ਧੁੰਦ ਕਰਕੇ ਭਿਆਨਕ ਹਾਦਸਾ, 13 ਅਧਿਆਪਕਾਂ ਦੀ ਮੌਤ

251788_28963030ਮੌਸਮ ਦੀ ਪੈ ਰਹੀ ਪਹਿਲੀ ਸੰਘਣੀ ਧੁੰਦ ਨੇ ਕਹਿਰ ਵਰਤਾਅ ਧਰਿਆ ਹੈ, ਪਲਾਂ ਛਿਣਾਂ ਵਿੱਚ 13 ਜਾਨਾਂ ਨਿਗਲ ਲਈਆਂ।  ਧੁੰਦ ਕਾਰਨ ਫ਼ਾਜ਼ਿਲਕਾ ਵਿਖੇ ਚਾਂਦਮਾਰੀ ਪਿੰਡ ਦੇ ਬੱਸ ਸਟੈਂਡ ਨੇੜੇ ਵੈਨ ਤੇ ਟਰੱਕ ਵਿਚਕਾਰ ਸੰਘਣੀ ਧੁੰਦ ਕਾਰਨ ਟੱਕਰ ਹੋ ਗਈ। ਵੈਨ ਵਿੱਚ ਸਵਾਰ 14 ਅਧਿਆਪਕ ਵੱਖ ਵੱਖ ਸਕੂਲਾਂ ਦੇ ਸਨ ਅਤੇ ਰੋਜ਼ਾਨਾ ਉਹ ਇਸੇ ਵੈਨ ‘ਤੇ ਅਬੋਹਰ ਆਪੋ ਆਪਣੇ ਸਕੂਲਾਂ ਵਿੱਚ ਜਾਂਦੇ ਸਨ।  ਹਾਦਸਾ ਇੰਨਾ ਭਿਆਨਕ ਸੀ ਕਿ ਵਾਹਨ ਦੇ ਪਰਖੱਚੇ ਉੱਡ ਗਏ। ਮ੍ਰਿਤਕਾਂ ਵਿੱਚ ਅੱਠ ਪੁਰਸ਼ ਅਤੇ 5 ਮਹਿਲਾਵਾਂ ਸ਼ਾਮਲ ਸਨ। ਵੈਨ ਚਾਲਕ  ਗੰਭੀਰ ਜ਼ਖਮੀ ਹੋਇਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਹੋ ਗਿਆ ਹੈ। ਹਾਦਸੇ ਦੀ ਭੇਟ ਚੜਨ ਵਾਲਿਆਂ ਵਿਚ  25 ਸਾਲਾ ਤੇਜਿੰਦਰ ਕੌਰ ਪੁੱਤਰੀ ਅਵਤਾਰ ਸਿੰਘ ਅਬੋਹਰ ਵੀ ਸ਼ਾਮਲ ਹੈ, ਜਿਸ ਦਾ ਹਾਲੇ  27 ਨਵੰਬਰ ਨੂੰ ਹੀ ਵਿਆਹ ਹੋਇਆ ਸੀ।  ਜਿਸ ਦੀਆਂ ਬਾਹਾਂ ਦਾ ਚੂੜਾ ਤੇ ਹੱਥਾਂ ਦੀ ਰੰਗਲੀ ਮਹਿੰਦੀ ਖੂਨ ਨਾਲ ਲੱਥ ਪੱਥ ਹਰ ਅੱਖ ਨੂੰ ਨਮ ਕਰ ਗਈ।  ਤੇਜਿੰਦਰ ਕੌਰ ਸ਼੍ਰੋਮਣੀ ਕਮੇਟੀ ਦੇ ਭਾਈ ਮਾਨ ਸਿੰਘ ਖਾਲਸਾ ਪਬਲਿਕ ਸਕੂਲ ਵਿਚ ਅਧਿਆਪਕ ਸੀ।

ਇੱਕ ਹੋਰ ਸੜਕ ਹਾਦਸੇ ਵਿੱਚ 10 ਵਿਦਿਆਰਥੀ ਤੇ ਡਰਾਈਵਰ ਜ਼ਖਮੀ ਹੋ ਗਏ।  ਲੁਧਿਆਣਾ ਦੇ ਜਗਰਾਓਂ ਲਾਗੇ ਸਿਧਵਾਂ ਕਾਲਜ ਦੀ ਬੱਸ ਟਰੱਕ ਨਾਲ ਟਕਰਾਅ ਗਈ।  ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।  ਬੱਸ ਡਰਾਈਵਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਹਾਦਸੇ ਦੀ ਭੇਟ ਚੜਨ ਵਾਲਿਆਂ ਵਿਚ  25 ਸਾਲਾ ਤੇਜਿੰਦਰ ਕੌਰ ਪੁੱਤਰੀ ਅਵਤਾਰ ਸਿੰਘ ਅਬੋਹਰ ਵੀ ਸ਼ਾਮਲ ਹੈ, ਜਿਸ ਦਾ ਹਾਲੇ  27 ਨਵੰਬਰ ਨੂੰ ਹੀ ਵਿਆਹ ਹੋਇਆ ਸੀ।  ਜਿਸ ਦੀਆਂ ਬਾਹਾਂ ਦਾ ਚੂੜਾ ਤੇ ਹੱਥਾਂ ਦੀ ਰੰਗਲੀ ਮਹਿੰਦੀ ਖੂਨ ਨਾਲ ਲੱਥ ਪੱਥ ਹਰ ਅੱਖ ਨੂੰ ਨਮ ਕਰ ਗਈ।  ਤੇਜਿੰਦਰ ਕੌਰ ਸ਼੍ਰੋਮਣੀ ਕਮੇਟੀ ਦੇ ਭਾਈ ਮਾਨ ਸਿੰਘ ਖਾਲਸਾ ਪਬਲਿਕ ਸਕੂਲ ਵਿਚ ਅਧਿਆਪਕ ਸੀ।

Install Punjabi Akhbar App

Install
×