ਆਪਣੀ ਮਾਰਚ ਦੀ ਮੀਟਿੰਗ ਰਾਹੀਂ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਨੇ ਦੇਸ਼ ਅੰਦਰ ਮਹਿੰਗਾਈ ਦੀ ਦਰ ਦੇ ਚੱਕਰ ਨੂੰ ਨੱਥ ਪਾਉਣ ਵਾਸਤੇ ਨਕਦੀ ਦੀ ਦਰ ਵਿੱਚ 25 ਬੇਸਿਸ ਪੁਆਇੰਟ ਦਾ ਇਜ਼ਾਫ਼ਾ ਕੀਤਾ ਹੈ ਅਤੇ ਇਸ ਨਾਲ ਮੁੱਦਰਾ ਸਫ਼ੀਤੀ ਦੀ ਕੌਮੀ ਦਰ 3.6% ਤੇ ਪਹੁੰਚ ਗਈ ਹੈ।
ਆਂਕੜੇ ਦਰਸਾਉਂਦੇ ਹਨ ਕਿ ਮਈ 2012 ਤੋਂ ਹੁਣ ਤੱਕ ਇਹ ਵਾਧਾ ਸਭ ਤੋਂ ਜ਼ਿਆਦਾ ਮੰਨਿਆ ਜਾ ਰਿਹਾ ਹੈ ਅਤੇ ਸਾਲ 1980 ਤੋਂ ਬਾਅਦ ਹੁਣ, ਬੜੀ ਤੇਜ਼ੀ ਨਾਲ ਇਸ ਦਰ ਨੂੰ ਵਧਾਇਆ ਜਾ ਰਿਹਾ ਹੈ।
ਇਸ ਦਾ ਸਿੱਧਾ ਅਸਰ ਆਮ ਆਦਮੀ ਤੇ ਹੀ ਪੈਣ ਵਾਲਾ ਹੈ ਜਿਸ ਨੇ ਕਿ 5 ਲੱਖ ਡਾਲਰਾਂ ਤੱਕ ਦਾ ਕਰਜ਼ਾ ਲਿਆ ਹੋਇਆ ਹੈ ਉਸ ਦੀ ਕਿਸ਼ਤ ਵਿੱਚ 82 ਡਾਲਰਾਂ ਦੇ ਵਾਧੇ ਦਾ ਅਨੁਮਾਨ ਦੱਸਿਆ ਜਾ ਰਿਹਾ ਹੈ ਅਤੇ ਅਪ੍ਰੈਲ 2021 ਤੋਂ ਹੁਣ ਤੱਕ ਉਸ ਦੀ ਕਿਸ਼ਤ 1051 ਡਾਲਰ ਤੱਕ ਵਧ ਚੁਕੀ ਹੈ।
ਬੀਤੇ 10 ਮਹੀਨਿਆਂ ਦੌਰਾਨ ਹੀ, 10 ਲੱਖ ਡਾਲਰਾਂ ਅਤੇ ਇਸਤੋਂ ਵੱਧ ਦੇ ਕਰਜ਼ ਧਾਰਕਾਂ ਦੀ ਕਿਸ਼ਤ ਹੁਣ 2103 ਡਾਲਰਾਂ ਤੱਕ ਪਹੁੰਚ ਗਈ ਹੈ।