
ਨਿਊਯਾਰਕ – ਰਿਚਮੰਡ ਹਿੱਲ ਨਿਊਯਾਰਕ ਦੀ 118 ਸਟ੍ਰੀਟ ਅਤੇ 97 ਐਵਿਨਿਊ ਤੇ ਸਥਿੱਤ ਦੋ ਗੁਰੂ -ਘਰ ਲਾਗੇ ਲਾਗੇ ਹਨ ।ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸ਼ੁਭ ਦਿਹਾੜੇ ਤੇ ਸੰਗਤਾਂ ਲਈ ਬੜੀ ਖੁਸ਼ੀ ਦੀਵਾਲੀ ਗੱਲ ਹੈ ਕਿ 118 ਸਟ੍ਰੀਟ ਅਤੇ 97 ਐਵਨਿਉ ਤੇ ਸਥਿੱਤ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਵਾਲੀ ਸਟ੍ਰੀਟ ਦਾ ਨਾਂ ਹੁਣ ਗੁਰਦੁਆਰਾ ਸਟ੍ਰੀਟ ਦੇ ਵਿੱਚ ਤਬਦੀਲ ਕੀਤਾ ਗਿਆ ਹੈ। ਜੋ ਹੁਣ ਆਪ ਜੀ ਨੂੰ ਗੂਗਲ ਐਪ ਤੇ ਵੀ ਗੁਰਦੁਆਰਾ ਸਟ੍ਰੀਟ ਦਿਖਾਵੇਗਾ।ਜਿਕਰਯੋਗ ਹੈ ਕਿ ਇਕ ਮਹੀਨਾ ਪਹਿਲਾ ਇੱਥੇ ਦੇ ਸਿੱਖ ਭਾਈਚਾਰੇ ਦੇ ਉੱਦਮ ਸਦਕਾ 101 ਐਵਿਨਉ ਦਾ ਨਾਂ ‘ਪੰਜਾਬ ਐਵਨਿਉ‘ ਰੱਖਿਆਂ ਗਿਆ ਸੀ ਗੁਰਦੁਆਰਾ ਸਟ੍ਰੀਟ ਦੇ ਨਾਂ ਦੀ ਪਲੇਟ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਵਿਖੇਂ ਦੋਨੇ ਗੁਰੂ ਘਰਾਂ ਦੇ ਮੁੱਖ ਸੇਵਾਦਾਰ ਅਤੇ ਗੁਰੂ ਘਰਾਂ ਦੀ ਕਮੇਟੀ ਦੇ ਮੈਬਰਾਨ ਅਤੇ ਹੋਰ ਸਿੱਖ ਆਗੂਆਂ ਦੀ ਹਾਜ਼ਰੀ ਚ’ ਭੇਟ ਕੀਤੀ ਗਈ।ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆ ਮੁਬਾਰਕਾਂ ਦੇਣ ਪੁੱਜੇ ਜਿੰਨਾਂ ਚ’ ਮੈਂਬਰ ਆਫ ਦਿ ਨਿਊਯਾਰਕ ਸਟੇਟ ਅਸੈਂਬਲੀ ਐਡਰਿਨੇ ਐਡਮਜ ਅਤੇ ਕੌਸਲ ਮੈਂਬਰ ਡੈਵਿਡ ਵੈਪਰਨ ਨੇ ਸਿੱਖਾਂ ਦੀ ਕਾਰਗੁਜ਼ਾਰੀ ਅਤੇ ਇਸ ਉੱਦਮ ਦੀ ਵੀ ਪ੍ਰਸੰਸਾ ਕੀਤੀ।