10ਵੀਂ ਸਾਲਗਿਰਾ  ‘ਤੇ ਮਾਲਵਾ ਖੇਡ ਮੇਲਾ – ਪਹੁੰਚਣ ਲਈ ਖੁੱਲ੍ਹਾ ਸੱਦਾ

– ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ 28 ਅਕਤੂਬਰ ਨੂੰ ‘ਪਾਪਾਟੋਏਟੋਏ ਰੀਕ੍ਰੀਏਸ਼ਨਲ ਗ੍ਰਰਾਊਂਡਜ਼’ ਵਿਖੇ ਹੋਣਗੇ ਮੁਕਾਬਲੇ

-ਪ੍ਰਸਿੱਧ ਗੀਤਕਾਰ ਮੱਖਣ ਬਰਾੜ ਅਤੇ ਕਮੇਂਟੇਟਰ ਗੱਗੀ ਮਾਨ ਕਰਨਗੇ ਮਨੋਰੰਜਨ ਤੇ ਸ਼ਾਇਰੋ-ਸ਼ਾਇਰੀ

-ਬੈਸਟ ਰੇਡਰ ਅਤੇ ਬੈਸਟ ਸਟਾਪਰ ਨੂੰ ਸੋਨੇ ਦੀਆਂ ਮੁੰਦੀਆਂ ‘ਇੰਡੋ ਸਪਾਈਸ’ ਵੱਲੋਂ ਹੋਣਗੀਆਂ

NZ PIC 13 Oct-1
(ਮਾਲਵਾ ਖੇਡ ਮੇਲੇ ਦਾ ਪੋਸਟਰ ਜਾਰੀ ਕਰਦੇ ਹੋਏ ਕਲੱਬ ਮੈਂਬਰ, ਸਪਾਂਸਰਜ਼ ਅਤੇ ਹੋਰ)

ਆਕਲੈਂਡ 13 ਅਕਤੂਬਰ  -ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂ 8 ਖੇਡ ਟੂਰਨਾਮੈਂਟ ਦੀ ਲੜੀ ਜਾਰੀ ਹੈ। ਹਰ ਹਫਤੇ ਵੱਖ-ਵੱਖ ਥਾਵਾਂ ਉਤੇ ਖੇਡ ਟੂਰਨਾਮੈਂਟ ਆਯੋਜਿਤ ਕੀਤੇ ਜਾ ਰਹੇ ਹਨ। ਹੁਣ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਨਿਊਜ਼ੀਲੈਂਡ ਵੱਲੋਂ ਆਪਣੀ 10ਵੀਂ ਸਾਲਗਿਰਾ ਉਤੇ  ‘ਮਾਲਵਾ ਖੇਡ ਮੇਲਾ’ 28 ਅਕਤੂਬਰ ਦਿਨ ਐਤਵਾਰ ਨੂੰ ਪੰਜਾਬੀਆਂ ਦੇ ਗੜ੍ਹ ਪਾਪਾਟੋਏਟੋਏ (ਪਾਪਾਟੋਏਟੋਏ ਰੀਕ੍ਰੀਏਸ਼ਨਲ ਗ੍ਰਰਾਊਂਡਜ਼) ਕਰਵਾਇਆ ਜਾ ਰਿਹਾ ਹੈ। ਅੱਜ ਇਸ ਖੇਡ ਟੂਰਨਾਮੈਂਟ ਸਬੰਧੀ ਰੰਗਦਾਰ ਪੋਸਟਰ ਕਲੱਬ ਮੈਂਬਰਾਂ ਖਿਡਾਰੀਆਂ ਅਤੇ ਫੈਡਰੇਸ਼ਨ ਅਹੁਦੇਦਾਰਾਂ ਵੱਲੋਂ ਚੁਆਇਸ ਇੰਡੀਅਨ ਰੈਸਟੋਰੈਂਟ ਵਿਖੇ ਜਾਰੀ ਕੀਤਾ ਗਿਆ। ਇਸ ਖੇਡ ਟੂਰਨਾਮੈਂਟ ਦੇ ਵਿਚ ਓਪਨ ਕਬੱਡੀ, ਫੁੱਟਬਾਲ, ਵਾਲੀਵਾਲ, ਕੁੜੀਆਂ ਦਾ ਮੈਚ, ਲੇਡੀਜ਼ ਮਿਊਜ਼ੀਕਲ ਚੇਅਰ, ਰੱਸੀ ਕੱਸੀ,  ਬੱਚਿਆਂ ਦੀਆਂ ਦੌੜਾਂ, ਬੱਚਿਆਂ ਦੇ ਮਨੋਰੰਜਨ ਲਈ ਬਾਉਂਸੀ ਕਾਂਸਲ ਅਤੇ ਰੀਫ੍ਰੈਸ਼ਮੈਂਟ, ਜਲੇਬੀਆਂ ਦੇ ਸਟਾਲ ਦਾ ਵੀ ਪ੍ਰਬੰਧ ਹੋਏਗਾ। ਇਹ ਮੈਚ ਸਵੇਰੇ 10 ਵਜੇ ਸ਼ੁਰੂ ਹੋ ਜਾਣਗੇ।  ਕਬੱਡੀ ਕੱਪ ਜਿੱਤਣ ਵਾਲੀ ਟੀਮ ਨੂੰ 2100 ਡਾਲਰ ਅਤੇ ਉਪ ਜੇਤੂ ਨੂੰ 1800 ਡਾਲਰ ਦਾ ਇਨਾਮ ਹੋਏਗਾ। ਫੁੱਟਬਾਲ ਦੀ ਜੇਤੂ ਟੀਮ ਨੂੰ 1500 ਡਾਲਰ ਤੇ ਉਪ ਜੇਤੂ ਨੂੰ 1200 ਡਾਲਰ, ਵਾਲੀਵਾਲ ਦੀ ਜੇਤੂ ਟੀਮ ਨੂੰ 1000 ਡਾਲਰ ਉਪਜੇਤੂ ਨੂੰ 800, ਰੱਸੀ ਕੱਸੀ (ਪੁਰਸ਼) ਜੇਤੂਆਂ ਨੂੰ ਸੋਨੇ ਦੀਆਂ ਮੁੰਦੀਆਂ ਅਤੇ ਹੋਰ ਦਿਲਕਸ਼ ਇਨਾਮ ਹੋਣਗੇ। ਮਾਲਵਾ ਕਲੱਬ  ਅਤੇ ਕੱਬਡੀ ਫੈਡਰੇਸ਼ਨ ਵੱਲੋਂ ਸਮੂਹ ਪੰਜਾਬੀਆਂ ਨੂੰ ਪੁੱਜਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਜਿਆਦਾ ਜਾਣਕਾਰੀ ਲਈ ਫੋਨ 021 160 1665 ਜਾਂ 021 244 0940 ਉਤੇ ਸੰਪਰਕ ਕੀਤਾ ਜਾ ਸਕਦਾ ਹੈ। ਅੱਜ ਪੋਸਟਰ ਸਮਾਰੋਹ ਜਾਰੀ ਕਰਨ ਵੇਲੇ ਬਹੁਤ ਸਾਰੇ ਸਪਾਂਸਰਜ਼, ਕਲੱਬ ਮੈਂਬਰ ਅਤੇ ਪੰਜਾਬੀ ਮੀਡੀਆ ਕਰਮੀ ਹਾਜ਼ਿਰ ਸਨ।

