‘ਔਸੀ ਸੋਲਰ ਫਾਰਮ’ ਅਰਬਪਤੀਆਂ ਨੇ ਲਗਾਏ ਦੱਸ ਮਿਲੀਅਨ ਡਾਲਰ

(ਸਨ ਕੇਬਲ ਪ੍ਰੋਜੈਕਟ) ਸੋਲਰ ਫਾਰਮ ਬਣਾਉਣ ਵਿੱਚ ਆਸਟ੍ਰੇਲੀਆ ਹੁਣ ਬਸ ਤਿਆਰ ਬਰ ਤਿਆਰ ਹੋ ਰਿਹਾ ਹੈ ਅਤੇ ਏਸ਼ੀਆ ਦੀਪ ਦੇ ਹੋਰ ਦੇਸ਼ ਇਸ ਸੋਲਰ ਫਾਰਮ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਉਮੀਦ ਛੇਤੀ ਹੀ ਕਰ ਸਕਦੇ ਹਨ ਕਿਉਂਕਿ ਆਸਟ੍ਰੇਲੀਆ ਦੇ ਦੋ ਅਰਬਪਤੀਆਂ ਮਾਈਕ ਕੈਨਨ ਬਰੁਕਸ ਅਤੇ ਐਂਡਰਿਊ ਟਵਿਗੀ ਨੇ ਤਕਰੀਬਨ ਦੱਸ ਮਿਲੀਅਨ ਡਾਲਰ ਦੀ ਪੂੰਜੀ ਦਾ ਨਿਵੇਸ਼ ਕੀਤਾ ਹੈ। ਇਸ ਪ੍ਰੋਜੈਕਟ ਰਾਹੀਂ ਡਾਰਵਿਨ ਅਤੇ ਸਿੰਗਾਪੁਰ ਵਿੱਚ ਬਿਜਲੀ ਪਹੁੰਚਾਈ ਜਾਵੇਗੀ ਅਤੇ ਇਸ ਲਈ ਇਸ ਬਿਜਲੀ ਨੂੰ ਤਾਰਾਂ ਵਿੱਚ ਦੀ ਹੋ ਕੇ ਤਕਰੀਬਨ 4500 ਕਿ.ਮੀ. ਦਾ ਸਫ਼ਰ ਤੈਅ ਕਰਨਾ ਪਵੇਗਾ। ਇਹ ਫਾਰਮ ਨਾਰਦਰਨ ਟੈਰਿਟਰੀ ਵਿੱਚ ਟਿਨੈਂਟ ਕਰੀਕ ਦੇ ਨਜ਼ਦੀਕ 15,000 ਹੈਕਟੇਅਰ ਦੀ ਭੂਮੀ ਵਿੱਚ ਲਗਾਇਆ ਜਾ ਰਿਹਾ ਹੈ। ਇੱਥੇ 10 ਅਤੇ 22 ਗੀਗਾ ਵਾਟ ਪ੍ਰਤੀ ਘੰਟੇ ਦੀ ਸਟੋਰ ਕਰਨ ਦੀ ਸਮਰੱਥਾ ਹੋਵੇਗੀ। ਇਸ ਪ੍ਰੋਜੈਕਟ ਨੂੰ ਪਰੀ ਤਰਾ੍ਹਂ ਨਾਲ ਤਿਆਰ ਕਰਕੇ ਚਾਰ ਸਾਲ ਤੱਕ ਭਾਵ 2023 ਤੱਕ ਇਸ ਦੇ ਉਤਪਾਦਨ ਨੂੰ ਮਿੱਥਿਆ ਗਿਆ ਹੈ। ਇਸ ਨਾਲ ਦੇਸ਼ ਦੀ ਅਰਥ ਵਿਵਸਥਾ ਵਿੱਚ ਭਾਰੀ ਯੋਗਦਾਨ ਮਿਲੇਗਾ।