ਨਿਊਜਰਸੀ ਦੇ ਇਕ ਭਾਰਤੀ ਸ਼ਰਾਬੀ ਕਾਰ ਡਰਾਈਵਰ ਨੂੰ ਇਕ ਪਤੀ-ਪਤਨੀ ਨੂੰ ਮਾਰਨ ਦੇ ਦੌਸ਼ ਹੇਠ 12 ਸਾਲ ਦੀ ਕੈਦ

ਨਿਊਜਰਸੀ, 19 ਜਨਵਰੀ – ਬੀਤੇਂ ਦਿਨ ਨਿਊਜਰਸੀ ਦੀ ਅਦਾਲਤ ਨੇ ਇਕ ਭਾਰਤੀ ਮੂਲ ਦੇ ਗੁਜਰਾਤ ਨਾਲ ਪਿਛੋਕੜ ਰੱਖਣ ਵਾਲੇ ਇਕ ਵਿਅਕਤੀ ਨੂੰ  ਜਿਸ ਨੇ  100 ਮੀਲ ਪ੍ਰਤੀ ਘੰਟਾ ਤੋਂ ਵੱਧ ਦੀ ਸਪੀਡ ਤੇ ਨਸ਼ੇ ਚ’ ਧੁੱਤ ਡ੍ਰਾਇਵਿੰਗ ਕਰਦਿਆਂ ਆਪਣੀ  ਬੀ.ਐਮ. ਡਵਲਯੂ ਨੂੰ ਚਲਾਉਦੇ ਸਮੇਂ ਕੰਟਰੋਲ ਗੁਆਉਣ ਤੋਂ ਬਾਅਦ ਇੱਕ ਵਿਆਹੁਤਾ ਜੋੜੇ ਨੂੰ ਮਾਰਿਆ ਸੀ ਉਸ ਨੂੰ ਅਦਾਲਤ ਨੇ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ 31 ਸਾਲਾ ਅਮੀਸ਼ ਪਟੇਲ ਨੂੰ ਅਦਾਲਤ ਨੇ ਪੈਰੋਲ ਲਈ ਯੋਗ ਹੋਣ ਤੋਂ ਪਹਿਲਾਂ ਹੀ ਉਸ ਨੂੰ ਆਪਣੀ 85% ਸਜ਼ਾ ਕੱਟਣ ਦਾ ਫੈਸਲਾ ਸੁਣਾਇਆ ਹੈ।ਨਿਊਜਰਸੀ ਸੂਬੇ ਦੀ ਬਰਲਿੰਗਟਨ ਕਾਉਂਟੀ ਦੇ ਟਾਊਨ ਡੇਲੋਨਕੋ ਚ’ ਰਹਿੰਦੇ ਅਮੀਸ਼ ਪਟੇਲ ਨੇ ਲੰਘੀ 13 ਜਨਵਰੀ, 2018 ਨੂੰ ਵਿਲਿੰਗਬਰੋ ਟਾਊਨ ਦੇ ਰੂਟ 130 ਤੇ ਆਪਣੀ  ਬੀ.ਐਮ. ਡਵਲਯੂ 440 ਦੀ ਦੁਗਣੀ ਸੀਮਾ ਤੋਂ ਚਲਾ ਰਿਹਾ ਸੀ, ਜਦੋਂ ਉਹ ਆਪਣਾ ਕੰਟਰੋਲ ਗੁਆ ਬੈਠਾ ਅਤੇ ਉਸ ਦੀ ਕਾਰ ਬੇਕਾਬੂ ਹੋ ਕੇ ਅੱਗੇ ਜਾਂਦੀ ਇੱਕ ਮਿੰਨੀ ਵੈਨ ਨਾਲ ਜਾ ਟਕਰਾਈ।ਅਤੇ ਰਫ਼ਤਾਰ ਤੇਜ਼ ਹੋਣ ਕਾਰਨ ਉਸ ਦੀ ਕਾਰ ਨੇ ਰੁਕ ਮਿੰਨੀਵੈਨ ਨੂੰ ਇੱਕ ਗਾਰਡ ਡਰਿੱਲ  ਦੇ ਉੱਪਰ ਧੱਕ ਦਿੱਤਾ ਅਤੇ ਨਾਲ ਚਲਦੀ ਇੱਕ ਬਰਫੀਲੀ ਝੀਲ ਵਿੱਚ ਸੁੱਟ ਦਿੱਤਾ। ਇਸ ਹਾਦਸੇ ਵਿੱਚ ਬਰਲਿੰਗਟਨ ਟਾਉਨਸ਼ਿਪ ਦੇ ਵੈਨ ਚਾਲਕ 52 ਸਾਲਾ ਰਾਬਰਟ ਸਟੀਫਨ ਅਤੇ 50 ਸਾਲਾ ਦੀ ਉਸ ਦੀ ਪਤਨੀ  ਜੈਨੇਟ ਸਟੀਫਨ ਦੀ ਝੀਲ ਚ’ ਡੁੱਬਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਸੀ ਦੌਸ਼ੀ ਪਟੇਲ ਨੇ ਨਵੰਬਰ ਮਹੀਨੇ ਚ’ ਅਦਾਲਤ ਚ’ ਦੂਜੀ-ਡਿਗਰੀ ਵਾਹਨਾਂ ਦੀ ਨਸ਼ਲਕੁਸੀ ਅਤੇ ਨਸ਼ਾ ਕਰਨ ਸਮੇਂ ਆਪਣੇ ਵਾਹਨ ਨੂੰ ਤੇਜ਼ ਚਲਾਉਣ ਲਈ ਆਪਣਾ ਦੋਸ਼ ਨੂੰ ਵੀ ਮੰਨਿਆ ਸੀ । ਜਿਸ ਦੀ ਜ਼ਮਾਨਤ ਦੇ ਵੀ ਹੁਣ ਕੋਈ ਅਸਾਰ ਨਹੀਂ ਹਨ।

Install Punjabi Akhbar App

Install
×