ਪਹਿਲੇ ਸੰਸਾਰ ਯੁੱਧ ਦੀ 101ਵੀਂ ਵਰ੍ੇਗੰਢ ਮਨਾਈ

IMG_8808ਬਿ੍ਸਬੇਨ, ਆਸਟ੍ਰੇਲੀਆ ਦੇ ਸ਼ਹਿਰ ਸਿਡਨੀ, ਬਿ੍ਸਬੇਨ, ਮੈਲਬੌਰਨ, ਕੇਨਜ਼, ਐਡੀਲੇਡ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਪਹਿਲੇ ਸੰਸਾਰ ਯੁੱਧ ਦੀ 101ਵੀਂ ਵਰ੍ਹੇਗੰਢ ਵਿਚ ਸਿੱਖ ਭਾਈਚਾਰੇ ਵੱਲੋਂ ਬਹੁਤ ਹੀ ਜੋਸ਼ੋ-ਖਰੋਸ਼ ਨਾਲ ਹਿੱਸਾ ਲਿਆ ਗਿਆ| ਅੱਜ ਤੋਂ ਸ਼ੁਰੂ ਹੋਈ ਡੋਨ ਸਰਵਿਸ ਸਮੇਤ ਪਰੇਡ ਵਿਚ ਸਿੱਖ ਭਾਈਚਾਰਾ ਵੱਡੀ ਗਿਣਤੀ ਵਿਚ ਪੱਗਾਂ ਤੇ ਆਪਣੇ ਮੈਡਲ ਪਹਿਨ ਕੇ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ| ਇਸ ਪ੍ਰਕਾਰ ਬਿ੍ਸਬੇਨ ਦੇ ਸਿੱਖ ਭਾਈਚਾਰੇ ਵੱਲੋਂ ਆਰ. ਐਸ. ਐਲ. ਕਲੱਬ ਸੰਨੀ ਬੈਂਕ, ਬੈਨੀਓ ਅਤੇ ਬਿ੍ਸਬੇਨ ਸ਼ਹਿਰ ਵਿਚ ਵੱਖ-ਵੱਖ ਪਰੇਡਾਂ ਵਿਚ ਹਿੱਸਾ ਲਿਆ ਗਿਆ| ਸਿੱਖਾਂ ਵੱਲੋਂ ਆਸਟ੍ਰੇਲੀਅਨ ਭਾਈਚਾਰੇ ਨੂੰ ਆਪਣੇ ਬਜ਼ੁਰਗਾਂ ਦੀਆਂ ਯਾਦਾਂ ‘ਤੇ ਜੰਗ ਵਿਚ ਹਿੱਸਾ ਲੈਣ ਵਾਲੀ ਜਾਣਕਾਰੀ ਸਬੰਧੀ ਪਰਚੇ ਵੰਡੇ ਗਏ| ਇਸ ਮੋਕੇ ਲੋਕਲ ਫ਼ੈਡਰਲ ਮੈਂਬਰ ਗ੍ਰਾਹਮ ਪੈਰਟ (ਮੈਂਬਰ ਪਾਰਲੀਮੈਂਟ), ਧਰਮਪਾਲ ਸਿੰਘ ਜੌਹਲ, ਸੁੱਖਦੇਵ ਸਿੰਘ ਵਿਰਕ, ਸੱਤਪਾਲ ਸਿੰਘ (ਸੱਤੀ), ਪ੍ਰਨਾਮ ਸਿੰਘ ਹੇਅਰ, ਦੀਪਇੰਦਰ ਸਿੰਘ, ਰਛਪਾਲ ਹੇਅਰ, ਦਲਜੀਤ ਸਿੰਘ, ਬਲਦੇਵ ਸਿੰਘ ਨਿੱਝਰ, ਉਮੇਸ਼ ਚਂਦਰਾ, ਮਹਿੰਦਰਪਾਲ ਸਿੰਘ ਕਾਹਲੋ ਅਤੇ ਮੁਖ਼ਤਿਆਰ ਸਿੰਘ ਵੀ ਮੌਜੂਦ ਸਨ।

 ਹਰਪ੍ਰੀਤ ਸਿੰਘ ਕੋਹਲੀ
harpreetsinghkohli73@gmail.com

Install Punjabi Akhbar App

Install
×