ਨਵੰਬਰ ਮਹੀਨੇ ਜਾਰੀ ਹੋਣਾ ਸ਼ੁਰੂ ਹੋ ਜਾਵੇਗਾ ਨਿਊਜ਼ੀਲੈਂਡ ਦਾ 10 ਸਾਲਾ ਪਾਸਪੋਰਟ

NZ PIC 24 Aug-1ਨਿਊਜ਼ੀਲੈਂਡ ਦੇ ਇੰਟਰਨਲ ਵਿਭਾਗ ਵੱਲੋਂ ਇਸੇ ਸਾਲ ਨਵੰਬਰ ਮਹੀਨੇ 10 ਸਾਲਾ ਨਿਊਜ਼ੀਲੈਂਡ ਪਾਸਪੋਰਟ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਲੋਕ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਕੱਟਣ ਜਾਣ ਤੋਂ ਪਹਿਲਾਂ ਆਪਣਾ ਨਵਾਂ ਪਾਸਪੋਰਟ ਲੈ ਕੇ ਜਾਣ। ਇਸ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੀ ਸੌਗਾਤ ਕਿਹਾ ਜਾ ਸਕਦਾ ਹੈ। ਇਹ ਪਾਸਪੋਰਟ ਨਵੰਬਰ ਮਹੀਨੇ ਦੇ ਅੰਤਲੇ ਦਿਨਾਂ ਵਿਚ ਅਪਲਾਈ ਕੀਤਾ ਜਾ ਸਕੇਗਾ, ਵੇਰਵਾ ਜਲਦੀ ਜਾਰੀ ਹੋਵੇਗਾ। ਇਸਦੀ ਕੀਮਤ 180 ਡਾਲਰ ਹੋਇਆ ਕਰੇਗੀ ਜਿਸ ਦੇ ਨਾਲ 10 ਸਾਲਾਂ ਦੇ ਵਿਚ 90 ਡਾਲਰ ਦੀ ਬੱਚਤ ਹੋਏਗੀ। ਬੱਚਿਆਂ ਦਾ ਪਾਸਪੋਰਟ ਅਜੇ 5 ਸਾਲ ਦਾ ਹੀ ਰੱਖਿਆ ਗਿਆ ਹੈ ਕਿਉਂਕਿ ਉਨ੍ਹਾਂ ਦੀ ਸ਼ਕਲ ਦੇ ਵਿਚ ਬਦਲਾਅ ਆ ਜਾਂਦਾ ਹੈ। ਸਰਕਾਰ ਇਸ ਦੀ ਫੀਸ ਤੋਂ ਲਗਪਗ 100 ਮਿਲੀਅਨ ਦੀ ਆਮਦਨ ਵੀ ਪ੍ਰਾਪਤ ਕਰ ਲਵੇਗੀ।