
ਵਾਸਿੰਗਟਨ —ਅਮਰੀਕੀ ਬਾਰਡਰ ਪੈਟਰੋਲਿੰਗ ਏਜੰਟਾਂ ਨੇ ਲੰਘੇ ਸੋਮਵਾਰ ਨੂੰ 11 ਇਰਾਨੀ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਉਹ ਗੈਰ ਕਾਨੂੰਨੀ ਢੰਗ ਨਾਲ ਬਾਰਡਰ ਪਾਰ ਕਰਕੇ ਐਰੀਜ਼ੋਨਾ ਵਿੱਚ ਘੁਸਪੈਠ ਕਰ ਗਏ ਸਨ।ਇਹ ਲੋਕ 5 ਔਰਤਾਂ ਅਤੇ 6 ਆਦਮੀਆਂ ਦੇ ਸਮੂੰਹ ਦੇ ਰੂਪ ਵਿੱਚ ਯਾਤਰਾ ਕਰ ਰਹੇ ਸਨ, ਅਤੇ ਉਨ੍ਹਾਂ ਨੂੰ ਸਰਹੱਦ ਪਾਰ ਕਰਨ ਵਾਲੀ ਜਗ੍ਹਾ, ਸਾਨ ਲੁਈਸ ਦੇ ਨੇੜੇ ਇੱਕ ਪੁਲ ਉੱਤੇ ਕਾਬੂ ਕਰ ਲਿਆ ਗਿਆ ਸੀ। ਏਜੰਟਾਂ ਨੇ ਕਿਹਾ ਹੈ ਕਿ ਇਹ ਸਮੂੰਹ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰ ਗਿਆ ਸੀ। ਈਰਾਨ ਅੱਤਵਾਦ ਨਾਲ ਜੁੜੇ ਹੋਣ ਕਾਰਨ ਸਰਹੱਦੀ ਖਦਸ਼ਿਆਂ ਲਈ ਇਕ “ਵਿਸ਼ੇਸ਼ ਦਿਲਚਸਪੀ” ਵਾਲਾ ਦੇਸ਼ ਹੈ, ਹਾਲਾਂਕਿ ਇਸ ਸਮੂਹ ਦੇ ਸੰਬੰਧ ਵਿਚ ਇਨ੍ਹਾਂ ਚਿੰਤਾਵਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਹੈ, ਫਿਰ ਵੀ 11 ਗ੍ਰਿਫਤਾਰੀਆਂ ਨੇ ਅਤੇ ਲੰਘੇ ਸਾਲ 1 ਤੋਂ 14 ਅਕਤੂਬਰ ਤੋਂ ਯੁਮਾ ਸੈਕਟਰ ਵਿਚ ਫੜੇ ਇਰਾਨੀਆਂ ਦੀ ਗਿਣਤੀ ਨੂੰ ਅੱਗੇ ਵਧਾ ਦਿੱਤਾ ਹੈ।