ਇੱਥੇ ਸਿੱਖ ਜਥੇਬੰਦੀ ਯੂਨਾਈਟਿਡ ਸਿੱਖਸ ਦੀ ਟੀਮ ਨੇ ਮੈਮੋਰੀਅਲ ਵਿੱਖੇ ਪਹੁੰਚ ਕੇ ਜਿੱਥੇ ਪੀੜਤ ਪਰਿਵਾਰਾਂ ਲਈ ਅਰਦਾਸ ਕੀਤੀ ਉੱਥੇ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਲੋਕਾਂ ਨੂੰ ਫੁੱਲ ਵੰਡੇ ਗਏ, ਜੋ ਉਹਨਾਂ ਮਾਰੇ ਗਏ ਲੋਕਾਂ ਦੇ ਲਿਖੇ ਨਾਵਾਂ ਤੇ ਰੱਖੇ।

IMG_9206

ਯੂਨਾਈਟਿਡ ਸਿੱਖਸ ਵੱਲੋਂ ਬੋਲਦਿਆਂ ਬੀਬੀ ਮੇਗਨ ਡੈਲੀ  ਨੇ ਕਿਹਾ ਕਿ “ਅਸੀਂ ਇੱਥੇ ਸਮੂਹ ਅਮਰੀਕੀਆਂ ਨਾਲ ਇਹ ਦੁੱਖ ਸਾਂਝਾ ਕਰਨ ਆਏ ਹਾਂ ਅਤੇ ਸਿੱਖਾਂ ਤੇ ਹੋ ਰਹੇ ਨਸ਼ਲੀ ਹਮਲਿਆਂ ਨੂੰ ਠੱਲ੍ਹ ਪਾਉਣ ਲਈ ਜ਼ਰੂਰੀ ਹੈ ਕਿ ਅਸੀਂ ਅਮਰੀਕਨਾਂ ਦੇ ਦੁੱਖ ਵਿੱਚ ਸ਼ਰੀਕ ਹੋਈਏ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਈਏ”। ਯੂਨਾਈਟਿਡ ਸਿੱਖਸ ਦੇ ਕਾਰਕੁਨਾਂ ਵੱਲੋਂ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਫੁੱਲ ਦੇ ਕੇ ਸ਼ਾਂਤੀ ਅਤੇ ਅਮਨ ਦਾ ਪੈਗਾਮ ਦਿੱਤਾ ਗਿਆ, ਹੋਰ ਭਾਈਚਾਰਿਆਂ ਵੱਲੋਂ ਯੂਨਾਈਟਿਡ ਸਿੱਖਸ ਵੱਲੋਂ ਚੁੱਕੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ।

Welcome to Punjabi Akhbar

Install Punjabi Akhbar
×
Enable Notifications    OK No thanks