ਨਿਊ ਸਾਊਥ ਵੇਲਜ਼ ਦੇ 162 ਸੰਗੀਤਕ ਥਾਵਾਂ ਆਦਿ ਲਈ 24 ਮਿਲੀਅਨ ਡਾਲਰਾਂ ਦੀ ਮਦਦ ਦਾ ਪੈਕੇਜ

ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਪੱਛਮੀ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਜ਼ ਨੇ ਕਿਹਾ ਕਿ ਰਾਜ ਵਿਚਲੇ 162 ਸੰਗੀਤਕ ਥਾਵਾਂ ਆਦਿ ਵਿੱਚ ਲਾਈਵ ਸੰਗੀਤਕ ਪ੍ਰੋਗਰਾਮ ਆਦਿ ਕਰਨ ਵਾਸਤੇ ਨਿਊ ਸਾਊਥ ਵੇਲਜ਼ ਸਰਕਾਰ ਨੇ 24 ਮਿਲੀਅਨ ਡਾਲਰਾਂ ਦੇ ਪੈਕੇਜ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਸਿਡਨੀ ਵਿਚਲੇ 85 ਅਤੇ ਰਿਜਨਲ ਨਿਊ ਸਾਊਥ ਵੇਲਜ਼ ਵਿਚਲੇ 77 ਅਜਿਹੀਆਂ ਮਨੋਰੰਜਨ ਦੀਆਂ ਥਾਵਾਂ ਉਪਰ ਅਜਿਹੇ ਪ੍ਰੋਗਰਾਮ ਉਲੀਕੇ ਜਾਣਗੇ ਜਿਨ੍ਹਾਂ ਨਾਲ ਕਿ ਲੋਕਾਂ ਨੂੰ ਕਰੋਨਾ ਕਾਲ ਦੌਰਾਨ ਕੁੱਝ ਰਾਹਤ ਮਹਿਸੂਸ ਹੋਵੇਗੀ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬ ਸਾਈਟ www.nsw.gov.au/living-nsw/tourism-support-package ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×