
ਨਿਊਯਾਰਕ/ਉਨਟਾਰੀਓ — ਕੈਨੇਡਾ ਵਿਖੇ ਲਾੱਕ ਡਾਉਨ ਲੱਗਣ ਦੇ ਬਾਵਜੂਦ ਜਿੱਥੇ 10 ਤੋਂ ਵੱਧ ਲੋਕਾਂ ਦੇ ਇੱਕਠ ਕਰਨ ਦੀ ਮਨਾਹੀ ਸੀ ,ਉਥੇ ਕੈਨੇਡਾ ਦੇ ਉਨਟਾਰੀਓ ਦੇ ਵ੍ਹੀਟਲੀ ਵਿਖੇਂ ਬੀਤੇਂ ਸ਼ਨੀਵਾਰ ਵਾਲੇ ਦਿਨ ਲਗਾਤਾਰ ਦੋ ਦਿਨ 100 ਤੋ ਵੱਧ ਲੋਕਾਂ ਦਾ ਇੱਕਠ ਕੀਤੇ ਜਾਣ ਦੀਆਂ ਖਬਰਾਂ ਹਨ। ਜਿਨ੍ਹਾਂ ਨੇ ਮਾਸਕ ਵੀ ਨਹੀਂ ਪਾਏ ਹੋਏ ਸਨ। ਇਸ ਹਫਤੇ ਦੇ ਅੰਤ ਵਿੱਚ ਇਕ ਵ੍ਹੀਟਲੀ ਉਨਟਾਰੀਓ ਦੀ ਇੱਕ ਚਰਚ ਵਿਚ ਲਗਾਤਾਰ ਦੋ ਦਿਨ ਵੱਡੇ ਇਕੱਠ ਕੀਤੇ ਗਏ ਸਨ। ਚੈਥਮ-ਕੈਂਟ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਲਡ ਕਲੋਨੀ ਮੇਨੋਨਾਇਟ ਚਰਚ ਦੇ ਅੰਦਰ ਦੋਵਾਂ ਦਿਨਾਂ ਦੌਰਾਨ ਬਿਨਾਂ ਮਾਸਕ ਤੋਂ 100 ਤੋਂ ਵੱਧ ਲੋਕ ਵੇਖੇ ਹਨ । ਪੁਲਿਸ ਦਾ ਕਹਿਣਾ ਹੈ ਕਿ ਮਰਲਿਨ, ਓਨਟਾਰੀਉ ਦੇ 50 ਸਾਲਾ ਵਿਅਕਤੀ ‘ਤੇ ਲੰਘੇ ਸ਼ਨੀਵਾਰ ਨੂੰ ਓਲਡ ਕਾਲੋਨੀ ਮੇਨੋਨਾਇਟ ਚਰਚ ਵਿਖੇ ਇਕੱਠ ਕਰਨ ਦਾ ਚਾਰਜ਼ ਲਾਇਆ ਗਿਆ ਹੈ ਤੇ ਅਗਲੀ ਸਵੇਰ ਮਰਲਿਨ ਤੋਂ ਆਏ ਇਕ ਹੋਰ ਵਿਅਕਤੀ ਨੂੰ ਉਸੇ ਚਰਚ ਵਿਚ ਹੀ ਇਹੋ ਜਿਹਾ ਇਕੱਠ ਕਰਨ ਦਾ ਚਾਰਜ਼ ਲਾਇਆ ਗਿਆ ਹੈ।ਰੀਓਪਨਿੰਗ ਓਨਟਾਰੀਓ ਐਕਟ ਤਹਿਤ ਇਸ ਸਮੇਂ ਇਹੋ ਜਿਹੇ ਇੱਕਠ ਕਰਨ ਦੀ ਮਨਾਹੀ ਸੀ ਜਿਸ ਵਿੱਚ 10 ਤੋਂ ਵੱਧ ਜਣੇ ਇੱਕਠੇ ਹੋਣ ।