ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ 13ਵਾਂ ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ ਬੀਬੀ ਜੌਹਰੀ ਨੂੰ ਪ੍ਰਦਾਨ

  • ਪੁਸਤਕ ਲੋਕ ਅਰਪਣ ਅਤੇ ਕਵੀ ਦਰਬਾਰ ਦਾ ਵੀ ਹੋਇਆ ਆਯੋਜਨ

bibi johri da sanman

(ਨਵੰਬਰ 11) ਨੂੰ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਵਿਖੇ ਇਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਚੜ੍ਹਦੀ ਕਲਾ ਗਰੁੱਪ ਆਫ ਪਬਲੀਕੇਸ਼ਨਜ਼ ਪਟਿਆਲਾ ਦੇ ਚੀਫ ਐਡੀਟਰ ਸ. ਜਗਜੀਤ ਸਿੰਘ ਦਰਦੀ, ਸ. ਇਕਬਾਲ ਸਿੰਘ ਵੰਤਾ, ਡਾ. ਤ੍ਰਿਲੋਕ ਸਿੰਘ ਆਨੰਦ, ਡਾ. ਗੁਰਬਚਨ ਸਿੰਘ ਰਾਹੀ ਅਤੇ ਬੀਬੀ ਜੌਹਰੀ ਸ਼ਾਮਿਲ ਹੋਏ। ਸਭਾ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ਰਾਜਿੰਦਰ ਕੌਰ ਵੰਤਾ ਸਾਹਿਤਕ ਪੁਰਸਕਾਰ-2018 ਕਵਿੱਤਰੀ ਬੀਬੀ ਜੌਹਰੀ ਨੂੰ ਪ੍ਰਦਾਨ ਕੀਤਾ ਗਿਆ। ਰਾਜਿੰਦਰ ਕੌਰ ਵੰਤਾ ਦੇ ਪਤੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡਿਪਟੀ ਰਜਿਸਟਰਾਰ ਸ. ਇਕਬਾਲ ਸਿੰਘ ਵੰਤਾ ਵੱਲੋਂ ਸਭਾ ਦੀ ਮਾਰਫ਼ਤ ਦਿੱਤਾ ਜਾਣ ਵਾਲਾ ਇਹ 13ਵਾਂ ਪੁਰਸਕਾਰ ਸੀ ਜਿਸ ਵਿਚ ਬੀਬੀ ਜੌਹਰੀ ਨੂੰ ਨਗਦ ਰਾਸ਼ੀ ਤੋਂ ਇਲਾਵਾ ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤੇ ਗਏ। ਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ ਨੇ ਆਪਣੀ ਅਧਿਆਪਕਾ ਵੰਤਾ ਨਾਲ ਯਾਦਾਂ ਸਾਂਝੀਆਂ ਕਰਦਿਆਂ ਸਨਮਾਨ ਪੱਤਰ ਪੜ੍ਹਨ ਦੀ ਰਸਮ ਨਿਭਾਈ।

ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਜੀ ਆਇਆਂ ਕਹਿੰਦੇ ਹੋਏ ਇਸ ਗੱਲ ਤੇ ਜ਼ੋਰ ਦਿੱਤਾ ਕਿ ਵਰਤਮਾਨ ਦੌਰ ਵਿਚ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਨਿੱਗਰ ਯਤਨਾਂ ਦੀ ਜ਼ਰੂਰਤ ਹੈ ਤਾਂ ਜੋ ਨਵੀਂ ਪੀੜ੍ਹੀ ਦੇ ਮਨ ਵਿਚ ਆਪਣੀ ਵਿਰਾਸਤ ਪ੍ਰਤੀ ਚੇਤਨਾ ਪੈਦਾ ਕੀਤੀ ਜਾ ਸਕੇ। ਸ਼੍ਰੋਮਣੀ ਪੰਜਾਬੀ ਪੱਤਰਕਾਰ ਸ. ਜਗਜੀਤ ਸਿੰਘ ਦਰਦੀ ਨੇ ਕਿਹਾ ਕਿ ਉਹਨਾਂ ਦਾ ਸਭਾ ਅਤੇ ਵੰਤਾ ਪਰਿਵਾਰ ਨਾਲ ਲੰਮਾ ਨਾਤਾ ਰਿਹਾ ਹੈ ਅਤੇ ਇਹਨਾਂ ਦੇ ਸਾਂਝੇ ਯਤਨਾਂ ਨੇ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦਾ ਝੰਡਾ ਬੁਲੰਦ ਕਰਨ ਵਿਚ ਜੋ ਇਤਿਹਾਸਕ ਭੂਮਿਕਾ ਨਿਭਾਈ ਹੈ, ਉਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ, ਥੋੜ੍ਹੀ ਹੈ। ਉਹਨਾਂ ਨੇ ਪਟਿਆਲਾ ਦੀ ਸਾਹਿਤਕ ਅਤੇ ਪੱਤਰਕਾਰੀ ਵਿਰਾਸਤ ਦੇ ਹਵਾਲੇ ਨਾਲ ਵੀ ਰੌਸ਼ਨੀ ਵੀ ਪਾਈ। ਡਾ. ਤ੍ਰਿਲੋਕ ਸਿੰਘ ਆਨੰਦ ਨੇ ਪੰਜਾਬੀ ਸਾਹਿਤ ਦੇ ਹਵਾਲੇ ਨਾਲ ਕੁਝ ਮੁੱਲਵਾਨ ਨੁਕਤਿਆਂ ਤੇ ਰੌਸ਼ਨੀ ਪਾਉਂਦੇ ਹੋਏ ਕਾਵਿਕ ਭਾਵਨਾਵਾਂ ਸਾਂਝੀਆਂ ਕੀਤੀਆਂ ਜਦੋਂ ਕਿ ਡਾ. ਗੁਰਬਚਨ ਸਿੰਘ ਰਾਹੀ ਨੇ ਕਿਹਾ ਕਿ ਸਭਾ ਦੇ ਅਜਿਹੇ ਯਤਨ ਪੰਜਾਬੀ ਸਾਹਿਤ ਦਾ ਸ਼ਮ੍ਹਲਾ ਉਚਾ ਰੱਖਦੇ ਹਨ। ਸ. ਇਕਬਾਲ ਸਿੰਘ ਵੰਤਾ ਨੇ ਇਕ ਵਿਸ਼ੇਸ਼ ਮਿੰਨੀ ਕਹਾਣੀ ਸਾਂਝੀ ਕੀਤੀ।ਬੀਬੀ ਜੌਹਰੀ (76 ਸਾਲ) ਨੇ ਕਿਹਾ ਕਿ ਇਸ ਪੁਰਸਕਾਰ ਨਾਲ ਉਸ ਦੀ ਸਾਹਿਤ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਹੋਰ ਵਧ ਗਈ ਹੈ।ਇਸ ਦੌਰਾਨ ਉਨ੍ਹਾਂ ਦੀ ਪੁਸਤਕ ‘ਸੋਹਣੀ ਕੁੜੀ ਪੰਜਾਬ ਦੀ’ ਦਾ ਲੋਕ ਅਰਪਣ ਵੀ ਕੀਤਾ ਗਿਆ।

