ਨਿਊਯਾਰਕ —ਅਮਰੀਕਨ ਫੁੱਟਬਾਲ ਟੀਮ ਦੇ ਨਾਮਵਰ ਖਿਡਾਰੀ ਜੂਜੂ ਸਮਿੱਥ ਸ਼ੂਸਟਰ ਨੇ ਅਮਰੀਕਨ ਫੁੱਟਬਾਲ ਟੀਮ ਪਿਟਸਬਰਗ ਸਟੀਲਇਅਰਸ Pittsburg Steelers ਦੇ ਖਿਡਾਰੀ ਜੂਜੂ ਸਮਿੱਥ ਸ਼ੂਸਟਰ JuJu Smith-Schuster ਵੱਲੋਂ $10,000 ਹਜ਼ਾਰ ਡਾਲਰ ਦੀ ਰਕਮ ਭਾਰਤ ਦੇ ਕਿਸਾਨਾਂ ਨੂੰ ਦੇਣ ਦਾ ਐਲਾਨ ਕੀਤਾ ਹੈ।ਸਮਿੱਥ ਨੇ ਆਪਣੇ ਟਵਿੱਟਰਅਕਾਊਂਟ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਭਾਰਤ ਦੇ ਕਿਸਾਨ ਤਿੰਨ ਕਾਨੂੰਨਾ ਨੂੰ ਲੈ ਕੇ ਰੱਦ ਕਰਵਾਉਣ ਲਈ ਦਿੱਲੀ ’ਚ ਜੋ ਸੰਘਰਸ਼ ਕਰ ਰਹੇ ਹਨ ਇਸ ਅਮਰੀਕਨ ਫੁੱਟਬਾਲ ਦੇ ਨਾਮਵਰ ਖਿਡਾਰੀ ਨੇ ਇਹ ਰਕਮ ਕਿਸਾਨਾਂ ਦੀ ਮੈਡੀਕਲ ਹੈਲਪ ਵਾਸਤੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਵੱਡੇ ਮੀਡੀਆ ਅਦਾਰਾ ਸੀ.ਐਨ.ਐਨ CNN ਵੱਲੋਂ ਭਾਰਤ ਦੇ ਕਿਸਾਨੀ ਸੰਘਰਸ਼ ਬਾਬਤ ਤੱਥਾਂ ਦੇ ਅਧਾਰਤ ਰਿਪੋਰਟ ਪੇਸ਼ ਕਰਨ ਤੋਂ ਬਾਅਦ ਦੁਨੀਆਂ ਭਰ ਵਿੱਚ ਇਸ ਸੰਘਰਸ਼ ਨੂੰ ਵੱਡੀ ਗਿਣਤੀ ਵਿੱਚ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ।