100 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਦਰਵਾਜ਼ੇ ‘ਤੇ- ਮੋਦੀ

modi141009

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ 100 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਭਾਰਤ ਦਾ ਦਰਵਾਜ਼ਾ ਖੜਕਾ ਰਿਹਾ ਹੈ ਅਤੇ ਹੁਣ ਇਹ ਰਾਜਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਜਿਨ੍ਹਾਂ ਚਾਹੁਣ ਇਸ ਦਾ ਲਾਭ ਲੈ ਸਕਦਾ ਹਨ। ਆਪਣੀ ‘ਮੇਕ ਇਨ ਇੰਡੀਆ’ ਪਹਿਲ ਨੂੰ ਸਭ ਲਈ ਅਨੁਕੂਲ ਕਰਾਰ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਵਿਦੇਸ਼ੀ ਨਿਵੇਸ਼ਕਾਂ ਨੂੰ ਭਾਰਤ ਨੂੰ ਸਿਰਫ਼ ਇਕ ਬਾਜ਼ਾਰ ਦੀ ਤਰ੍ਹਾਂ ਨਹੀਂ ਦੇਖਣਾ ਚਾਹੀਦਾ ਬਲਕਿ ਉਨ੍ਹਾਂ ਨੂੰ ਇਸ ਨੂੰ ਇਕ ਪ੍ਰਮੁੱਖ ਨਿਰਮਾਣ ਕੇਂਦਰ ‘ਚ ਤਬਦੀਲ ਕਰਨ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਭਾਰਤੀਆਂ ਦੀ ਖ਼ਰੀਦ ਸ਼ਕਤੀ ਵਧੇ। ਪ੍ਰਧਾਨ ਮੰਤਰੀ ਨੇ ਇਥੇ ਵਿਸ਼ਵ ਨਿਵੇਸ਼ਕ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਜਾਪਾਨ, ਚੀਨ ਅਤੇ ਅਮਰੀਕਾ ਤੋਂ 100 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਭਾਰਤ ਆਉਣ ਲਈ ਵੀਜ਼ਾ ਮੰਗ ਰਿਹਾ ਹੈ । ਹੁਣ ਰਾਜਾਂ ਦੀ ਵਾਰੀ ਹੈ ਕਿ ਉਹ ਇਸ ਮੌਕੇ ਦਾ ਕਿਨ੍ਹਾਂ ਫ਼ਾਇਦਾ ਲੈ ਸਕਦੇ ਹਨ। ਸੜਕਾਂ ਕਾਫ਼ੀ ਖੁੱਲ੍ਹੀਆਂ ਹਨ। ਜੋ ਰਾਜ ਤਿਆਰ ਹੈ ਉਹ ਇਸ ‘ਚ ਵੱਡਾ ਹਿੱਸਾ ਝਟਕ ਸਕਦਾ ਹੈ।

Install Punjabi Akhbar App

Install
×