ਤੱਟ ਰੱਖਿਅਕ ਜਵਾਨਾਂ ਨੇ ਜਾਮਨਗਰ ਤੱਟ ਕੋਲ ਫੜੇ 14 ਪਾਕਿਸਤਾਨੀ ਨਾਗਰਿਕ

ਤੱਟ ਰੱਖਿਅਕ ਬਲਾਂ ਨੇ ਅੱਜ ਗੁਜਰਾਤ ਦੇ ਜਾਮਨਗਰ ਤੱਟ ਕੋਲ ਸਮੁੰਦਰ ‘ਚ ਇਕ ਸ਼ੱਕੀ ਪਾਕਿਸਤਾਨੀ ਕਿਸ਼ਤੀ ਨੂੰ ਕਾਬੂ ਕੀਤਾ ਹੈ। ਇਸ ਬੇੜੀ ‘ਚ 14 ਪਾਕਿਸਤਾਨੀ ਨਾਗਰਿਕ ਸਵਾਰ ਸਨ। ਬੇੜੀ ‘ਚ ਸਵਾਰ ਫੜੇ ਇਹ ਲੋਕ ਮਛੇਰੇ ਹਨ ਜਾਂ ਕੋਈ ਹੋਰ, ਇਸ ਬਾਰੇ ‘ਚ ਅਜੇ ਤੱਕ ਪਤਾ ਨਹੀਂ ਚੱਲਿਆ ਹੈ। ਗੌਰਤਲਬ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ‘ਚ ਵੀ 6 ਪਾਕਿਸਤਾਨੀ ਮਛੇਰਿਆਂ ਨੂੰ ਕਾਬੂ ਕੀਤਾ ਗਿਆ ਸੀ।