ਬਗ਼ਦਾਦ ਦੇ ਉੱਤਰ-ਪੂਰਬ ‘ਚ ਇੱਕ ਕਸਬੇ ‘ਚ ਕੀਤੇ ਗਏ ਇੱਕ ਆਤਮਘਾਤੀ ਬੰਬ ਧਮਾਕੇ ‘ਚ 10 ਕੁਰਦਿਸ਼ ਲੜਾਕੇ ਮਾਰੇ ਗਏ ਜਦਕਿ 80 ਹੋਰ ਜ਼ਖਮੀ ਹੋ ਗਏ। ਜਲਾਵਲਾ ਕਸਬੇ ‘ਚ ਇਹ ਹਮਲਾ ਉਸ ਜੰਗ ਦਾ ਇੱਕ ਹਿੱਸਾ ਹੈ ਜਿਹੜੀ ਕੁਰਦਿਸ਼ ਫ਼ੌਜ ਅਤੇ ਇਸਲਾਮਿਕ ਅੱਤਵਾਦੀਆਂ ‘ਚ ਚੱਲ ਰਹੀ ਹੈ ਅਤੇ ਇਸ ਖ਼ਾਨਾ-ਜੰਗੀ ਨੇ ਬਗ਼ਦਾਦ ਸਰਕਾਰ ਅਤੇ ਇਸ ਦੇ ਇਤਹਾਦੀ ਦੇਸ਼ਾਂ ਦੀ ਨੱਕ ‘ਚ ਦਮ ਕੀਤਾ ਹੋਇਆ ਹੈ।