ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ 5 ਮਈ ਤੋਂ ਜਲੰਧਰ ਹਲਕੇ ‘ਚ ਸਰਕਾਰ ਖ਼ਿਲਾਫ਼ ਕਰਨਗੇ ਪ੍ਰਚਾਰ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ 5 ਤੇ 6 ਮਈ ਨੂੰ ਜਲੰਧਰ ਜ਼ਿਮਨੀ ਚੋਣ ‘ਚ ਪੰਜਾਬ ਸਰਕਾਰ ਖ਼ਿਲਾਫ਼ ਪ੍ਰਚਾਰ ਕਰਨਗੇ | ਮੂਸੇਵਾਲਾ ਦੇ ਪਿਤਾ ਨੇ ਇਸ ਸੰਬੰਧੀ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰ ਕੇ ਵੋਟਰਾਂ ਤੋਂ ਹਮਾਇਤ ਦੀ ਮੰਗ ਵੀ ਕੀਤੀ ਹੈ |

ਉਨ੍ਹਾਂ ਦਾ ਦੋਸ਼ ਹੈ ਕਿ ਰਾਜ ਸਰਕਾਰ ਜਿੱਥੇ ਮੂਸੇਵਾਲਾ ਹੱਤਿਆ ਮਾਮਲੇ ‘ਚ ਇਨਸਾਫ਼ ਦੇਣ ‘ਚ ਅਸਫ਼ਲ ਸਾਬਤ ਹੋ ਰਹੀ ਹੈ ਉੱਥੇ ਵਾਅਦੇ ਮੁਤਾਬਕ ਉਨ੍ਹਾਂ ਨੂੰ ਮੁੱਖ ਮੰਤਰੀ ਵਲੋਂ ਕੋਈ ਭਰੋਸਾ ਵੀ ਨਹੀਂ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਜਲੰਧਰ ਦੇ ਵੋਟਰਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਇਨਸਾਫ਼ ਦਿਵਾਉਣ ਅਤੇ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਦੇ ਵਿਰੋਧ ‘ਚ ਉਨ੍ਹਾਂ ਦਾ ਸਾਥ ਦੇਣ |

ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਦੱਸਿਆ ਕਿ 5 ਮਈ ਨੂੰ ਬੜਾ ਪਿੰਡ, ਰੁੜਕਾ ਕਲਾਂ, ਜੰਡਿਆਲਾ, ਨੂਰ ਮਹਿਲ, ਨਕੋਦਰ, ਉਗੀ, ਲੋਹੀਆਂ, ਸ਼ਾਹਕੋਟ ਅਤੇ 6 ਮਈ ਨੂੰ ਲਾਂਬੜਾ, ਗੁਰੂ ਰਵਿਦਾਸ ਚੌਂਕ ਤੇ ਬਾਬਰਿਕ ਚੌਂਕ ਜਲੰਧਰ, ਕਰਤਾਰਪੁਰ ਸ਼ਹਿਰ, ਭੋਗਪੁਰ, ਆਦਮਪੁਰ, ਜੰਡੂ ਸਿੰਘਾ ਅਤੇ ਰਾਮਾਂ ਮੰਡੀ ਚੌਂਕ ਜਲੰਧਰ ਵਿਖੇ ਵੋਟਰਾਂ ਦੇ ਦਰਾਂ ‘ਤੇ ਫ਼ਰਿਆਦ ਕੀਤੀ ਜਾਵੇਗੀ ਕਿ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਮੂੰਹ ਨਾ ਲਗਾਇਆ ਜਾਵੇ