108 ਸੰਤ ਬਾਬਾ ਹਰੀ ਸਿੰਘ ਨੈਕੀ ਵਾਲ਼ਿਆਂ ਦੀ ਬਰਸੀ 19 ਤੋ 21 ਮਾਰਚ ਤੱਕ ਜਾਵੇਗੀ ਮਨਾਈ

ਨਿਊਯਾਰਕ—108  ਸੰਤ ਬਾਬਾ ਹਰੀ ਸਿੰਘ ਨੈਕੀ ਵਾਲ਼ਿਆਂ ਦੀ ਸਲਾਨਾ ਬਰਸੀ ਤੇ ਉਹਨਾਂ ਦੀ ਯਾਦ ਵਿੱਚ ਇਕ ਸਮਾਗਮ ਨਿਊਯਾਰਕ ਦੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਜੋ 95-30,118 ਸਟ੍ਰੀਟ ਰਿੱਚਮੰਡ ਹਿੱਲ ਨਿਊਯਾਰਕ ਵਿਖੇ ਸਥਿੱਤ ਹੈ। ਮਿੱਤੀ  19 ਤੋ ,21 ਮਾਰਚ  ਤੱਕ  ਸੰਗਤਾਂ ਦੇ ਸਾਂਝੇ   ਸਹਿਯੋਗ ਸਦਕਾ ਬੜੀ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ। ਜਿਸ ਵਿੱਚ 19 ਮਾਰਚ ਦਿਨ ਸ਼ੁੱਕਰਵਾਰ ਨੂੰ ਸਵੇਰੇ 10 :00 ਵਜੇ ਸ੍ਰੀ ਅਖੰਡ-ਪਾਠ ਅਰੰਭ ਹੋਣਗੇ ਅਤੇ ਮਿੱਤੀ 21 ਮਾਰਚ ਦਿਨ ਐਤਵਾਰ ਨੂੰ ਸਵੇਰੇ 9: 30 ਵਜੇ ਭੋਗ ਉਪਰੰਤ ਸਾਰੇ ਦਿਨ ਦੇ ਅਤੇ ਸ਼ੁੱਕਰਵਾਰ ਸਨੀਵਾਰ ਨੂੰ ਸ਼ਾਮ ਦੇ ਦੀਵਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਹਾਂਪੁਰਸ਼ਾਂ ਦੀ ਯਾਦ ਵਿੱਚ ਸਜਾਏ ਜਾ ਰਹੇ ਹਨ। ਪ੍ਰਬੰਧਕਾਂ ਨੇ ਇਸ ਮੋਕੇ   ਤਿੰਨ ਦਿਨ ਦੇ ਦੀਵਾਨਾ ਵਿੱਚ ਸਮੂੰਹ ਸਾਧ ਸੰਗਤ ਨੂੰ ਆਪਣੇ ਪਰਿਵਾਰਾਂ ਸਮੇਤ ਪਹੁੰਚਣ ਲਈ ਸਨਿਮਰ ਸਾਹਿਤ ਬੇਨਤੀ ਕੀਤੀ ਹੈ।

Install Punjabi Akhbar App

Install
×