ਕੋਈ ਤਾਂ ਹੈਕਿਸਾਨਾ ਦਾ ਹਮਦਰਦ, ‘ਆਪ ‘ਨੇ ਦਿਤਾ ਕਿਸਾਨਾਂ ਨੂੰ ਸੜੀ ਕਣਕ ਦਾ 100 ਪ੍ਰਤੀਸ਼ਤ ਮੁਆਵਜਾ

aappਹਿੰਦੁਸਤਾਨ  ‘ਚ ਇਹ ਪਹਿਲੀ ਵਾਰ ਹੋ ਰਿਹਾ ਹੈ ਅੱਗ ਨਾਲ ਸੜੀ ਕਣਕ ਦਾ 100 ਪ੍ਰਤੀਸ਼ਤ ਮਆਵਜਾ (25ਹਜਾਰ ਰੁਪੈ ਪ੍ਰਤੀ ਏਕੜ) ਦਿਤਾ ਜਾ ਰਿਹਾ ਹੈ। ਕੌਣ ਦੇ ਰਿਹੈ ਕੀ ਕੋਈ ਸਰਕਾਰ? ਨਹੀਂ ਜੀ ਨਹੀਂ ਇਹ ਆਮ ਆਦਮੀ ਪਾਰਟੀ ਦੇ ਵਰਕਰ ਨੇ ਜੋ ਕਿਸਾਨਾਂ ਕੋਲੋਂ ਹੀ ਕਣਕ ਇਕੱਠੀ ਕਰਕੇ ਕਿਸਾਨਾਂ ‘ਚ ਵੰਡ ਰਹੇ ਹਨ। ਧਾਰਮਿਕ ਸਥਾਨਾਂ ਵਾਲੇ ਵੀ ਤਾਂ ਕਿਸਾਨਾਂ ਤੋਂ ਟਰੱਕਾਂ ਦੇ ਟਰੱਕ ਭਰ ਕੇ ਲੈ ਹੀ ਜਾਂਦੇ ਹਨ।ਪਰ ਆਪ ਵਾਲਿਆਂ  ਨੇ  ਕਿਸਾਨਾਂ ਲਈ ਕਿਸਾਨਾਂ ਤੋਂ  ਕਣਕ ਇਕੱਠੀ ਕਰਕੇ ਨਵੀਂ ਪਿਰਤ ਪਾ ਕੇ ਕਿਸਾਨਾਂ ਦਾ ਭਾਈਚਾਰਾ ਵੀ ਸੁਰਜੀਤ ਕੀਤਾ ਹੈ।
ਆਮ ਆਦਮੀ ਪਾਰਟੀ ਪੰਜਾਬ ਦੀ ਕਿਸਾਨ ਲੇਬਰ ਵਿੰਗ ਦੇ ਪ੍ਰਧਾਨ ਗੁਰਵਿੰਦਰ ਸਿੰਘ ਕੰਗ ਨੇ ਪਿੰਡ ਸੇਢਾ ਸਿੰਘ ਵਾਲਾ ਵਿਖੇ ਕਿਸਾਨਾਂ ਨੂੰ ਸੜੀ ਕਣਕ ਦਾ ਪ੍ਰਤੀ ਏਕੜ 25 ਹਜਾਰ ਰੁਪੈ ਮੁਆਵਜਾ ਦੇਣ ਪਿਛੋਂ ਕਿਹਾ ਕਿ ਇਸ ਵਾਰ ਕਣਕ ਦਾ ਔਸਤ ਝਾੜ 16 ਕੁਇੰਟਲ ਹੈ ਅਤੇ ਕਣਕ ਦੇ ਮੌਜੂਦਾ ਮਾਰਕਿਟ ਰੇਟ ਅਨੁਸਾਰ ਇਸਦੀ ਕੀਮਤ 25 ਹਜਾਰ ਰੁਪੈ ਬਣਦੀ ਹੈ। ਇਸ ਲਈ ਅਸੀਂ  25 ਹਜਾਰ ਪਰ ਏਕੜ ਦੇ ਕੇ ਸੌ ਪ੍ਰਤੀਸ਼ਤ ਮਆਵਜਾ ਦੇ ਰਹੇ ਹਾਂ। ਇਸ ਮੌਕੇ ਕਿਸਾਨ ਲੇਬਰ ਵਿੰਗ ਲੋਕ ਸਭਾ ਹਲਕਾ ਫਰੀਦਕੋਟ ਜ਼ੋਨ ਦੇ ਇੰਚਾਰਜ ਨਛੱਤਰ ਸਿੰਘ ਸਿੱਧੂ ਨੇ ਕਿਹਾ ਕਿ ਪਾਰਟੀ ਹੁਣ ਤਕ ਥਰਾਜ, ਸਮਾਧ, ਰੌਂਤਾ ਧੂੜਕੋਟ ਆਦਿ 8 ਪਿੰਡਾਂ  ‘ਚ ਇਹ ਮਆਵਜ਼ਾ  ਦੇ ਚੁੱਕੀ ਹੈ । ਅੱਜ 9ਵੇਂ ਪਿੰਡ ਸੇਢਾ ਸਿੰਘ ਵਾਲਾ ਦੇ ਦੋ ਕਿਸਾਨ ਗੁਰਜੰਟ ਸਿੰਘ ਅਤੇ ਲਖਵੀਰ ਸਿੰਘ ਨੂੰ ਡੇਢ -ਡੇਢ ਕਿਲੇ ਕਣਕ ਦਾ 40-40 ਹਜਾਰ ਰੁਪੈ ਮੁਆਵਜਾ ਅਤੇ10ਵੇਂ ਪਿੰਡ ਨਿਆਮੀ ਵਾਲਾ( ਬਹਿਲਬ ਖੁਰਦ) ਦੇ ਦੋ ਕਿਸਾਨਾ ਮੇਜਰ ਸਿੰਘ ਪੁਤਰ ਬਲਦੇਵ ਸਿੰਘ( 3ਏਕੜ) ਅਤੇ ਬਲਜੀਤ ਸਿੰਘ  ਪੁਤਰ ਗੁਰਦੇਵ ਸਿੰਘ(6ਏਕੜ) ਨੂੰ 9 ਕਿਲੇ ਕਣਕ ਦਾ 2 ਲੱਖ 25 ਹਜਾਰ ਰੁਪੈ ਮੁਆਵਜਾ ਦਿਤਾ ਗਿਆ ,ਇਸ ਮੌਕੇ ਸ਼ੋਸ਼ਲ ਮੀਡੀਆ ਦੇ ਇੰਚਾਰਜ ਹਰਦੀਪ ਸਿੰਘ ਡੋਡ ਅਤੇ ਸਰਕਲ ਇੰਚਾਰਜ ਕੁਲਦੀਪ ਸਿੰਘ ਡੋਡ ਨੇ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ‘ਚ 103 ਏਕੜ  ਕਣਕ ਸੜ ਗਈ ਸੀ, ਜਿਥੇ ਐਨ ਆਰ ਆਈ ਵੀਰਾਂ ਨੂੰ ਆਪ ਵਲੋਂ ਸਹਾਇਤਾ ਲਈ ਅਪੀਲ ਕੀਤੀ ਗਈ ਅਤੇ ਐਨ ਆਰ ਆਈ ਵੀਰ ਦਿਲ ਖੋਹਲ ਕੇ ਮਦਦ ਕਰ ਰਹੇ ਹਨ।  ਜੇ ਇਹਨਾਂ ਦੇ ਮਆਵਜੇ ‘ਚ 25ਹਜਾਰ ਰੁਪੈ ਪ੍ਰਤੀ ਏਕੜ ‘ਚ ਕੋਈ ਕਮੀ ਰਹਿ ਗਈ ਤਾਂ ਪਾਰਟੀ ਵਰਕਰ ਇਹ ਮੁਆਵਜ਼ਾ ਪੂਰਾ ਕਰਕੇ ਦੇਣਗੇ। ਮਾ. ਬਲਦੇਵ ਸਿੰਘ ਜੈਤੋ ਮੀਤ ਪ੍ਰਧਾਨ ਲੇਬਰ ਵਿੰਗ ਪੰਜਾਬ ਅਤੇ ਕਾਮਰੇਡ ਦਰਸ਼ਨ ਸਿੰਘ ਢਿਲਵਾਂ ਨੇ ਦੱਸਿਆ ਕਿ ਇਹ ਮੁਹਿੰਮ ਉਦੋਂ ਤਕ ਜਾਰੀ ਰੱਖੀ ਜਾਵੇਗੀ ਜਦੋਂ ਤਕ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਸੜੀ ਕਣਕ ਦਾ ਸੌ ਪ੍ਰਤੀਸ਼ਤ ਮਆਵਜਾ ਨਹੀਂ ਮਿਲ ਜਾਂਦਾ।  ਇਸ ਮੌਕੇ ਸੂਬੇਦਾਰ ਹਰਦਿਆਲ ਸਿੰਘ ਸਰਕਲ ਇੰਚਾਰਜ ਬਰਗਾੜੀ, ਸੁਖਜਿੰਦਰ ਸਿੰਘ ਸੁੱਖਾ ,ਡਾ:ਬਲਤੇਜ ਸਿੰਘ ਵਾਂਦਰ ਅਤੇ ਮਾਸਟਰ ਸਰਜੀਤ ਸਿੰਘ ਸੁਖਾਨੰਦ ਕਿਸਾਨ ਵਿੰਗ ਬਾਜਾਖਾਨਾ ਸਰਕਲ ਇੰਚਾਰਜ ਬਲਕਰਨ ਸਿੰਘ ਰਸੀਲਾ, ਰਛਪਾਲ ਰਾਏ ਜੁਆਇੰਟ ਸਕੱਤਰ ਡਾ. ਸੁਰਿੰਦਰ ਦਿਵੇਦੀ , ਗੁਰਮੇਲ ਸਿੰਘ ਫੌਜੀ ,ਦਵਿੰਦਰ ਸਿੰਘ ਸੇਖੋਂ , ਬਾਜਾਖਾਨਾ ਦੇ ਰਵਿੰਦਰ ਸ਼ਾਸ਼ਤਰੀ, ਜਗਦੀਪ ਸਿੰਘ , ਗੁਰਜੰਟ ਸਿੰਘ , ਯਾਦਵਿੰਦਰ ਸਿੰਘ, ਵਾੜਾ ਭਾਈ ਕਾ ਦੇ ਗੁਰਪ੍ਰੀਤ ਸਿੰਘ ਸਿੱਧੂ , ਮੱਲਾ ਦੇ ਅੰਗਰੇਜ ਸਿੰਘ, ਕੇਵਲ ਸਿੰਘ, ਡੋਡ ਦੇ ਇਕਬਾਲ ਸਿੰਘ, ਜਸਵਿੰਦਰ ਸਿੰਘ ,ਨਿਰਮਲ ਸਿੰਘ ਗਿੱਲ, ਜਸਵਿੰਦਰ ਸਿੰਘ  ਅਤੇ  ਜਗਦੇਵ ਸਿੰਘ ਮਾਨ ਭਗਤੂਆਣਾ ਆਦਿ ਹਾਜਰ ਸਨ।

 ਅਮਰਜੀਤ ਸਿੰਘ ਢਿਲੋਂ

bajakhanacity@gmail.com

Install Punjabi Akhbar App

Install
×