ਕਲੱਬ ਦੀ 10ਵੀਂ ਸਾਲਗਿਰਾ ਮੌਕੇ ਬੋਲਦਿਆਂ ਸ. ਜਗਦੀਪ ਸਿੰਘ ਵੜੈਚ ਨੇ ਸਭ ਦਾ ਧੰਨਵਾਦ ਕੀਤਾ ਤੇ ਕਲੱਬ ਮੈਂਬਰਾਂ ਨੂੰ ਵਧਾਈ ਦਿੱਤੀ। ਪੰਜਾਬੀ ਮੀਡੀਆ ਕਰਮੀਆਂ ਨੂੰ ਉਨ੍ਹਾਂ ਅਪੀਲ ਕੀਤੀ ਕਿ ਆ ਰਹੇ ਖੇਡ ਟੂਰਨਾਮੈਂਟ ਉਤੇ ਪਹੁੰਚ ਕੇ ਕਲੱਬ ਨੂੰ ਧੰਨਵਾਦੀ ਬਨਾਉਣ। ਇਸ ਮੌਕੇ ਸ. ਬਲਰਾਜ ਸਿੰਘ ਪੰਜਾਬੀ ਨੇ ਵੀ ਸੰਬੋਧਨ ਕੀਤਾ ਅਤੇ ਕਲੱਬ ਨੂੰ ਵਧਾਈ ਦਿੱਤੀ। ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸ. ਹਰਪ੍ਰੀਤ ਸਿੰਘ ਗਿੱਲ ਨੇ ਆਏ ਸਾਰੇ ਕਲੱਬ ਮੈਂਬਰਾਂ, ਸਪਾਂਸਰਜ਼ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ। ਮੀਡੀਆ ਕਰਮੀਆਂ ਤੋਂ ਸ੍ਰੀ ਨਰਿੰਦਰ ਕੁਮਾਰ ਸਿੰਗਲਾ ਅਤੇ ਸ੍ਰੀ ਨਵਤੇਜ ਰੰਧਾਵਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ ਅਤੇ ਕਲੱਬ ਨੂੰ 10ਵੀਂ ਸਿਲਾ ਗਿਰਾ ਦੀ ਵਧਾਈ ਦਿੱਤੀ। ਕਬੱਡੀ ਫੈਡਰੇਸ਼ਨ ਤੋਂ ਸ. ਤੀਰਥ ਸਿੰਘ ਅਟਵਾਲ ਨੇ ਵੀ ਕਲੱਬ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਹਮੇਸ਼ਾਂ ਨਾਲ ਖੜ੍ਹਾ ਰਹਿਣ ਦਾ ਵਾਅਦਾ ਕੀਤਾ। ਕੂਕ ਸਮਾਚਾਰ ਤੋਂ ਸ. ਅਮਰਜੀਤ ਸਿੰਘ ਨੇ ਵੀ ਕਲੱਬ ਨੂੰ ਵਧਾਈ ਦਿੱਤੀ। ਸ. ਜਗਦੇਵ ਸਿੰਘ ਨੇ ਵੀ ਇਸ ਮੌਕੇ ਸੰਬਧਨ ਕੀਤਾ ਅਤੇ ਕਿਹਾ ਕਿ ਕਲੱਬ ਇਕ ਸਭਿਆਚਾਰਕ ਸ਼ੋਅ ਵੀ ਲਿਆ ਰਹੇ ਹਨ ਜਿਸ ਦਾ ਵੇਰਵਾ ਜਲਦੀ ਦਿੱਤਾ ਜਾਵੇਗਾ। ਸ. ਤਰਨਦੀਪ ਸਿੰਘ ਬਿਲਾਸਪੁਰ ਨੇ ਵੀ ਵਧਾਈ ਦਿੱਤੀ।

Welcome to Punjabi Akhbar

Install Punjabi Akhbar
×
Enable Notifications    OK No thanks