
ਨਿਊਯਾਰਕ/ਬਰੈਂਪਟਨ – ਬਰੈਂਪਟਨ ਦੇ ਕੈਨੇਡੀ ਰੋਡ/ ਰੁਥ ਐਵਨਿਉ ਵਿਖੇ 14 ਦਸੰਬਰ ਵਾਲੇ ਦਿਨ ਦੋ ਜਣਿਆਂ ਨੂੰ ਤਲਵਾਰਾਂ ਅਤੇ ਬੈਟਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਦਰਜਨ ਨੋਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਆਉਣ ਵਾਲੇ ਦਿਨਾਂ ਵਿੱਚ ਬਰੈਂਪਟਨ ਕੋਰਟ ਵਿੱਚ ਪੇਸ਼ੀ ਹੋਵੇਗੀ , ਫਿਲਹਾਲ ਉਨਾਂ ਨੂੰ ਜ਼ਮਾਨਤ ਮਿਲ ਗਈ ਹੈ। ਪੁਲਿਸ ਨੂੰ ਇੱਕ ਹੋਰ ਜਣੇ ਦੀ ਤਲਾਸ਼ ਹੈ ਜੋ ਗੱਡੀ ਚਲਾ ਰਿਹਾ ਸੀ ਤੇ ਬਾਅਦ ਵਿੱਚ ਫਰਾਰ ਹੋ ਗਿਆ ਸੀ। ਗ੍ਰਿਫਤਾਰ ਹੋਣ ਵਾਲੇ ਸਾਰੇ ਹੀ ਬਰੈਂਪਟਨ ਤੋਂ ਹਨ। ਗ੍ਰਿਫਤਾਰ ਹੋਣ ਵਾਲਿਆਂ ਵਿੱਚ 22 ਸਾਲਾਂ ਬਲਜੀਤ ਭੱਟਾ, 27 ਸਾਲਾਂ ਨਰਿੰਦਰ ਸਿੰਘ,22 ਸਾਲਾ ਕਿਰਨਦੀਪ ਸਿੰਘ, 22 ਸਾਲਾਂ ਹਰਮਨਪ੍ਰੀਤ ਸਿੰਘ, 22 ਸਾਲਾਂ ਬਲਦੀਪ ਮਾਂਗਟ, 20 ਸਾਲਾਂ ਅਰਮਾਨਦੀਪ ਗਰੇਵਾਲ, 23 ਸਾਲਾਂ ਸੁਨੀਲ ਕੁਮਾਰ, 22 ਸਾਲਾਂ ਹਰਜੋਤ ਢਿੱਲੋਂ, 21 ਸਾਲਾਂ ਪ੍ਰਭਜੋਤ ਸਿੰਘ, 21 ਸਾਲਾ ਨਿਸ਼ਜੋਤ ਸਿੰਘ, 21 ਸਾਲਾਂ ਦਿਲਪ੍ਰੀਤ ਸਿੱਧੂ ਅਤੇ 22 ਸਾਲਾ ਗੁਰਬੀਰ ਢਿੱਲੋਂ ਦੇ ਨਾਂਅ ਸ਼ਾਮਿਲ ਹਨ।