
ਨਿਊਯਾਰਕ —ਬੀਤੇਂ ਦਿਨ ਨਿਊਯਾਰਕ ਸੂਬੇ ਦੇ ਲਾਂਗ ਆਈਲੈਂਡ ਦੇ ਨੇੜੇ ਮਿਨੀੳਲਾ ਵਿਖੇ ਪ੍ਰਸਿੱਧ ਅਮਰੀਕੀ ਰੈਪਰ ਨਿੱਕੀ ਮਿਨਾਜ ਦੇ ਪਿਤਾ ਦੀ ਨਿਊਯਾਰਕ ਦੇ ਇਲਾਕੇ ਵਿੱਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਨਸਾਊ ਕਾਊਂਟੀ ਪੁਲਿਸ ਨੇ ਦੱਸਿਆ ਕਿ ਰਾਬਰਟ ਮਰਾਜ (64) ਸ਼ਾਮ ਸਵਾ 6 ਵਜੇ ਦੇ ਕਰੀਬ ਮਿਨੀਓਲਾ ਵਿੱਚ ਜੋ ਨਿਊਯਾਰਕ ਦੇ ਲਾਂਗ ਆਈਲੈਂਡ ਦਾ ਇਲਾਕਾ ਹੈ ਉਸ ’ਤੇ ਉਹ ਸੜਕ ਦੇ ਕਿਨਾਰੇ ਸੈਰ ਕਰ ਰਹੇ ਸਨ ।ਕਿ ਇਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਿੰਨਾਂ ਨੂੰ ਤੁਰੰਤ ਸਥਾਨਕ ਹਸਪਤਾਲ ਵਿਖੇਂ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ। ਅਤੇ ਪੁਲਿਸ ਉਹਨਾਂ ਨੂੰ ਟੱਕਰ ਮਾਰ ਕੇ ਭੱਜਣ ਵਾਲੇ ਕਾਰ ਚਾਲਕ ਦੋਸ਼ੀ ਦੀ ਭਾਲ ਵਿੱਚ ਜੁੱਟੀ ਹੋਈ ਹੈ ਪ੍ਰੰਤੂ ਅਜੇ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ ।