ਖਰੜ ਦੇ 11 ਕੌਂਸਲਰ ਕਾਂਗਰਸ ਚ ਸ਼ਾਮਲ 

IMG_1409

ਨਿਊਯਾਰਕ/ ਚੰਡੀਗੜ੍ਹ, 21 ਅਪ੍ਰੈਲ – ਬੀਤੇਂ ਦਿਨ ਸ੍ਰੀ ਅਨੰਦਪੁਰ ਸਾਹਿਬ ਚ ਕਾਂਗਰਸ ਪਾਰਟੀ ਦੇ ਪ੍ਰਚਾਰ ਨੂੰ ਵੱਡੀ ਮਜ਼ਬੂਤੀ ਦਿੰਦਿਆਂ ਖਰੜ ਤੋਂ 11 ਮੌਜੂਦਾ ਕੌਂਸਲਰ ਪੰਜਾਬ ਕਾਂਗਰਸ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਦੀ ਮੌਜੂਦਗੀ ਚ ਕਾਂਗਰਸ ਭਵਨ ਵਿਖੇ ਪਾਰਟੀ ਸ਼ਾਮਿਲ ਹੋ ਗਏ। ਜ਼ਿਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਮੁਨੀਸ਼ ਤਿਵਾੜੀ ਨੂੰ ਆਪਣਾ ਸਮਰਥਨ ਪ੍ਰਗਟਾਇਆ, ਜਿਹੜੇ ਵੀ ਇਸ ਮੌਕੇ ਮੌਜੂਦ ਰਹੇ।

ਇਸ ਮੌਕੇ ਹੋਰਨਾਂ ਇਲਾਵਾ , ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਮੰਤਰੀ ਦੇ ਸੀਨੀਅਰ ਪਾਰਟੀ ਆਗੂ ਜਗਮੋਹਨ ਸਿੰਘ ਕੰਗ, ਅਤੇ ਯੂਥ ਕਾਂਗਰਸੀ ਆਗੂ ਯਾਦਵਿੰਦਰ ਕੰਗ ਵੀ ਮੌਜੂਦ ਰਹੇ।

ਅੱਜ ਸ਼ਾਮਿਲ ਹੋਣ ਵਾਲਿਆਂ ਚ ਜਸਵੀਰ ਕੌਰ, ਹਰਿੰਦਰਪਾਲ ਸਿੰਘ, ਸੁਮਨ ਸ਼ਰਮਾ, ਸੋਹਨ ਸਿੰਘ, ਰਾਧੇ ਸੋਨੀ, ਸੁਨੀਲ ਕੁਮਾਰ, ਸੁਰਮੁੱਖ ਸਿੰਘ, ਮੇਜਰ ਸਿੰਘ, ਕਰਨੈਲ ਸਿੰਘ, ਰਵਿੰਦਰ ਸਿੰਘ ਤੇ ਕਮਲ ਕਿਸ਼ੋਰ ਸ਼ਰਮਾ ਸ਼ਾਮਿਲ ਹਨ।

ਜਿਨ੍ਹਾਂ ਦਾ ਪਾਰਟੀ ਚ ਸਵਾਗਤ ਕਰਦਿਆਂ ਪੰਜਾਬ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਾਰਟੀ ਸ਼ਾਮਿਲ ਹੋਣ ਨਾਲ ਖਰੜ ਇਲਾਕੇ ਚ ਤਿਵਾੜੀ ਤੇ ਪ੍ਰਚਾਰ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਦਾ ਇਨ੍ਹਾਂ ਪਾਰਟੀ ਸ਼ਾਮਿਲ ਕਰਵਾਉਣ ਲਈ ਧੰਨਵਾਦ ਕੀਤਾ।

ਉਨ੍ਹਾਂ ਵਾਅਦਾ ਕੀਤਾ ਕਿ ਪਾਰਟੀ ਕੌਂਸਲਰਾਂ ਦੇ ਹਿੱਤਾਂ ਦੀ ਰਾਖੀ ਕਰੇਗੀ ਤੇ ਉਹ ਸਾਰੇ ਫੈਸਲਿਆਂ ਚ ਸ਼ਾਮਿਲ ਰਹਿਣਗੇ।ਇਸ ਮੌਕੇ ਤਿਵਾੜੀ ਨੇ ਕੌਂਸਲਰਾਂ ਦਾ ਉਨ੍ਹਾਂ ਦੇ ਸਮਰਥਨ ਲੲੀ ਧੰਨਵਾਦ ਪ੍ਰਗਟਾਇਆ ਤੇ ਕਿਹਾ ਕਿ ਉਹ ਹਮੇਸ਼ਾ ਉਨ੍ਹਾਂ ਦੇ ਧੰਨਵਾਦੀ ਰਹਿਣਗੇ ਅਤੇ ਉਹ ਹਮੇਸ਼ਾ ਉਨ੍ਹਾਂ ਦੇ ਸਾਥੀ ਤੇ ਸਹਿਯੋਗੀ ਰਹਿਣਗੇ।