ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ॥ ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ॥

ਭੁਲੱਥ —ਇੰਡੋ-ਐਮਰੀਕਨ ਸ਼ੋਸ਼ਲ ਵੈਲਫੇਅਰ ਸੁਸਾਇਟੀ (ਨਿਊਯਾਰਕ) ਜੇਐਮਡੀ ਸੇਵਾਦਾਰ ਪਰਿਵਾਰ ਭੁਲੱਥ ਦੀ ਸਮੁੱਚੀ ਟੀਮ ਵੱਲੋ ਪਿਛਲੇ ਸਾਲਾ ਦੀ ਤਰਾ ਇਸ ਸਾਲ ਵੀ ਉੱਤਮ ਸੇਵਾ ਧੀਆਂ ਦਾ ਸਮੂਹਿਕ ਵਿਆਹ ਕੀਤਾ ਜਾਦਾ ਹੈ । ਇਸੇ ਤਰਾ ਅੱਜ ਗੁਰਦੁਆਰਾ ਸੰਤਸਰ ਸਾਹਿਬ ਭੁਲੱਥ ਵਿਖੇ 13 ਧੀਆਂ ਦਾ ਅਨੰਦ ਕਾਰਜ ਜੁਗੋ-ਜੁਗ ਅਟੱਲ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਹਾਜਰੀ ਵਿੱਚ ਕੀਤਾ ਗਿਆ । ਇਸ ਮੋਕੇ ਵਿਹੁਤਾ ਪਰਿਵਾਰਾ ਤੋ ਇਲਾਵਾ ਇਲਾਕੇ ਦੀ ਹਸਤੀਆ ਤੇ ਸਾਧ ਸੰਗਤ ਨੇ ਹਾਜਰੀ ਭਰੀ ਤੇ ਨਵ ਜੋੜੀਆ ਨੂੰ ਸ਼ੁਭਕਾਮਨਾਂਵਾ ਦਿੱਤੀ ।

ਵੈਲਫੇਅਰ ਸੁਸਾਇਟੀ ਵੱਲੋ ਹਰ ਧੀ ਨੂੰ ਘਰੇਲੂ ਸਮਾਨ ਤੇ ਕੁੱਝ ਤੋਹਫਿਆ ਨਾਲ ਨਿਵਾਜਿਆ ਗਿਆ ਤੇ JMD ਸੇਵਾਦਾਰ ਪਰਿਵਾਰ ਦੇ ਸਮੂਹ ਸੇਵਾਦਾਰਾ ਵੱਲੋ ਵੱਖ-ਵੱਖ ਪਿੰਡਾ ਤੋ ਆਈ ਬਰਾਤ ਤੇ ਸਾਧ ਸੰਗਤਾ ਦੀ ਆਉ ਭਗਤ ਕੀਤੀ ਤੇ ਗੁਰੂ ਕਾ ਲੰਗਰ ਛਕਾ ਆਪਣੀ ਸੇਵਾ ਨਿਭਾਈ lਅਸੀ ਇਸ ਨੇਕ ਉਪਰਾਲਾ ਕਰਨ ਵਾਲੇ ਸਾਰੀ ਸਖਸ਼ੀਅਤਾ ਨੂੰ ਸਲੂਟ ਸਤਿਕਾਰ ਕਰਦੇ ਹਾਂ ਤੇ ਅਰਦਾਸ ਕਰਦੇ ਹਾਂ ਵਾਹਿਗੁਰੂ ਇਹਨਾ ਦੀ ਕਮਾਈ ਵਿੱਚ ਹਮੇਸ਼ਾ ਮਿਹਰ ਬਰਕਤ ਰੱਖੇ, ਨਵੀਆ ਜੋੜੀਆ ਨੂੰ ਮੁਬਾਰਕਾ ਦਿੰਦੇ ਹਾਂ, ਜੋੜੀਆ ਸਦਾ ਖੁੱਸ਼ ਸਲਾਮਤ ਰਹਿਣ |

Install Punjabi Akhbar App

Install
×