ਹੁਣ 10 ਰੁਪਏ ਵਿਚ ਮਿਲੇਗਾ 400 ਰੁਪਏ ਵਾਲਾ ਐਲ. ਈ. ਡੀ. ਬੱਲਬ

led bulb

ਬਿਜਲੀ ਦੀ ਬੱਚਤ ਕਰਨ ਵਾਲੇ ਐਲ. ਈ. ਡੀ. ਬਲਬਾਂ ਦੀ ਕਾਢ ਕੱਢਣ ਵਾਲੇ ਸਾਇੰਸਦਾਨਾਂ ਦੇ ਨੋਬਰ ਪੁਰਸਕਾਰ ਹਾਸਲ ਕਰਨ ਤੋਂ ਅਗਲੇ ਹੀ ਦਿਨ, ਭਾਰਤ ਦੇ ਊਰਜਾ ਮੰਤਰਾਲੇ ਨੇ ਇਨ੍ਹਾਂ ਐਲ. ਈ. ਡੀ. ਬੱਲਬਾਂ ਦਾ ਬਿਜ਼ਨੈਸ ਮਾਡਲ ਬਾਜ਼ਾਰ ‘ਚ ਲਿਆਉਣ ਦਾ ਐਲਾਨ ਕੀਤਾ ਹੈ, ਜਿਸ ਰਾਹੀਂ ਘਰੇਲੂ ਖਪਤਕਾਰਾਂ ਨੂੰ ਇਹ ਬੱਲਬ 400 ਰੁਪਏ ਦੀ ਥਾਂ ‘ਤੇ 10 ਰੁਪਏ ‘ਚ ਮਿਲ ਸਕੇਗਾ | ਬੀ. ਈ. ਈ. ਊਰਜਾ ਬੱਚਤ ਬਾਰੇ ਬਿਉਰਾ ਅਤੇ ਈ. ਈ. ਐਸ. ਐਲ. ਨੇ ਬਿਜਲੀ ਵੰਡਣ ਵਾਲੀਆਂ ਕੰਪਨੀਆਂ ਨਾਲ ਮਿਲ ਕੇ ਇਹ ਮਾਡਲ ਤਿਆਰ ਕੀਤਾ ਹੈ | ਬਿਜਲੀ ਵੰਡਣ ਵਾਲੀਆਂ ਕੰਪਨੀਆਂ ਇਨ੍ਹਾਂ ਬੱਲਬਾਂ ਦੀ ਵਿਕਰੀ ਤੋਂ ਬਾਅਦ ਬਿਜਲੀ ਦੀ ਬੱਚਤ ‘ਚੋਂ ਪੰਜ ਤੋਂ 8 ਸਾਲਾਂ ਦੀ ਮਿਆਦ ‘ਚ ਈ. ਈ. ਐਸ. ਐਲ. ਨੂੰ ਇਹ ਰਕਮ ਅਦਾ ਕਰਦੀਆਂ ਹਨ | ਵਰਨਣਯੋਗ ਹੈ ਕਿ ਇਸ ਸਾਲ ਅਗਸਤ ‘ਚ ਆਂਧਰਾ ਪ੍ਰਦੇਸ਼ ਸਰਕਾਰ ਅਤੇ ਈ. ਈ. ਐਸ. ਐਲ. ‘ਚ ਹੋਏ ਕਰਾਰ ਮੁਤਾਬਿਕ ਆਂਧਰਾ ਪ੍ਰਦੇਸ਼ ਨੇ ਪਿਛਲੇ ਹਫ਼ਤੇ 20 ਲੱਖ ਐਲ. ਈ². ਡੀ. ਬੱਲਬ ਦੀ ਖਰੀਦਦਾਰੀ ਕੀਤੀ ਸੀ | ਊਰਜਾ ਮੰਤਰਾਲੇ ਨੇ ਇਹ ਫ਼ੈਸਲਾ ਕੀਤਾ ਹੈ ਕਿ ਰਾਜੀਵ ਗਾਂਧੀ ਗ੍ਰਾਮੀਣ ਵਿਧੁਤੀਕਰਨ ਯੋਜਨਾ ਤਹਿਤ ਗਰੀਬੀ ਰੇਖਾ ਹੇਠ ਆਉਣ ਵਾਲੇ 34 ਲੱਖ ਪਰਿਵਾਰਾਂ ਨੂੰ ਇਹ ਬੱਲਬ ਮੁਹੱਈਆ ਕਰਵਾਏ ਜਾਣਗੇ | ਵਰਨਣਯੋਗ ਹੈ ਕਿ 2010 ‘ਚ ਭਾਰਤ ‘ਚ ਬਣੇ ਪਹਿਲੇ ਐਲ. ਈ. ਡੀ. ਲੈਂਪ ਦੀ ਕੀਮਤ 1200 ਰੁਪਏ ਸੀ | ਮੰਤਰਾਲੇ ਦਾ ਮੰਨਣਾ ਹੈ ਕਿ ਘਰੇਲੂ ਮੰਗ ‘ਚ ਵਾਧਾ ਹੋਣ ਨਾਲ ਇਨ੍ਹਾਂ ਬੱਲਬਾਂ ਦੀ ਕੀਮਤ ‘ਚ ਹੋਰ ਘਾਟਾ ਹੋਣ ਦੀ ਸੰਭਾਵਨਾ ਹੈ |