ਕੈਨੇਡਾ – 17 ਪੰਜਾਬੀ ਨੋਜਵਾਨ ਹਥਿਆਰਾਂ ਨਾਲ ਸਬੰਧਤ ਅਪਰਾਧ ਦੇ ਦੋਸ਼ਾਂ ਤਹਿਤ ਗ੍ਰਿਫਤਾਰ

ਮੇਲੋਨਕਥਨ,ੳਨਟਾਰੀਉ —ਬੀਤੇਂ ਦਿਨ  ਉਨਟਾਰੀੳ ਕੈਨੇਡਾ ਦੀ ਪ੍ਰੋਵਿਨਸ਼ਨਿਲ ਪੁਲਿਸ ਦੇ ਡਫਰਿਨ ਡਿਪਾਰਟਮੈਂਟ ਨੇ  ਗੋਲੀਬਾਰੀ ਦੀ ਘਟਨਾ ਤੋਂ ਬਾਅਦ 17 ਨੋਜਵਾਨਾ  ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਗ੍ਰਿਫਤਾਰ ਹੋਣ ਵਾਲੇ ਕਥਿੱਤ ਦੋਸ਼ੀਆ ਕੋਲੋ 8 ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਅਤੇ ਚਾਰਜ ਹੋਣ ਵਾਲੇ ਸਾਰੇ ਦੋਸ਼ੀ ਪੰਜਾਬੀ ਭਾਈਚਾਰੇ ਦੇ ਨਾਲ ਸਬੰਧਤ ਹਨ। ਨਵੇਂ ਸਾਲ ਵਾਲੇ ਦਿਨ ਸ਼ਾਮੀ ਪੌਣੇ ਛੇ ਵਜੇ ਪੁਲਿਸ ਨੂੰ ਕਾਲ ਆਈ ਸੀ ਕਿ ਮੇਲੋਨਕਥਨ (Meloncthon) ਕਸਬੇ ਦੀ ਪੇਂਡੂ ਪ੍ਰਾਪਰਟੀ ਚ ਗੋਲੀ ਚੱਲੀ ਹੈ। ਪੁਲਿਸ ਨੇ ਮੌਕੇ ਤੇ ਪਹੁੰਚਕੇ 17 ਜਣਿਆ ਨੂੰ ਕਾਬੂ ਕੀਤਾ ਹੈ ਅਤੇ ਕੁੱਲ 28 ਚਾਰਜ ਲਾਏ ਗਏ ਹਨ। ਇਸ ਘਟਨਾ ਨਾਲ ਸਬੰਧਤ ਗ੍ਰਿਫਤਾਰ ਅਤੇ ਚਾਰਜ ਹੋਣ ਵਾਲਿਆ ਚ ਬਰੈਂਪਟਨ ਤੋਂ 30 ਸਾਲਾਂ ਵਿਸ਼ਵਜੀਤ ਭੰਡੋਲ,ਕੈਂਬਰਿਜ ਤੋਂ 23 ਸਾਲਾਂ ਬੇਲਾਵਾਲ ਛੀਨਾ, ਕੈਂਬਰਿਜ ਤੋਂ 27 ਸਾਲਾਂ ਸ਼ਬਾਜ਼ ਛੀਨਾ, ਲੰਡਨ ਤੋਂ 22 ਸਾਲਾਂ ਜਸਕਰਨ ਲੇਗਾ, ਬਰੈਂਪਟਨ ਤੋਂ 23 ਸਾਲਾਂ ਹਰਨੂਰ ਸੰਧੂ ,ਬਰੈਂਪਟਨ ਤੋਂ 24 ਸਾਲਾਂ ਪ੍ਰਣਵ ਸ਼ਰਮਾ, ਮਾਂਟਰੀਅਲ ਤੋਂ 26 ਸਾਲਾਂ ਅਭਿਕਰਨ ਸਿੰਘ, ਬਰੈਂਪਟਨ ਤੋਂ 23 ਸਾਲਾਂ ਅਜੈਬੀਰ ਸਿੰਘ, ਬਰੈਂਪਟਨ ਤੋਂ 27 ਸਾਲਾਂ ਬਲਜਿੰਦਰ ਸਿੰਘ, ਬਰੈਂਪਟਨ ਤੋਂ 26 ਸਾਲਾ ਗੁਰਕੀਰਤ ਸਿੰਘ, ਬਰੈਂਪਟਨ ਤੋਂ 27 ਸਾਲਾਂ ਗੁਰਸ਼ਰਨਜੀਤ ਸਿੰਘ,ਬਰੈਂਪਟਨ ਤੋਂ 25 ਸਾਲਾਂ ਕਰਨਪ੍ਰੀਤ ਸਿੰਘ, ਬਰੈਂਪਟਨ ਤੋਂ 30 ਸਾਲਾਂ ਕੁਲਵਿੰਦਰ ਸਿੰਘ,ਕੈਲਗਰੀ ਤੋ 26 ਸਾਲਾਂ ਮਨਦੀਪ ਸਿੰਘ, ਬਰੈਂਪਟਨ ਤੋਂ 25 ਸਾਲਾਂ ਪਰਵਿੰਦਰ ਸਿੰਘ,ਕੈਂਬਰਿਜ ਤੋਂ 49 ਸਾਲਾਂ ਸਵਦੀਪਰਾਜ ਸਿੰਘ ਅਤੇ 23 ਸਾਲਾਂ ਲੰਡਨ ਦਾ ਨਿਵਾਸੀ ਵਰਿੰਦਰ ਤੂਰ ਦਾ ਨਾਂਅ  ਵੀ ਸ਼ਮਿਲ ਹੈ।

Install Punjabi Akhbar App

Install
×