ਸਮਾਗਮ ਦੇ ਦੂਜੇ ਦੌਰ ਵਿਚ ਪ੍ਰਿੰ. ਸਰਵਜੀਤ ਸਿੰਘ ਗਿੱਲ, ਡਾ.ਜੀ.ਐਸ.ਆਨੰਦ, ਦਲੀਪ ਸਿੰਘ ਉਪਲ, ਡਾ. ਗੁਰਵਿੰਦਰ ਸਿੰਘ ਅਮਨ, ਮਹਿੰਦਰ ਸਿੰਘ ਸੋਹਣਾ,ਦੀਦਾਰ ਖ਼ਾਨ ਧਬਲਾਨ, ਬਚਨ ਸਿੰਘ ਗੁਰਮ, ਮਨਜੀਤ ਪੱਟੀ,ਸੁਰਿੰਦਰ ਕੌਰ ਬਾੜਾ, ਮੰਗਤ ਖ਼ਾਨ,ਹਰਪ੍ਰੀਤ ਰਾਣਾ,ਅਮਰ ਗਰਗ ਕਲਮਦਾਨ, ਸ਼ਰਨਜੀਤ ਕੌਰ ਪ੍ਰੀਤ,ਨਵਦੀਪ ਮੁੰਡੀ,ਇੰਜੀ. ਸਤਨਾਮ ਸਿੰਘ ਮੱਟੂ,ਬਲਬੀਰ ਸਿੰਘ ਦਿਲਦਾਰ, ਕੁਲਦੀਪ ਪਟਿਆਲਵੀ, ਹਰਦੀਪ ਕੌਰ ਜੱਸੋਵਾਲ, ਸੁਖਵਿੰਦਰ ਕੌਰ ਆਹੀ, ਬਲਵਿੰਦਰ ਕੌਰ ਥਿੰਦ, ਹਰਵਿੰਦਰ ਸਿੰਘ ਵਿੰਦਰ,ਬਲਦੇਵ ਸਿੰਘ ਬਿੰਦਰਾ,ਕ੍ਰਿਸ਼ਨ ਲਾਲ ਧੀਮਾਨ, ਰਘਬੀਰ ਮਹਿਮੀ,ਗੱਜਾਦੀਨ ਪੱਬੀ, ਉਤਮ ਸਿੰਘ ਆਤਿਸ਼,ਨਿਰਮਲਾ ਗਰਗ, ਸਜਨੀ ਬੱਤਾ,ਰਵਿੰਦਰ ਰਵੀ, ਹਰਵੀਨ,ਕਰਨ ਪਰਵਾਜ਼, ਕੇ.ਐਲ.ਧੀਮਾਨ,ਪਰਵੀਨ ਭਵਾਨੀਗੜ੍ਹ ਨੇ ਵੀ ਸਾਹਿਤਕ ਗੀਤਾਂ ਨਾਲ ਚੋਖਾ ਰੰਗ ਬੰਨ੍ਹਿਆ।

ਇਸ ਸਮਾਗਮ ਵਿਚ ਜੋਗਾ ਸਿੰਘ ਧਨੌਲਾ, ਪ੍ਰੋ. ਜੇ.ਕੇ.ਮਿਗਲਾਨੀ, ਕੈਪਟਨ ਚਮਕੌਰ ਸਿੰਘ ਚਹਿਲ, ਭਾਗ ਸਿੰਘ, ਲਖਵਿੰਦਰ ਸ਼ਾਰਦਾ, ਪ੍ਰੋ. ਸੁਭਾਸ਼ ਸ਼ਰਮਾ, ਅਜੀਤ ਸਿੰਘ ਭੂਟਾਨੀ, ਅੰਮ੍ਰਿਤਪਾਲ ਸ਼ੈਦਾ,ਸ਼ਿਵਪ੍ਰੀਤ ਸਮਾਣਾ, ਮਨਿੰਦਰ ਸਿੰਘ ਮਲੋਟ,ਮਿਲਾਪ ਚੰਦ,ਛੱਜੂ ਰਾਮ ਮਿੱਤਲ, ਦਲੀਪ ਸਿੰਘ ਉਬਰਾਏ,ਕਰਮਵੀਰ ਸਿੰਘ ਸੂਰੀ, ਤੇਜਿੰਦਰ ਸਿੰਘ ਅਨਜਾਨਾ, ਬੁੱਧ ਸਿੰਘ ਸੰਧਨੌਲੀ ਆਦਿ ਸ਼ਾਮਿਲ ਸਨ।ਸਮਾਗਮ ਦਾ ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ। ਗਾਇਕਾ ਮਨਪ੍ਰੀਤ ਅਖ਼ਤਰ ਦੇ ਪਤੀ ਸੰਜੀਵ ਕੁਮਾਰ ਨੇ ਧੰਨਵਾਦ ਕੀਤਾ।ਅੰਤ ਵਿਚ ਸਭਾ ਦੇ ਮੈਂਬਰ ਜਸਵੰਤ ਸਿੰਘ ਡਡਹੇੜੀ ਅਤੇ ਬੰਟੀ ਅੱਵਲ ਦੇ ਦਿਹਾਂਤ ਤੇ ਦੋ ਮਿੰਟ ਦਾ ਮੌਨ ਵੀ ਧਾਰਿਆ ਗਿਆ।

Welcome to Punjabi Akhbar

Install Punjabi Akhbar
×