ਭਾਰਤ ਸਰਕਾਰ ਵੱਲੋਂ 13ਵਾਂ ਸਾਲਾਨਾ ‘ਪ੍ਰਵਾਸੀ ਭਾਰਤੀਆ ਦਿਵਸ’ ਇਸ ਵਾਰ 7 ਤੋਂ 9 ਜਨਵਰੀ ਤੱਕ ਮਹਾਤਮਾ ਮੰਦਿਰ ਗਾਂਧੀਨਗਰ ਗੁਜਰਾਤ ਵਿਖੇ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਮਨਿਸਟਰੀ ਆਫ ਓਵਰਸੀਜ਼ ਇੰਡੀਅਨ ਅਫੇਰਅਜ਼ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਤਿੰਨ ਦਿਨ ਤੱਕ ਚੱਲਣ ਵਾਲੇ ਇਸ ਸਮਾਰੋਹ ਦੇ ਲਈ ਆਨ ਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ। ਜੇਕਰ ਇਹ ਰਜਿਟ੍ਰੇਸ਼ਨ 20 ਦਸੰਬਰ ਤੋਂ ਪਹਿਲਾਂ ਕਰਵਾਈ ਜਾਂਦੀ ਹੈ ਤਾਂ 17, 900 ਰੁਪਏ ਦਾ ਤਿੰਨ ਦਿਨਾਂ ਪੈਕੇਜ ਹੈ ਅਤੇ 20 ਦਸੰਬਰ ਤੋਂ ਬਾਅਦ ਇਹ 21,400 ਰੁਪਏ ਦਾ ਹੋ ਜਾਵੇਗਾ। 10 ਜਾਂ ਇਸ ਤੋਂ ਜਿਆਦਾ ਗਿਣਤੀ ਦੇ ਵਿਚ ਸਮੂਹਿਕ ਤੌਰ ‘ਤੇ ਜਾਣ ਵਾਲਿਆਂ ਦੇ ਲਈ 10 ਤੋਂ 50% ਤੱਕ ਛੋਟ ਵੀ ਦਿੱਤੀ ਜਾ ਰਹੀ ਹੈ। ਰਹਿਣ ਦਾ ਪ੍ਰਬੰਧ ਵੱਖਰਾ ਕਰਨਾ ਹੋਏਗਾ।
ਬਿਨਾਂ ਕਾਨਫਰੰਸ ਵਾਲਾ ਪੈਕੇਜ 7200 ਰੁਪਏ, ਯੂਥ ਪ੍ਰਵਾਸੀ ਭਾਰਤੀਆ ਦਿਵਸ ਪੈਕੇਜ 2900 ਰੁਪਏ, ਸਟੂਡੈਂਟ ਪੈਕੇਜ 5700 ਰੁਪਏ ਅਤੇ ਗੋਪੀਓ ਮੈਂਬਰ ਦੇ ਲਈ 9000 ਰੁਪਏ ਦਾ ਪੈਕੇਜ ਰੱਖਿਆ ਗਿਆ ਹੈ।