ਰੋਟਰੀ ਕਲੱਬ ਬੇਗੋਵਾਲ ਵਲੋਂ ਵੱਖ ਵੱਖ ਖੇਤਰਾਂ ਵਿੱਚ ਸੇਵਾਵਾਂ ਨਿਭਾਉਣ ਵਾਲੇ 16 ਸੀਨੀਅਰ ਸਿਟੀਜ਼ਨਸ ਦਾ ਸਨਮਾਨ

ਭੁਲੱਥ/ਬੇਗੋਵਾਲ- ਇਲਾਕੇ ਵਿਚ ਸਮਾਜ ਸੇਵੀ ਕੰਮਾਂ ਵਿਚ ਮੋਹਰੀ ਜਾਣੀ ਜਾਂਦੀ ਰੋਟਰੀ ਕਲੱਬ ਬੇਗੋਵਾਲ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਦੀ ਅਗਵਾਈ ਹੇਠ ਸੰਤ ਪ੍ਰੇਮ ਸਿੰਘ ਕਰਮਸਰ ਖਾਲਸਾ ਕਾਲਜ ਬੇਗੋਵਾਲ ਵਿਖੇ ਇੰਟਰਨੈਸ਼ਨਲ ਸਿਟੀਜ਼ਨਸ ਡੇ ਮੌਕੇ ਇਕ ਸਨਮਾਨ ਸਮਾਰੋਹ ਰੱਖਿਆ ਗਿਆ।  ਇਸ ਸਨਮਾਨ ਸਮਾਰੋਹ ਵਿੱਚ ਕਲੱਬ ਵਲੋਂ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਵੱਖ ਵੱਖ ਖੇਤਰਾਂ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ 14 ਸੀਨੀਅਰ ਸਿਟੀਜ਼ਨਸ ਨੂੰ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਸੰਬੋਧਨ ਕਰਦਿਆ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ ਨੇ ਕਿਹਾ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸਾਡੀਆਂ ਇਨਾਂ ਸ਼ਖਸੀਅਤ ਨੇ ਵੱਖ ਵੱਖ ਖੇਤਰਾਂ ਵਿੱਚ ਬਹੁਤ ਹੀ ਮਿਹਨਤ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਈਆਂ ਤੇ ਨਿਭਾ ਰਹੇ ਹਨ  । ਉਨਾਂ ਕਿਹਾ ਕਿ ਇਨਾਂ ਦੀ ਬਦੌਲਤ ਅੱਜ ਦੀ ਪੀੜੀ ਵੀ ਇਨਾਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਵੱਖ ਵੱਖ ਖੇਤਰਾਂ ਵਿੱਚ ਰੁਚੀ ਦਿਖਾ ਰਹੇ ਹਨ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ । ਉਨਾਂ ਕਿਹਾ ਕਿ ਅੱਜ ਉਨਾਂ ਦੀ ਕਲੱਬ ਵਲੋਂ ਇਨਾਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਕੇ ਬਹੁਤ ਹੀ ਮਾਣ ਹਾਸਲ ਹੋਇਆ ਹੈ । ਇਸ ਸਮਾਰੋਹ ਵਿਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਬਲਵਿੰਦਰ ਸਿੰਘ ਬਰਿਆਰ,  ਸੈਕਟਰੀ ਜਨਕ ਸਿੰਘ, ਵਿਦਿਆ ਸਾਗਰ, ਡਾ.ਤਰਸੇਮ ਸਿੰਘ, ਮਲਕੀਤ ਸਿੰਘ ਲੁਬਾਣਾ , ਸੁਰਿੰਦਰ ਸਿੰਘ ਨਡਾਲੀ , ਇੰਦਰਪਾਲ ਪ੍ਰਭਾਕਰ, ਬਲਜਿੰਦਰ ਸਿੰਘ, ਦਲੇਰ ਸਿੰਘ, ਜਗਤਾਰ ਸਿੰਘ ਨਡਾਲੀ , ਵਰਿੰਦਰ ਸਿੰਘ, ਲਵਪ੍ਰੀਤ ਸਿੰਘ,  ਇੰਦਰਜੀਤ ਸ਼ਕਤੀ , ਜਸਵਿੰਦਰ ਸਿੰਘ ਬੱਸੀ , ਮਾਸਟਰ ਬਲਦੇਵ ਸਿੰਘ   ਜੋਗਿੰਦਰ ਸਿੰਘ ਅਵਾਨ,  ਸਤਵਿੰਦਰ ਸਿੰਘ  ਬੱਸੀ , ਲਸ਼ਕਰ ਨਾਲ ਆਦਿ ਹਾਜ਼ਰ ਸਨ। 

Install Punjabi Akhbar App

Install
×