ਤਿੰਨ ਸਾਲਾਂ ਤੋਂ ਵੀ ਵੱਧ ਸਮਾਂ ਤਾਲੀਬਾਨ ਦੀਆਂ ਜੇਲ੍ਹਾਂ ਵਿੱਚ

ਅਗਸਤ 2016 ਵਿੱਚ ਕਾਬਲ ਦੀ ਇੱਕ ਅਮਰੀਕੀ ਯੂਨੀਵਰਸਿਟੀ ਵਿੱਚ ਤਾਇਨਾਤ ਪ੍ਰੋਫੈਸਰ ਵੀਕਸ ਅਤੇ ਕਿੰਗ ਨੂੰ ਤਾਲੀਬਾਨੀ ਸੰਗਠਨ ਦੇ ਕੁੱਝ ਕਾਰਕੁਨਾਂ ਨੇ ਉਦੋਂ ਅਗਵਾ ਕਰ ਲਿਆ ਸੀ ਜਦੋਂ ਉਹ ਯੂਨੀਵਰਸਿਟੀ ਤੋਂ ਆਪਣੇ ਘਰ ਵਾਪਸ ਪਰਤ ਰਹੇ ਸਨ। ਇਸੇ ਸਾਲ 20 ਨਵੰਬਰ ਨੂੰ ਪੂਰੇ 1200 ਦਿਨਾਂ ਦੀ ਕੈਦ ਤੋਂ ਬਾਅਦ ਆਖਿਰਕਾਰ ਅਮਰੀਕੀ ਸੈਨਾਵਾਂ ਨੇ ਦੋਹਾਂ ਨੂੰ ਇਸ ਕੈਦ ਤੋਂ ਆਜ਼ਾਦ ਕਰਵਾ ਲਿਆ ਗਿਆ। ਆਸਟ੍ਰੇਲੀਆਈ ਮੂਲ ਦੇ 50 ਸਾਲਾਂ ਦੇ ਮਿਮੋਥੀ ਵੀਕਸ ਅਨੁਸਾਰ ਉਹ ਤਾਂ ਸਾਰੀਆਂ ਉਮੀਦਾਂ ਹੀ ਖੋ ਬੈਠੇ ਸਨ ਅਤੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਅੰਦਰ ਬਹੁਤ ਹੀ ਗੰਦੀਆਂ ਥਾਂਵਾਂ ਉਪਰ ਕੈਦ ਵਿੱਚ ਇੱਕ ਤਰਾਂ ਨਾਲ ਸਮਾਂ ਹੀ ਕੱਟ ਰਹੇ ਸਨ ਅਤੇ ਹਮੇਸ਼ਾ ਡਰਦੇ ਸਨ ਕਿ ਪਤਾ ਨਹੀਂ ਕਦੋਂ ਉਨਾ੍ਹਂ ਨੂੰ ਮਾਰ ਦਿੱਤਾ ਜਾਵੇਗਾ। ਪਰ ਪਰਮਾਤਮਾ ਦਾ ਸ਼ੁਕਰ ਹੈ ਕਿ ਉਹ ਸਹੀ ਸਲਾਮਤ ਆਪਣੇ ਘਰਾਂ ਨੂੰ ਪਰਤ ਆਏ ਪਰੰਤੂ ਉਨਾ੍ਹਂ ਨੂੰ ਇੰਝ ਲਗਦਾ ਹੈ ਕਿ ਕਈ ਜਨਮਾਂ ਤੱਕ ਇਹ ਤਜੁਰਬਾ ਉਨਾ੍ਹਂ ਨੂੰ ਯਾਦ ਰਹੇਗਾ।