ਆਸਟ੍ਰੇਲੀਆ ਦੇ ਸ਼ਹਿਰ ਕੇਨਜ਼ ਦੇ ਸਟੇਟ ਸਕੂਲ ਵਿਚ ਉਸ ਸਮੇ ਭਾਰੀ ਦਹਿਸ਼ਤ ਦਾ ਮਾਹੋਲ ਬਣ ਗਿਆ ਜਿਸ ਸਮੇ ਇੱਕ 15 ਸਾਲਾ ਲੜਕੀ ਨੇ ਸਕੂਲ ਦੇ ਦੋ ਸਟਾਫ ਮੈਂਬਰਾਂ ਨਾਲ ਹੱਥੋ-ਪਾਈ ਕੀਤੀ ਤੇ ਨਾਲ ਹੀ ਸਕੂਲ ਵਿਚ ਬੰਬ ਹੋਣ ਦੀ ਝੂਠੀ ਅਫਵਾਹ ਫੈਲਾ ਦਿੱਤੀ। ਡਰ ਦੇ ਕਾਰਨ ਸਕੂਲ ਦੇ ਅਧਿਕਾਰੀਆ ਵਲੋ ਐਮਰਜੇਂਸੀ ਸਰਵਿਸਿਜ਼ ਨੂੰ ਬੁਲਾਇਆ ਗਿਆ ਤੇ ਜਿਨ੍ਹਾਂ ਵਲੋ ਮੌਕੇ ਤੇ ਪਹੁੰਚ ਕੇ ਵਿਦਿਆਰਥੀਆ ਤੇ ਸਟਾਫ ਨੂੰ ਬਿਨ੍ਹਾ ਕਿਸੇ ਜਾਨੀ-ਮਾਲੀ ਨੁਕਸਾਨ ਦੇ ਸਕੂਲ ਨੂੰ ਬੜੀ ਹੀ ਮੁਸ਼ਤੇਦੀ ਨਾਲ ਖਾਲੀ ਕਰਵਾ ਦਿੱਤਾ ਗਿਆ।ਪੁਲੀਸ ਵਲੋ 15 ਸਾਲਾ ਲੜਕੀ ਨੂੰ ਸਕੂਲ ਵਿਚ ਬੰਬ ਹੋਣ ਦੀ ਝੂਠੀ ਅਫਵਾਹ ਫੈਲਾਉਣ, ਸਕੂਲ ਦੇ ਸਟਾਫ ਨਾਲ ਹੱਥੋ-ਪਾਈ ਕਰਨ ਤੇ ਕੰਪਿਊਟਰ ਹੈਕ ਕਰਨ ਆਦਿ ਦੇ ਗੰਭੀਰ ਦੋਸ਼ਾਂ ਅਧੀਨ ਗ੍ਰਿਫਤਾਰ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
(ਸੁਰਿੰਦਰ ਪਾਲ ਖੁਰਦ)
spsingh997