ਮਾਓਵਾਦੀਆਂ ਵਲੋਂ 14 ਟੀ. ਪੀ. ਸੀ. ਅੱਤਵਾਦੀਆਂ ਦੀ ਹੱਤਿਆ

1234ਝਾਰਖੰਡ ਦੇ ਪਲਾਮੂ ਜ਼ਿਲ੍ਹੇ ਵਿਚ ਵਿਸ਼ਰਾਮਪੁਰ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਕੋਡੀਆ ਵਿਖੇ ਅੱਜ ਤੜਕੇ ਦੋ ਅੱਤਵਾਦੀ ਸੰਗਠਨਾਂ ਤ੍ਰਿਤੀਆ ਪ੍ਰਸਤੂਤੀ ਕਮੇਟੀ (ਟੀ. ਪੀ. ਸੀ.) ਤੇ ਸੀ. ਪੀ. ਆਈ. (ਮਾਓਵਾਦੀ) ਵਿਚਕਾਰ ਆਹਮੋ-ਸਾਹਮਣਾ ਹੋ ਗਿਆ ਜਿਸ ਦੌਰਾਨ ਹੋਈ ਗੋਲੀਬਾਰੀ ਵਿਚ 14 ਟੀ. ਪੀ. ਸੀ. ਅੱਤਵਾਦੀ ਗੋਲੀ ਲੱਗਣ ਨਾਲ ਮਾਰੇ ਗਏ। ਘਟਨਾ ਦੀ ਪੁਸ਼ਟੀ ਕਰਦਿਆਂ ਪਲਾਮੂ ਰੇਂਜ ਦੇ ਡੀ. ਆਈ. ਜੀ. ਆਰ. ਕੇ. ਧਨ ਨੇ ਦੱਸਿਆ ਕਿ ਟੀ. ਪੀ. ਸੀ. ਅੱਤਵਾਦੀਆਂ ਨੂੰ ਮਾਰਨ ਤੋਂ ਬਾਅਦ ਸੀ. ਪੀ. ਆਈ. (ਮਾਓਵਾਦੀ) ਨੇ ਉਨ੍ਹਾਂ ਦੇ ਹਥਿਆਰ ਤੇ ਗੋਲੀ ਸਿੱਕਾ ਲੁੱਟ ਲਿਆ ਤੇ ਘਟਨਾ ਸਥਾਨ ‘ਤੇ ਪਰਚੇ ਸੁੱਟ ਗਏ। ਸੀਨੀਅਰ ਪੁਲਿਸ ਅਧਿਕਾਰੀ ਤੇ ਨੀਮ ਫੌਜੀ ਬਲਾਂ ਦੀਆਂ ਟੀਮਾਂ ਮੌਕੇ ‘ਤੇ ਪੁੱਜ ਗਈਆਂ।